Goldy Brar News: ਇਕ- ਦੋ ਨਹੀਂ ਬਲਕਿ ਗੋਲਡੀ ਬਰਾੜ 'ਤੇ ਪੰਜਾਬ-ਹਰਿਆਣਾ 'ਚ ਦਰਜ ਹਨ 54 ਅਪਰਾਧਿਕ ਮਾਮਲੇ ਦਰਜ

By : GAGANDEEP

Published : Aug 17, 2024, 10:09 am IST
Updated : Aug 17, 2024, 10:40 am IST
SHARE ARTICLE
54 Criminal Cases Registered Against Goldy brar
54 Criminal Cases Registered Against Goldy brar

Goldy Brar News: ਅਮਰੀਕਾ-ਕੈਨੇਡਾ ਤੋਂ ਚਲਾ ਰਿਹਾ ਅਪਰਾਧ ਨੈੱਟਵਰਕ

54 Criminal Cases Registered Against Goldy brar   ਐਨਆਈਏ ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਸਥਿਤ ਅਤਿਵਾਦੀ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਖਿਲਾਫ ਪੰਜਾਬ ਅਤੇ ਹਰਿਆਣਾ 'ਚ 54 ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ 40 ਮਾਮਲੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ, ਜਦਕਿ 14 ਹਰਿਆਣਾ ਨਾਲ ਸਬੰਧਤ ਹਨ।

ਇਸ ਸਾਲ 19 ਜਨਵਰੀ ਨੂੰ ਇਕ ਵਪਾਰੀ ਕੁਲਦੀਪ ਸਿੰਘ ਮੱਕੜ ਦੇ ਘਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਉਸ ਤੋਂ 3 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਹ ਘਟਨਾ ਗੋਲਡੀ ਬਰਾੜ ਦੇ ਇਸ਼ਾਰੇ 'ਤੇ ਵਾਪਰੀ ਹੈ, ਜਿਸ ਦੀ ਜਾਂਚ ਐਨ.ਆਈ.ਏ. ਕਰ ਰਹੀ ਹੈ। ਐਨਆਈਏ ਨੇ ਪਿਛਲੇ ਮਹੀਨੇ ਬਰਾੜ ਸਮੇਤ 10 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।

ਇਹ ਵੀ ਪੜ੍ਹੋ: S.Joginder Singh: ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਬੀਬੀ ਜਗਜੀਤ ਕੌਰ ਨਾਲ ਦੁੱਖ ਸਾਂਝਾ ਕੀਤਾ

ਬਰਾੜ ਅਮਰੀਕਾ-ਕੈਨੇਡਾ ਵਿੱਚ ਕਿਸੇ ਅਣਜਾਣ ਥਾਂ 'ਤੇ ਲੁਕਿਆ
ਚਾਰਜਸ਼ੀਟ 'ਚ ਗੋਲਡੀ ਬਰਾੜ ਅਤੇ ਭਾਰਤ 'ਚ ਉਸ ਦੇ ਨੈੱਟਵਰਕ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ। ਇਹ ਖੁਲਾਸਾ ਹੋਇਆ ਹੈ ਕਿ ਬਰਾੜ ਅਮਰੀਕਾ-ਕੈਨੇਡਾ ਵਿੱਚ ਕਿਸੇ ਅਣਪਛਾਤੀ ਥਾਂ ਤੋਂ ਭਾਰਤ ਵਿੱਚ ਅਪਰਾਧ ਦਾ ਨੈੱਟਵਰਕ ਚਲਾ ਰਿਹਾ ਹੈ।

ਇਹ ਵੀ ਪੜ੍ਹੋ: Panthak News: ਜਥੇਦਾਰ ਸਿੱਖ ਪੰਥ ਦੀਆਂ ਭਾਵਨਾਵਾਂ ਅਨੁਸਾਰ ਫ਼ੈਸਲਾ ਸੁਣਾਉਣ : ਪੰਜ ਪਿਆਰੇ 

ਹਾਲਾਂਕਿ ਐਨਆਈਏ ਨੂੰ ਸ਼ੱਕ ਹੈ ਕਿ ਉਹ ਇਸ ਸਮੇਂ ਕੈਨੇਡਾ ਦੇ ਬਰੈਮਟਨ ਸ਼ਹਿਰ 'ਚ ਹੈ। ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਪਰਾਧਿਕ ਗਿਰੋਹ ਚੱਲ ਰਹੇ ਹਨ, ਜਿਨ੍ਹਾਂ ਦੇ ਮੈਂਬਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਹਨ। ਬਰਾੜ ਦੇ ਇਸ਼ਾਰੇ 'ਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਧਨਾਢ ਲੋਕਾਂ ਨੂੰ ਡਰਾ ਧਮਕਾ ਕੇ ਜਬਰੀ ਵਸੂਲੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸ੍ਰੀ ਮੁਕਤਸਰ ਸਾਹਿਬ ਦਾ ਵਸਨੀਕ ਹੈ ਗੋਲਡੀ ਬਰਾੜ 
30 ਸਾਲਾ ਗੋਲਡੀ ਬਰਾੜ ਮੂਲ ਰੂਪ ਵਿਚ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਵੀ ਸ਼ਾਮਲ ਹੈ। ਬਰਾੜ ਖ਼ਿਲਾਫ਼ ਪਹਿਲਾ ਅਪਰਾਧਿਕ ਮਾਮਲਾ 2012 ਵਿੱਚ ਫਰੀਦਕੋਟ ਵਿੱਚ ਦਰਜ ਹੋਇਆ ਸੀ, ਜਿਸ ਵਿੱਚੋਂ ਉਹ ਬਰੀ ਹੋ ਗਿਆ ਸੀ।

​(For more Punjabi news apart from 54 Criminal Cases Registered Against Goldy brar   , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement