Punjabi News: 20,000 ਝੋਨੇ ਦਾ ਗੱਟਾ ਅਣਅਧਿਕਾਰਤ ਸਟੋਰ ਕਰਨ ਦੇ ਦੋਸ਼ ਹੇਠ ਸ਼ੈਲਰ ਮਾਲਕਾਂ ਵਿਰੁਧ ਮਾਮਲਾ ਦਰਜ
Published : Nov 17, 2023, 7:50 am IST
Updated : Nov 17, 2023, 8:06 am IST
SHARE ARTICLE
Case registered against sheller owners for unauthorized storage of paddy
Case registered against sheller owners for unauthorized storage of paddy

ਸ਼ਿਕਾਇਤ ਕਰਤਾ ਮੁਤਾਬਕ ਬਿਨਾਂ ਕਿਸੇ ਗੇਟ ਪਾਸ ਤੋਂ ਝੋਨੇ ਦਾ ਭਰਿਆ ਹੋਇਆ ਟਰਾਲਾ ਵਿਕਟੋਰੀਆ ਫ਼ੂਡਜ਼ ਰਾਈਸ ਮਿਲ ਦੇਵੀਵਾਲਾ ਰੋਡ ਕੋਟਕਪੂਰਾ ਵਿਖੇ ਖੜਾ ਸੀ।

Punjabi News: ਗੁਆਂਢੀ ਰਾਜਾਂ ਤੋਂ ਪੰਜਾਬ ਵਿਚ ਝੋਨਾ ਲਿਆ ਕੇ ਸਰਕਾਰ ਦੇ ਖ਼ਜ਼ਾਨੇ ਨੂੰ ਚੂਨਾ ਲਾਉਣ ਅਤੇ ਕਿਸਾਨਾਂ ਦਾ ਹੱਕ ਮਾਰਨ ਦੀਆਂ ਖ਼ਬਰਾਂ ਅਕਸਰ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਬੀਤੀ ਸ਼ਾਮ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਅਰਪਿੰਦਰ ਸਿੰਘ ਬਰਾਂਚ ਇੰਚਾਰਜ ਮਾਰਕਫ਼ੈੱਡ ਕੋਟਕਪੂਰਾ ਦੀ ਸ਼ਿਕਾਇਤ ਦੇ ਆਧਾਰ ’ਤੇ ਸਥਾਨਕ ਦੇਵੀ ਵਾਲਾ ਰੋਡ ’ਤੇ ਸਥਿਤ ਵਿਕਟੋਰੀਆ ਫ਼ੂਡਜ਼ ਰਾਈਸ ਮਿਲ ’ਚੋਂ ਪੋਣੇ ਦੋ ਕਰੋੜ ਰੁਪਏ ਦਾ ਝੋਨਾ (ਵੀਹ ਹਜ਼ਾਰ ਗੱਟੇ) ਅਣਅਧਿਕਾਰਤ ਤੌਰ ’ਤੇ ਸਟੋਰ ਕੀਤੇ ਹੋਏ ਬਰਾਮਦ ਕਰਨ ਦੇ ਨਾਲ ਨਾਲ ਉੱਥੇ ਖੜੇ ਝੋਨੇ ਦੇ ਭਰੇ ਇਕ ਟਰਾਲੇ ਨੂੰ ਵੀ ਕਬਜ਼ੇ ’ਚ ਲੈ ਲਿਆ ਹੈ।

ਸ਼ਿਕਾਇਤ ਕਰਤਾ ਮੁਤਾਬਕ ਬਿਨਾਂ ਕਿਸੇ ਗੇਟ ਪਾਸ ਤੋਂ ਝੋਨੇ ਦਾ ਭਰਿਆ ਹੋਇਆ ਟਰਾਲਾ ਨੰਬਰ ਪੀ.ਬੀ. 03 ਏ ਏ 5797 ਵਿਕਟੋਰੀਆ ਫ਼ੂਡਜ਼ ਰਾਈਸ ਮਿਲ ਦੇਵੀਵਾਲਾ ਰੋਡ ਕੋਟਕਪੂਰਾ ਵਿਖੇ ਖੜਾ ਸੀ। ਪੁਲਿਸ ਨੇ ਸ਼ਿਕਾਇਤਕਰਤਾ ਸਮੇਤ ਅਮਨਦੀਪ ਗਰੋਵਰ ਏਐਫ਼ਐਸਓ ਕੋਟਕਪੂਰਾ, ਇੰਸਪੈਕਟਰ ਪਨਗਰੇਨ ਸਮੇਤ ਸ਼ੈਲਰ ਮੁਲਾਜ਼ਮਾਂ ਮਨਿੰਦਰ ਸਿੰਘ ਅਤੇ ਬਲਰਾਮ ਗਰਗ ਦੀ ਹਾਜ਼ਰੀ ’ਚ ਉਕਤ ਸ਼ੈਲਰ ਦੀ ਪੜਤਾਲ ਕੀਤੀ ਤਾਂ ਸ਼ੈਲਰ ਵਿਚ ਕਰੀਬ 70,000 ਗੱਟੇ ਝੋਨੇ ਦੇ ਨੋਟ ਕੀਤੇ ਗਏ, ਜਦਕਿ ਏਜੰਸੀ ਮਾਰਕਫ਼ੈੱਡ ਵਲੋਂ ਮਿਤੀ 15-11-2023 ਤਕ ਸਿਰਫ਼ 49,598 ਗੱਟੇ ਹੀ ਅਧਿਕਾਰਤ ਤੌਰ ’ਤੇ ਗੇਟ ਪਾਸ ਰਾਹੀਂ ਸਟੋਰ ਕਰਵਾਏ ਸਨ। ਇਸ ਦੌਰਾਨ ਸ਼ੈਲਰ ਵਿਚ ਕਰੀਬ ਵੀਹ ਹਜ਼ਾਰ ਗੱਟੇ ਅਣਅਧਿਕਾਰਤ ਤੌਰ ’ਤੇ ਪਾਏ ਗਏ ਪਰ ਮੌਕੇ ’ਤੇ ਸ਼ੈਲਰ ਮਾਲਕ ਜਾਂ ਕੋਈ ਜ਼ਿੰਮੇਵਾਰ ਮੁਲਜ਼ਮ ਨਹੀਂ ਮਿਲਿਆ।

ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਨੇ ਮੰਨਿਆ ਕਿ ਮਾਮਲੇ ਦੀ ਡੁੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਚਿਤਾਵਨੀ ਦਿਤੀ ਕਿ ਜੇਕਰ ਸਬੰਧਤ ਸ਼ੈਲਰ ਨੂੰ ਬਲੈਕਲਿਸਟ ਕਰ ਕੇ ਅਤੇ ਆੜ੍ਹਤ ਦਾ ਲਾਇਸੈਂਸ ਰੱਦ ਕਰ ਕੇ ਮਾਲਕਾਂ ਵਿਰੁਧ ਕਾਰਵਾਈ ਨਹੀ ਕੀਤੀ ਜਾਂਦੀ ਤਾਂ ਜਥੇਬੰਦੀਆਂ ਇਸ ਵਿਰੁਧ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰਨਗੀਆਂ। ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀ ਐਸ. ਪੀ. ਕੋਟਕਪੂਰਾ ਮੁਤਾਬਕ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਵਿਕਟੋਰੀਆ ਫ਼ੂਡਜ਼ ਰਾਈਸ ਮਿਲ ਦੇ ਮਾਲਕਾਂ ਵਿਰੁਧ ਆਈਪੀਸੀ ਦੀ ਧਾਰਾ 420 ਅਤੇ ਜ਼ਰੂਰੀ ਵਸਤਾਂ ਦੇ ਐਕਟ 7 ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

 (For more news apart from Case registered against sheller owners for unauthorized storage of paddy, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement