
ਗੌਤਮ ਅਡਾਨੀ ਬਣੇ ਦੁਨੀਆਂ ਦੇ ਦੂਸਰੇ ਸੱਭ ਤੋਂ ਅਮੀਰ ਵਿਅਕਤੀ
ਨਵੀਂ ਦਿੱਲੀ, 16 ਸਤੰਬਰ : ਭਾਰਤ ਦੇ ਸੱਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਤੇ ਰਨਾਰਡ ਅਰਨੌਲਟ ਵਿਚਕਾਰ ਦੁਨੀਆਂ ਦੇ ਦੂਸਰੇ ਸੱਭ ਤੋਂ ਅਮੀਰ ਵਿਅਕਤੀ ਦੇ ਤੌਰ 'ਤੇ ਜੰਗ ਚੱਲ ਰਹੀ ਹੈ | ਗੌਤਮ ਅਡਾਨੀ ਬਰਨਾਰਡ ਅਰਨੌਲਟ ਤੋਂ ਦੌਲਤ ਦੇ ਮਾਮਲੇ 'ਚ ਮਾਮੂਲੀ ਫ਼ਰਕ ਨਾਲ ਅੱਗੇ ਹਨ | ਫ਼ੋਰਬਜ਼ ਰੀਅਲ ਟਾਈਮ ਬਿਲੇਨੀਅਰਜ਼ ਇੰਡੈਕਸ ਅਨੁਸਾਰ ਗੌਤਮ ਅਡਾਨੀ 155.5 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਨਾਲ ਦੁਨੀਆਂ ਦੇ ਦੂਸਰੇ ਸੱਭ ਤੋਂ ਅਮੀਰ ਵਿਅਕਤੀ ਬਣ ਗਏ ਤੇ ਉਥੇ ਹੀ ਬਰਨਾਰਡ ਅਰਨੌਲਟ ਵੀ 155.2 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਨਾਲ ਦੁਨੀਆਂ ਦੇ ਤੀਜੇ ਸੱਭ ਤੋਂ ਅਮੀਰ ਵਿਅਕਤੀ ਬਣ ਗਏ ਹਨ | ਫ਼ੋਰਬਜ਼ ਰੀਅਲ ਟਾਈਮ ਬਿਲੇਨੀਅਰਜ਼ ਇੰਡੈਕਸ ਅਨੁਸਾਰ ਸ਼ੁੱਕਰਵਾਰ ਸਵੇਰੇ ਗੌਤਮ ਅਡਾਨੀ ਬਰਨਾਰਡ ਅਰਨੌਲਟ ਨੂੰ ਪਛਾੜ ਕੇ ਦੁਨੀਆਂ ਦੇ ਦੂਜੇ ਸੱਭ ਤੋਂ ਅਮੀਰ ਵਿਅਕਤੀ ਬਣ ਗਏ ਹਨ | ਅਡਾਨੀ ਤੇ ਅਰਨੌਲਟ ਕਾਂਟੇ ਦਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ | ਦਿਨ ਦੌਰਾਨ ਕਈ ਵਾਰ ਅਰਨੌਲਟ ਦੂਜੇ ਨੰਬਰ 'ਤੇ ਵੀ ਆਏ ਸਨ |
ਦੁਨੀਆਂ ਦੇ ਸੱਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਐਲਨ ਮਸਕ ਅਜੇ ਵੀ 273.5 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਨਾਲ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਹਨ | ਲਗਜ਼ਰੀ ਗੁਡਜ਼ ਦੇ ਨਿਰਮਾਤਾ ਬਰਨਾਰਡ ਅਰਨੌਲਟ 155.2 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਨਾਲ ਦੁਨੀਆਂ ਦੇ ਤੀਜੇ ਸੱਭ ਤੋਂ ਅਮੀਰ ਵਿਅਕਤੀ ਹਨ | (ਏਜੰਸੀ)