
ਜਾਣੋ, ਕੀ ਹੈ ਪੂਰਾ ਮਾਮਲਾ
ਲੁਧਿਆਣਾ: ਭਗਵਾਨ ਮਹਾਂਵੀਰ ਸਵਾਮੀ ਦੀ 2619ਵੀਂ ਜਯੰਤੀ ਤੇ ਪੰਜਾਬ ਸਰਕਾਰਨ ਨੇ ਵੱਡੀ ਗਲਤੀ ਕਰ ਦਿੱਤੀ ਹੈ। ਜਯੰਤੀ ਤੇ ਅਖ਼ਬਾਰਾਂ ਵਿਚ ਭਗਵਾਨ ਮਹਾਂਵੀਰ ਸਵਾਮੀ ਦੀ ਜਗ੍ਹ ਮਹਾਤਮਾ ਬੁੱਧ ਦੀ ਤਸਵੀਰ ਲਗਾ ਦਿੱਤੀ ਗਈ। ਸਰਕਾਰ ਦੀ ਇਸ ਗਲਤੀ ਤੋਂ ਬਾਅਦ ਜੈਨ ਸਮਾਜ ਕਾਫੀ ਗੁੱਸੇ ਵਿਚ ਹੈ। ਵਿਸ਼ਵ ਜੈਨ ਸੰਗਠਨ ਦੇ ਦੇਸ਼ ਕੋਆਰਡੀਨੇਟਰ ਡਾ. ਸੰਦੀਪ ਜੈਨ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਮੇਲ ਕਰਕੇ ਕਾਰਵਾਈ ਕਰਨ ਨੂੰ ਕਿਹਾ ਹੈ।
BHagwan Mahavir
ਇਸ ਵਿਗਿਆਪਨ ਨੂੰ ਦੁਬਾਰਾ ਦੇਣ ਦੀ ਮੰਗ ਰੱਖੀ ਗਈ ਹੈ। ਡਾ. ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਗਲਤੀ ਤੋਂ ਸਮਾਜ ਨੂੰ ਧੱਕਾ ਲੱਗਿਆ ਹੈ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਰ ਇੰਨੀ ਵੱਡੀ ਗਲਤੀ ਕਿਵੇਂ ਹੋ ਸਕਦੀ ਹੈ। ਸਰਕਾਰ ਅਪਣੇ ਨਿਯਮਾਂ ਅਨੁਸਾਰ ਕਾਰਵਾਈ ਕਰੇ, ਹਾਲਾਂਕਿ ਜੈਨ ਸਮਾਜ ਨਹੀਂ ਚਾਹੁੰਦਾ ਕਿ ਗਲਤੀ ਕਰਨ ਵਾਲੇ ਤੇ ਕੋਈ ਵੱਡੀ ਕਾਰਵਾਈ ਹੋਵੇ। ਸਰਕਾਰ ਨੂੰ ਚਾਹੀਦਾ ਹੈ ਕਿ ਭਵਿੱਖ ਵਿਚ ਅਜਿਹੀ ਗਲਤੀ ਦੁਬਾਰਾ ਨਾ ਦੁਹਰਾਈ ਜਾਵੇ।
Bhagwan Mahavir
ਉਹਨਾਂ ਦੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸੰਜੈ ਕੁਮਾਰ ਜੈਨ ਨਾਲ ਵੀ ਇਸ ਵਿਸ਼ੇ ਗੱਲ ਹੋਈ ਹੈ। ਭਗਵਾਨ ਮਹਾਂਵੀਰ ਸੇਵਾ ਸੰਸਥਾ ਦੇ ਪ੍ਰਧਾਨ ਰਾਕੇਸ਼ ਜੈਨ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਮਹਾਂਵੀਰ ਜਯੰਤੀ ਦਾ ਵਿਗਿਆਪਨ ਉਹਨਾਂ ਨੂੰ ਚੈੱਕ ਕਰਵਾ ਕੇ ਲਗਾਇਆ ਜਾਂਦਾ ਹੈ। ਇਸ ਵਾਰ ਉਹਨਾਂ ਨਾਲ ਕੋਈ ਵਿਚਾਰ ਚਰਚਾ ਨਹੀਂ ਕੀਤੀ ਗਈ ਜਿਸ ਕਾਰਨ ਪੰਜਾਬ ਸਰਕਾਰ ਦੀ ਵੱਡੀ ਗਲਤੀ ਸਾਹਮਣੇ ਆਈ ਹੈ।
Photo
ਰਕੇਸ਼ ਜੈਨ ਨੇ ਕਿਹਾ ਕਿ ਸਰਕਾਰ ਦੀ ਇਸ ਗਲਤੀ ਦੇ ਕਾਰਣ ਜੈਨ ਸਮਾਜ ਦੀ ਧਾਰਮਿਕ ਭਾਵਨਾਂ ਨੂੰ ਠੇਸ ਪਹੁੰਚੀ ਹੈ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪੂਰੇ ਜੈਨ ਸਮਾਜ ਦੀ ਮੰਗ ਹੈ ਸਰਕਾਰ ਇਸ ਗਲਤੀ ਦੀ ਮੁਆਫੀ ਮੰਗੇ ਅਤੇ ਇਸ ਨੂੰ ਦੁਬਾਰ ਪ੍ਰਕਾਸ਼ਿਤ ਕਰੇ। ਭਗਵਾਨ ਮਹਾਂਵੀਰ ਨੇ ਲੋਕਾਂ ਨੂੰ ਅਹਿੰਸਾ ਅਤੇ ਸੱਚ ਦੇ ਰਾਹ ਤੇ ਚੱਲਣ ਦਾ ਉਪਦੇਸ਼ ਦਿੱਤਾ ਸੀ।
ਭਗਵਾਨ ਮਹਾਂਵੀਰ ਦੀ ਜਯੰਤੀ ਜੈਨ ਸਮਾਜ ਵਿਚ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ। ਇਸ ਨੂੰ ਜੈਨ ਸਮਾਜ ਦੇ ਲੋਕ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ।