ਮਲੇਰਕੋਟਲਾ ਦੇ ਸ਼ੇਰਵਨੀਕੋਟ ਵਿਖੇ ਗਊਧਨ ਦੇ ਅੰਗ ਮਿਲਣ ਵਾਲੀ ਥਾਂ ਦਾ ਕਮਿਸ਼ਨ ਨੇ ਲਿਆ ਜਾਇਜ਼ਾ
Published : Nov 17, 2020, 5:05 pm IST
Updated : Nov 17, 2020, 5:07 pm IST
SHARE ARTICLE
picture
picture

ਪਿੰਡ ਸ਼ੇਰਵਾਨੀਕੋਟ ਗਊਧਨ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਸਲਾਖਾਂ ਪਿਛੇ ਪਹੁੰਚਾਇਆ ਜਾਵੇਗਾ-ਸਚਿਨ ਸਰਮਾ

ਮਲੇਰਕੋਟਲਾ ,ਸੰਗਰੂਰ : ਗਉਧਨ ਦੀ ਬੇਅਦਬੀ ਅਤੇ ਗਉ ਹੱਤਿਆ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਮਲੇਰਕੋਟਲਾ ਦੇ ਪਿੰਡ ਸ਼ੇਰਵਨੀਕੋਟ ਵਿਖੇ ਗਊਧਨ ਦੇ ਅੰਗ ਮਿਲਣ ਵਾਲੀ ਥਾਂ ‘ਤੇ ਘਟਨਾ ਦਾ ਜਾਇਜ਼ਾ ਲੈਂਦਿਆ ਕੀਤਾ। ਉਨ੍ਹਾਂ ਕਿਹਾ ਕਿ ਮਾਲੇਰੋਕਲਾ ਵਿਖੇ ਹੋਈ ਘਟਨਾ ਦੇ ਦੋਸ਼ੀਆ ਨੂੰ ਜਲਦ ਸਲਾਖਾ ਵਿੱਚ ਪਹੁੰਚਾਇਆ ਜਾਵੇਗਾ।

photophotoਸ੍ਰੀ ਸਚਿਨ ਸ਼ਰਮਾ ਨੇ ਸਮਾਜ ਅੰਦਰ ਮਦਭੇਦ ਫੈਲਾਉਣ ਦੇ ਮਨਸੂਬਿਆ ਨਾਲ ਬੇਸਹਾਰਾ ਗਊਧਨ ਦੀ ਹੱਤਿਆਵਾਂ ਨੂੰ ਅੰਜ਼ਾਮ ਦੇਣ ਵਾਲੇ ਭੈੜੇ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਮਿਸ਼ਨ ਹਰ ਵਸੀਲੇ ਅਪਨਾਉਂਦਿਆਂ ਗਊਧਨ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਲਈ ਸਿਫਾਰਸ ਕਰੇਗਾ, ਤਾਂ ਜੋ ਭਵਿੱਖ ਅੰਦਰ ਕੋਈ ਵੀ ਅਜਿਹੀ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ। ਉਨ੍ਹਾਂ ਕਿਹਾ ਕਿ  ਗਊ ਹੱਤਿਆ ਦੇ ਮਾਮਲੇ 'ਚ 10 ਸਾਲ ਦੀ ਸਜਾ ਹੋ ਸਕਦੀ ਹੈ ਜਿਸਦੇ ਅੰਦਰ ਹੋਰ ਵਾਧਾ ਕਰਨ ਲਈ ਸਰਕਾਰ ਨੂੰ ਜਲਦ ਤਜਵੀਜ਼ ਭੇਜੀ ਜਾਵੇਗੀ।

photophotoਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਅੰਦਰ ਜਿਥੇ ਲੋਕਾਂ ਦੀਆਂ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਦੀ ਹੈ ਉਥੇ ਆਪਸੀ ਭਾਈਚਾਰਾ ਵੀ ਖਰਾਬ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਸੂਬੇ ਵਿੱਚ ਪਹਿਲਾ ਹੀ ਗਉਧਨ ਦੇ ਰੱਖ-ਰਖਾਵ, ਹਰਾ ਚਾਰਾ, ਤੂੜੀ, ਸਾਫ ਪਾਣੀ, ਚਿਕਿਤਸਾ ਅਤੇ ਗਉਧਨ ਸਿਹਤ ਭਲਾਈ ਕੈਪਾਂ ਨੂੰ ਲੈ ਕੇ ਕਾਰਜ਼ਸੀਲ ਹੈ।ਇਸ ਮੌਕੇ ਐਸ.ਡੀ.ਐਮ. ਮਾਲੇਰੋਕਟਲਾ ਵਿਕਰਮਜੀਤ ਪਾਂਥੇ, ਡੀ.ਐਸ.ਪੀ. ਪਵਨਜੀਤ ਸਿੰਘ, ਡਾ. ਐਚ.ਐਸ. ਸੇਖੋਂ, ਸੀ.ਈ.ਓ ਪੰਜਾਬ ਗਊ ਸੇਵਾ ਕਮਿਸ਼ਨ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement