ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਜੁਆਇਨ ਕਰਨ ਦੇ ਆਦੇਸ਼
ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਈ.ਏ.ਐਸ.-ਆਈ.ਪੀ.ਐਸ. ਸਮੇਤ 22 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਤਬਾਦਲਿਆਂ ਦੇ ਹੁਕਮ ਜਾਰੀ ਕਰਦਿਆਂ ਸਾਰੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਜੁਆਇਨ ਕਰਨ ਦੇ ਆਦੇਸ਼ ਦਿਤੇ ਗਏ ਹਨ। ਇਹ ਹੁਕਮ ਜਸਵਿੰਦਰ ਕੌਰ ਸਿੱਧੂ ਸਕੱਤਰ ਪੰਜਾਬ ਵਲੋਂ ਜਾਰੀ ਕੀਤੇ ਗਏ ਹਨ। ਨਵੇਂ ਹੁਕਮਾਂ ਤਹਿਤ ਪ੍ਰਦੀਪ ਕੁਮਾਰ ਯਾਦਵ ਨੂੰ ਆਈ.ਜੀ. ਟੈਕਨੀਕਲ ਸਰਵਿਸਿਜ਼ ਪੰਜਾਬ, ਗੁਰਦਿਆਲ ਸਿੰਘ ਆਈ.ਪੀ.ਐਸ. ਨੂੰ ਡੀ.ਆਈ.ਜੀ. ਇੰਟੈਲੀਜੈਂਸ ਪੰਜਾਬ ਐਸ.ਏ.ਐਸ. ਨਗਰ, ਅਜੈ ਮੁਲੂਜਾ ਨੂੰ ਡੀ.ਆਈ.ਜੀ. ਐਸ.ਟੀ.ਐਫ. ਬਠਿੰਡਾ ਤੋਂ ਬਦਲ ਕੇ ਡੀ.ਆਈ.ਜੀ. ਫਰੀਦਕੋਟ ਰੇਂਜ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਜਾਅਲੀ ਡਿਗਰੀ ਦੇ ਆਧਾਰ 'ਤੇ ਸਰਕਾਰੀ ਨੌਕਰੀ ਹਾਸਲ ਕਰਨ ਵਾਲੀ ਸਕੂਲ ਪ੍ਰਿੰਸੀਪਲ ਗ੍ਰਿਫ਼ਤਾਰ
ਦੀਪਕ ਹਿਲੋਰੀ ਆਈ.ਪੀ.ਐਸ ਨੂੰ ਐਸ.ਐਸ.ਪੀ. ਫਿਰੋਜ਼ਪੁਰ ਤਾਇਨਾਤ ਕੀਤਾ ਗਿਆ ਹੈ। ਅਖਿਲ ਚੌਧਰੀ ਆਈ.ਪੀ.ਐਸ ਨੂੰ ਏ.ਆਈ.ਜੀ. ਪਰਸਨਲ ਪੰਜਾਬ ਚੰਡੀਗੜ੍ਹ ਤੋਂ ਬਦਲ ਕੇ ਐਸ.ਐਸ.ਪੀ. ਸ਼ਹੀਦ ਭਗਤ ਸਿੰਘ ਨਗਰ ਲਗਾਇਆ ਗਿਆ ਹੈ। ਗੁਰਸ਼ਰਨ ਦੀਪ ਸਿੰਘ ਗਰੇਵਾਲ ਨੂੰ ਐਸ.ਐਸ.ਪੀ. ਮਾਲੇਰਕੋਟਲਾ ਬਣਾਇਆ ਗਿਆ ਹੈ। ਭਗੀਰਥ ਸਿੰਘ ਮੀਨਾ ਨੂੰ ਏ.ਆਈ.ਜੀ. ਪਰਸਨਲ ਪੰਜਾਬ ਚੰਡੀਗੜ੍ਹ ਲਾਇਆ ਗਿਆ ਹੈ।
ਇਹ ਵੀ ਪੜ੍ਹੋ: ਵ੍ਹੀਲ ਚੇਅਰ ’ਤੇ ਅਦਾਲਤ ਵਿਚ ਪੇਸ਼ ਹੋਏ ਓਪੀ ਸੋਨੀ, ਵਿਜੀਲੈਂਸ ਨੂੰ ਮਿਲਿਆ 2 ਦਿਨ ਦਾ ਰਿਮਾਂਡ
ਸਵਰਨਦੀਪ ਸਿੰਘ ਨੂੰ ਏ.ਆਈ.ਜੀ. ਸਪੈਸ਼ਲ ਬ੍ਰਾਂਚ ਵਣ ਇੰਟੈਲੀਜੈਂਸ ਪੰਜਾਬ ਵਜੋਂ ਐਸ.ਏ.ਐਸ.ਨਗਰ ਵਿਚ ਇਕ ਖਾਲੀ ਅਸਾਮੀ ਉਤੇ ਤਾਇਨਾਤ ਕੀਤਾ ਗਿਆ ਹੈ। ਭੁਪਿੰਦਰ ਸਿੰਘ ਦਾ ਤਬਾਦਲਾ ਐਸ.ਐਸ.ਪੀ. ਮਲੇਰਕੋਟਲਾ ਤੋਂ ਕਮਾਂਡੈਂਟ 3ਆਰਬੀ ਲੁਧਿਆਣਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੀ.ਪੀ.ਐਸ. ਅਧਿਕਾਰੀ ਪਰਮਪਾਲ ਸਿੰਘ ਨੂੰ ਕਮਾਂਡੈਂਟ 4 ਕਮਾਂਡੋ ਲਾਇਆ ਗਿਆ ਹੈ।
ਇਹ ਵੀ ਪੜ੍ਹੋ: ਡਿਵਾਈਨ ਅਤੇ ਸਿੱਧੂ ਦੇ ਗੀਤ “ਚੋਰਨੀ” ਨੇ ਯੂਟਿਊਬ ਗਲੋਬਲ ਚਾਰਟਸ ਉੱਤੇ ਕੀਤਾ 5ਵਾਂ ਸਥਾਨ ਪ੍ਰਾਪਤ
ਮਨਜੀਤ ਸਿੰਘ ਢੇਸੀ ਨੂੰ ਐਸ.ਐਸ.ਪੀ. ਫਾਜ਼ਿਲਕਾ, ਅਵਨੀਤ ਕੌਰ ਸਿੱਧੂ ਪੀ.ਪੀ.ਐਸ. ਨੂੰ ਕਮਾਂਡੈਂਟ 27 ਆਰਬੀ-ਪੀ.ਏ.ਪੀ. ਜਲੰਧਰ, ਸੁਰਿੰਦਰਪਾਲ ਸਿੰਘ ਪੀ.ਪੀ.ਐਸ. ਨੂੰ ਜ਼ੋਨਲ ਏ.ਆਈ.ਜੀ. ਸੀ.ਆਈ.ਡੀ. ਫ਼ਿਰੋਜ਼ਪੁਰ ਲਾਇਆ ਗਿਆ ਹੈ। ਕਰਨਵੀਰ ਸਿੰਘ ਪੀ.ਪੀ.ਐਸ. ਨੂੰ ਸਪੈਸ਼ਲ ਬਰਾਂਚ ਪੰਜਾਬ, ਮੁਖਤਿਆਰ ਰਾਏ ਪੀ.ਪੀ.ਐਸ. ਨੂੰ ਏ.ਆਈ.ਜੀ. ਐਸ.ਟੀ.ਐਫ. ਬਾਰਡਰ ਰੇਂਜ ਅਤੇ ਏ.ਆਈ.ਜੀ. ਐਸ.ਟੀ.ਐਫ. ਰੂਪਨਗਰ ਰੇਂਜ ਦਾ ਚਾਰਜ ਦਿਤਾ ਗਿਆ ਹੈ। ਹਰਪ੍ਰੀਤ ਸਿੰਘ ਆਈ.ਪੀ.ਐਸ. ਨੂੰ ਡੀ.ਆਈ.ਜੀ. ਪ੍ਰਸ਼ਾਸਨ ਐਸ.ਡੀ.ਐਮ. ਪੰਜਾਬ ਲਾਇਆ ਗਿਆ ਹੈ।
ਇਹ ਵੀ ਪੜ੍ਹੋ: ਸਿੱਖ ਗੁਰਦੁਆਰਾ ਸੋਧ ਬਿੱਲ 'ਤੇ ਦਸਤਖ਼ਤ ਕਰਨ ਨੂੰ ਲੈ ਕੇ ਰਾਜਪਾਲ ਦਾ CM ਨੂੰ ਜਵਾਬ, ਕਿਹਾ- ਚਾਰੇ ਬਿੱਲ ਕਾਨੂੰਨ ਦੀ ਉਲੰਘਣਾ
4 ਆਈ.ਏ.ਐਸ. ਅਤੇ ਇਕ ਪੀ.ਸੀ.ਐਸ ਦਾ ਵੀ ਤਬਾਦਲਾ
ਰਾਖੀ ਗੁਪਤਾ ਭੰਡਾਰੀ ਨੂੰ ਪ੍ਰਮੁੱਖ ਸਕੱਤਰ ਸੰਸਦੀ ਮਾਮਲਿਆਂ ਦੇ ਨਾਲ-ਨਾਲ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦਾ ਵਾਧੂ ਚਾਰਜ ਦਿਤਾ ਗਿਆ ਹੈ। ਗੁਰਕੀਰਤ ਪਾਲ ਸਿੰਘ ਨੂੰ ਗ੍ਰਹਿ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਦੇ ਨਾਲ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਖਾਣਾਂ ਸਕੱਤਰ ਦਾ ਚਾਰਜ ਦਿਤਾ ਗਿਆ ਹੈ। ਪ੍ਰਿਅੰਕਾ ਭਾਰਤੀ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਦੀਪਰਵਾ ਲਾਕੜਾ ਨੂੰ ਸਕੱਤਰ ਵਿੱਤ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੀ.ਆਈ.ਡੀ.ਬੀ ਦਾ ਮੈਨੇਜਿੰਗ ਡਾਇਰੈਕਟਰ ਵੀ ਬਣਾਇਆ ਗਿਆ ਹੈ। ਪ੍ਰਦੀਪ ਸਿੰਘ ਬੈਂਸ ਨੂੰ ਉਪ ਸਕੱਤਰ, ਮਾਲ ਤੇ ਮੁੜ ਵਸੇਬਾ ਲਾਇਆ ਗਿਆ ਹੈ।