
ਪਰਿਵਾਰ ‘ਤੇ ਪਤੀ ਦੀ ਵੀ ਕਰਦੀ ਐ ਬੁਰੀ ਤਰ੍ਹਾਂ ਕੁੱਟਮਾਰ
ਨਵਾ ਸ਼ਹਿਰ: ਸੋਸ਼ਲ ਮੀਡੀਆ ਤੇ ਇਕ ਵੀਡੀਓ ਜਨਤਕ ਹੋ ਰਹੀ ਹੈ ਜਿਸ ਵਿਚ 6 ਮਹੀਨੇ ਦੀ ਮਾਸੂਮ ਬੱਚੀ ਨੂਰ ਨੂੰ ਧੁੱਪ ਕੜਕਦੀ ‘ਚ ਫਰਸ਼ ‘ਤੇ ਪਈ ਉੱਚੀ ਉੱਚੀ ਰੋ ਰਹੀ ਹੈ। ਦਰਅਸਲ ਇਸ ਬੱਚੀ ਦੀ ਮਾਂ ਇਸਦੀ ਹਰ ਰੋਜ਼ ਥੱਪੜ ਅਤੇ ਡੰਡੇ ਨਾਲ ਕੁੱਟਮਾਰ ਕਰਦੀ ਹੈ। ਇੰਨਾ ਹੀ ਨਹੀਂ ਨੂਰ ਨੂੰ ਧੁੱਪੇ ਫਰਸ ‘ਤੇ ਪਾ ਕੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਬੱਚੀ ਦੇ ਨੇੜੇ ਨਹੀਂ ਜਾਣ ਦਿੰਦੀ।
Manjeet Kaur
ਉੱਥੇ ਹੀ ਇਸ ਮਾਮਲੇ ‘ਚ ਬੱਚੀ ਨੂਰ ਦੇ ਪਿਤਾ ਮੰਗਤ ਰਾਮ ਨੂਰ ਦਾ ਕਹਿਣਾ ਹੈ ਕਿ ਉਸ ਦੇ ਘਰ ਵਿਚ ਕਿਸੇ ਵੀ ਚੀਜ਼ ਦੀ ਤੰਗੀ ਨਾ ਹੋਣ ਦੇ ਬਾਵਜੂਦ ਵੀ ਉਸ ਦੀ ਪਤਨੀ ਮਨਜੀਤ ਕੌਰ ਵੱਲੋਂ ਸਾਰੇ ਪਰਿਵਾਰ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਮੰਗਤ ਰਾਮ ਨੇ ਕਿਹਾ ਕਿ ਉਸ ਦੀ ਪਤਨੀ ਬੱਚੀਆਂ ਨੂੰ ਸਾਰਾ ਦਿਨ ਭੁੱਖੇ ਪਿਆਸੇ ਰੱਖਦੀ ਹੈ ਅਤੇ ਕਹਿੰਦੀ ਹੈ ਕਿ ਇਹ ਉਸਦੀਆਂ ਬੱਚੀਆਂ ਨਹੀਂ ਹਨ।
Photo
ਉੱਥੇ ਹੀ ਦੂਸਰੇ ਪਾਸੇ ਬੱਚੀ ਦੀ ਦਾਦੀ ਮਨਜੀਤ ਦਾ ਕਹਿਣਾ ਹੈ ਕਿ ਉਹਨਾਂ ਦੀ ਨੂੰਹ ਉਸਦੇ ਪੁੱਤਰ ਅਤੇ ਪਰਿਵਾਰ ‘ਤੇ ਬੇਹੱਦ ਅੱਤਿਆਚਾਰ ਕਰਦੀ ਹੈ। ਮਨਜੀਤ ਕੌਰ ਨੇ ਕਿਹਾ ਕਿ ਉਹਨਾਂ ਦੀ ਨੂੰਹ ਪੋਤੀਆਂ ਨੂੰ ਚੱਕਣਾ ਤਾਂ ਬਹੁਤ ਦੂਰ ਦੀ ਗੱਲ ਹੈ। ਇੱਥੋਂ ਤੱਕ ਕੇ ਉਹਨਾਂ ਵੱਲ ਦੇਖਣ ਤੋਂ ਵੀ ਮਨ੍ਹਾਂ ਕਰ ਦਿੰਦੀ ਹੈ। ਦੱਸ ਦੇਈਏ ਕਿ ਜਿੱਥੇ ਬੱਚੀ ਦੀ ਮਾਂ ਮਨਜੀਤ ਕੌਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਉਸ ਦੀਆਂ ਬੱਚੀਆਂ ਨਹੀ ਹਨ।
Photo
ਉੱਥੇ ਹੀ ਪਰਿਵਾਰ ਵੱਲੋਂ ਆਪਣੀ ਨੂੰਹ ਨੂੰ ਬੇਦਖ਼ਲ ਕਰ ਦਿੱਤਾ ਗਿਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਨੂੰਹ ਵੱਲੋਂ ਘਰ ਵਿਚ ਹਰ ਦਿਨ ਕਲੇਸ਼ ਕੀਤਾ ਜਾਂਦਾ ਹੈ ਜਿਸ ਲਈ ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋ ਇਨਸਾਫ਼ ਦੀ ਮੰਗ ਵੀ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।