
ਸਿਪਾਹੀ ਨੇ ਪੁਲਿਸ ਅਫਸਰ 'ਤੇ ਕਹੀ ਦੇ ਨਾਲ ਕੀਤੇ ਵਾਰ, ਮਾਮੂਲੀ ਜਿਹੀ ਗੱਲ ਨੂੰ ਲੈਕੇ ਕੀਤਾ ਵੱਡਾ ਹੰਗਾਮਾ
ਸੰਗਰੂਰ- ਸੰਗਰੂਰ ਤੋਂ ਇੱਕ ਪੰਜਾਬ ਪੁਲਿਸ ਸਿਪਾਹੀ ਵਲੋਂ ਉਸਦੇ ਸੀਨੀਅਰ ASI ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਸਿਪਾਹੀ ਨੇ ਇਸ ਏਐਸਆਈ ਉੱਤੇ ਕਹੀ ਨਾਲ ਵਾਰ ਕੀਤੇ। ਸਿਪਾਹੀ ਵਲੋਂ ASI ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਿਪਾਹੀ ਨੇ ਪੁਲਿਸ ਅਫਸਰ ਨੂੰ ਖਿੱਚ ਖਿੱਚ ਕੇ ਕੰਧਾਂ ਨਾਲ ਮਾਰਿਆ, ਜਿਸ ਨਾਲ ਕਿ ਏਐਸਆਈ ਕਾਫ਼ੀ ਜ਼ਖਮੀ ਹੋ ਗਿਆ।
ਜ਼ਖਮੀ ਪੁਲਿਸ ਅਫ਼ਸਰ ਦਾ ਝਗੜਾ ਗੱਡੀਆਂ ਖੜ੍ਹੀਆਂ ਕਰਨ ਨੂੰ ਲੈ ਕੇ ਹੋਇਆ। ਉਸਨੇ ਦੱਸਿਆ ਕਿ ਉਹ 18 ਸਾਲ ਤੋਂ ਆਪਣੇ ਵਾਹਨ ਉਥੇ ਹੀ ਖੜ੍ਹੇ ਕਰਦਾ ਹੈ। ਜਿਸ ਤੋਂ ਖਾਰ ਖਾਂਦਾ ਸਿਪਾਹੀ ਉਸ ਨਾਲ ਇਸ ਮਾਮਲੇ ਨੂੰ ਲੈ ਕੇ ਉਲਝ ਗਿਆ ਅਤੇ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ। ਉਧਰ ਜਦੋਂ ਮਾਮਲਾ ਉੱਚ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਉਨ੍ਹਾਂ ਕਿਹਾ ਇਸ ਬਾਰੇ ਜਾਣਕਰੀ ਉਨ੍ਹਾਂ ਨੂੰ ਦੇਰ ਨਾਲ ਮਿਲੀ ਹੈ
ਪਰ ਉਨ੍ਹਾਂ ਭਰੋਸਾ ਦਵਾਇਆ ਕਿ ਪੀੜਤ ਪੁਲਿਸ ਮੁਲਾਜ਼ਮ ਦੇ ਬਿਆਨਾਂ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਜ਼ਖਮੀ ਪੁਲਿਸ ਮੁਲਾਜ਼ਮ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲਿਸ ਨਾਲ ਆਮ ਲੋਕਾਂ ਵਲੋਂ ਕੁੱਟਮਾਰ ਦੀਆਂ ਘਟਨਾਵਾਂ ਆਮ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਜੇਕਰ ਲੋਕਾਂ ਦੀ ਸੁਰੱਖਿਆ ਕਰਨ ਵਾਲੇ ਹੀ ਆਪਸ ਵਿਚ ਇਹ ਸਲੂਕ ਰੱਖਣਗੇ ਤਾਂ ਆਮ ਲੋਕ ਕਿਸ ਕੋਲ ਝਗੜੇ ਨਿਪਟਾਉਣ ਲਈ ਜਾਣਗੇ।