
ਭੀਮ ਰਾਓ ਦੇ ਜੀਵਨ ਤੇ ਵਿਸ਼ੇਸ਼ ਲੇਖ
ਭਾਰਤ ਦੇ ਨਿਰਮਾਤਾ ਅਤੇ ਸਮਾਜ ਸੁਧਾਰਕ ਡਾ. ਭੀਮਰਾਓ ਅੰਬੇਡਕਰ ਦੀ ਅੱਜ 128ਵੀਂ ਜਯੰਤੀ ਹੈ। ਭੀਮਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ। ਬਚਪਨ ਤੋਂ ਹੀ ਆਰਥਿਕ ਅਤੇ ਸਮਾਜਿਕ ਭੇਦਭਾਵ ਵੇਖਣ ਵਾਲੇ ਅੰਬੇਡਕਰ ਨੇ ਕਈ ਮੁਸ਼ਕਿਲ ਪ੍ਰਸਿਥਤੀਆਂ ਵਿਚ ਪੜ੍ਹਾਈ ਸ਼ੁਰੂ ਕੀਤੀ ਸੀ। ਸਕੂਲ ਵਿਚ ਉਹਨਾਂ ਨਾਲ ਕਾਫੀ ਭੇਦਭਾਵ ਕੀਤਾ ਜਾਂਦਾ ਸੀ। 15 ਸਾਲ ਦੀ ਉਮਰ ਵਿਚ ਡਾ. ਅੰਬੇਡਕਰ ਦਾ ਵਿਆਹ 9 ਸਾਲ ਦੀ ਰਮਾਬਾਈ ਨਾਲ ਹੋਇਆ।
Dr. Bhimrao Ambedkar
ਬਦੌੜਾ ਦੇ ਗਾਇਕਵਾੜ ਦੇ ਸ਼ਾਸਕ ਸਹਿਯਾਜੀ ਰਾਵ ਤਿਮਾਹੀ ਤੋਂ ਮਾਸਿਕ ਸਕਾਲਰਛਿਪ ਮਿਲਣ ਤੋਂ ਬਾਅਦ ਅੰਬੇਡਕਰ 1913 ਵਿਚ ਉਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਚਲੇ ਗਏ ਸੀ। ਦਲਿਤਾਂ ਤੇ ਹੋ ਰਹੇ ਅਤਿਆਚਾਰ ਦੇ ਵਿਰੁੱਧ ਅਵਾਜ਼ ਉਠਾਉਣ ਲਈ ਬਾਬਾ ਸਾਹੇਬ ਅੰਬੇਡਕਰ ਨੇ ਬਹਿਸ਼ਕ੍ਰਿਤ ਭਾਰਤ, ਮੂਕ ਨਾਇਕ ਅਤੇ ਜਨਤਾ ਨਾਮਕ ਹਫਤਾਵਾਰ ਅਤੇ ਮਾਸਿਕ ਪੱਤਰ ਕਢਵਾਉਣੇ ਸ਼ੁਰੂ ਕੀਤੇ। 1927 ਵਿਚ ਉਹਨਾਂ ਨੇ ਛੂਤਛਾਤ ਜਾਤੀਵਾਦ ਦੇ ਖਿਲਾਫ ਅਪਣਾ ਅੰਦੋਲਨ ਤੇਜ਼ ਕਰ ਦਿੱਤਾ।
Dr. Bhimrao Ambedkar
ਮਹਾਰਾਸ਼ਟਰ ਵਿਚ ਰਾਇਗੜ ਦੇ ਮਹਾਡ ਵਿਚ ਉਹਨਾਂ ਨੇ ਸਤਿਆਗ੍ਰਹਿ ਵੀ ਸ਼ੁਰੂ ਕੀਤਾ। ਉਹਨਾਂ ਨੇ ਲੋਕਾਂ ਨਾਲ ਮਿਲ ਕੇ ਮਨੂਸ੍ਰਿਮਤੀ ਦੀ ਪੁਰਾਣੀ ਕਾਪੀ ਫੂਕੀ ਸੀ। ਭੀਮ ਰਾਓ ਨੇ ਗਰੀਬ ਤੇ ਪੱਛੜੇ ਹੋਏ ਲੋਕਾਂ ਨੂੰ ਨੌਕਰੀਆਂ ਤੇ ਲਵਾਇਆ। 1920 ਵਿਚ ਵੀਕਲੀ ਨਾਇਕ ਦੇ ਸਿਰਲੇਖ ਦਾ ਇਕ ਪ੍ਰਕਾਸ਼ਨ ਸ਼ੁਰੂ ਕੀਤਾ ਗਿਆ ਜਿਸ ਨੂੰ ਲੀਡਰ ਆਫ ਸਾਇਲੰਟ ਵੀ ਕਿਹਾ ਜਾਂਦਾ ਹੈ। ਇਸ ਪ੍ਰਕਾਸ਼ਨ ਦਾ ਇਸਤੇਮਾਲ ਛੂਤਛਾਤ ਦੀ ਬਿਮਾਰੀ ਦੇ ਖਿਲਾਫ ਲੜਨ ਲਈ ਇਕ ਕੈਪਸੂਲ ਜਾਂ ਟੀਕੇ ਦੇ ਤੌਰ ਤੇ ਕੀਤਾ ਗਿਆ। ਇਸ ਵਿਚ ਗਲਤ ਰਾਜਨੀਤੀ ਦੀ ਅਲੋਚਨਾ ਵੀ ਕੀਤੀ ਗਈ।
Dr Bhimrao Ambedkar
ਬਾਬਾ ਸਾਹਿਬ ਨੇ ਭਾਰਤੀ ਰਾਸ਼ਟਰੀ ਕਾਂਗਰਸ ਤੇ ਇਨਾਂ ਦੇ ਲੀਡਰਾਂ ਦੀ ਗ਼ਲਤ ਨੀਤੀਆਂ ਦੀ ਅਲੋਚਨਾ ਵੀ ਕੀਤੀ। ਬਾਬਾ ਸਾਹਿਬ ਬ੍ਰਿਟਿਸ਼ ਰਾਜ ਦੀ ਅਸਫ਼ਲਤਾ ਤੋਂ ਵੀ ਅਸੰਤੁਸ਼ਟ ਸਨ। ਉਨਾਂ ਨੇ ਦਲਿਤ ਸਮਾਜ ਵੀ ਪੜਿਆ-ਲਿਖਿਆ ਹੋਵੇ ਦੀ ਗੱਲ ਤੇ ਪੂਰਾ ਪਹਿਰਾ ਦਿੱਤਾ। 1935 ਈ. ਵਿੱਚ ਆਪ ਜੀ ਨੇ ਸਰਕਾਰੀ ਲਾਅ ਕਾਲਜ਼ ਵਿੱਚ ਪ੍ਰਿੰਸੀਪਲ ਦਾ ਅਹੁਦਾ ਹਾਸਲ ਕੀਤਾ। ਇਸ ਤਰਾਂ 2 ਸਾਲ ਤੱਕ ਉਨਾਂ ਇਸ ਪ੍ਰਿੰਸੀਪਲ ਦੇ ਅਹੁਦੇ ’ਤੇ ਕੰਮ ਕੀਤਾ। ਮੁੰਬਈ ਵਿੱਚ ਰਹਿ ਕੇ ਉਨਾਂ ਨੇ ਆਪਣੇ ਲਈ ਇੱਕ ਘਰ ਦਾ ਨਿਰਮਾਣ ਵੀ ਕਰ ਲਿਆ ਸੀ।
Dr. Bhimrao Ambedkar
ਉੱਥੇ ਉਨਾਂ ਨੇ ਲਗਭਗ 50000 ਕਿਤਾਬਾਂ ਦੀ ਇੱਕ ਲਾਇਬ੍ਰੇਰੀ ਵੀ ਸਥਾਪਤ ਕੀਤੀ। ਇੱਕ ਲੰਬੀ ਬਿਮਾਰੀ ਕਾਰਨ ਆਪ ਜੀ ਦੀ ਪਤਨੀ ਦਾ ਸਵਰਗਵਾਸ ਹੋ ਗਿਆ ਸੀ। 1936 ਵਿਚ ਅਜ਼ਾਦ ਲੇਬਰ ਪਾਰਟੀ ਦਾ ਨਿਰਮਾਣ ਹੋਇਆ ਸੀ। ਉਹਨਾਂ ਲੇਬਰ ਮਨਿਸਟਰ ਦ ਤੌਰ ਤੇ ਕੰਮ ਵੀ ਕੀਤਾ। ਫਿਰ 1939 ਤੋਂ 1945 ਦੇ ਕਾਰਜਕਾਲ ਦੌਰਾਨ ਕਈ ਕਿਤਾਬਾਂ ਦਾ ਪ੍ਰਕਾਸ਼ਨ ਕੀਤਾ ਗਿਆ। 15 ਅਗਸਤ 1947 ਨੂੰ ਭਾਰਤ ਅਜ਼ਾਦ ਹੋਇਆ। ਅੰਬੇਦਕਰ ਨੇ ਲਾਅ ਮਨਿਸਟਰ ਦਾ ਅਹੁਦਾ ਸੰਭਾਲਿਆ।
ਹਿੰਦੂ ਸਮਾਜ ਦੀਆਂ ਅਛੂਤਾਂ ਖਿਲਾਫ ਵਧੀਕੀਆਂ ਅਤੇ ਅਣ-ਮਨੁੱਖੀ ਵਤੀਰੇ ਕਾਰਣ 1936 ਵਿਚ ਬਾਬਾ ਸਾਹਿਬ ਨੇ ਕਿਹਾ ਕਿ ਉਹਨਾਂ ਦਾ ਜਨਮ ਬਤੌਰ ਹਿੰਦੂ ਹੋਇਆ ਹੈ ਜੋ ਉਹਨਾਂ ਦੇ ਵੱਸ ਵਿਚ ਨਹੀਂ ਪਰ ਉਹ ਮਰਨਗੇ ਹਿੰਦੂ ਨਹੀਂ ਜੋ ਉਹਨਾਂ ਦੇ ਹੱਥ ਵਿਚ ਹੈ। ਇਸ ਲਈ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਦੁਸਹਿਰੇ ਵਾਲੇ ਦਿਨ ਡਾਕਟਰ ਭੀਮ ਰਾਓ ਅੰਬੇਡਕਰ ਨੇ ਕੋਈ ਦਸ ਲੱਖ ਅਛੂਤਾਂ ਨੂੰ ਨਾਲ ਲੈ ਕੇ ਬੁੱਧ ਧਰਮ ਗ੍ਰਹਿਣ ਕਰ ਲਿਆ।
Dr. Bhimrao Ambedkar
ਇਸ ਲਈ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਦੁਸਹਿਰੇ ਵਾਲੇ ਦਿਨ ਡਾਕਟਰ ਭੀਮ ਰਾਓ ਅੰਬੇਡਕਰ ਨੇ ਕੋਈ ਦਸ ਲੱਖ ਅਛੂਤਾਂ ਨੂੰ ਨਾਲ ਲੈ ਕੇ ਬੁੱਧ ਧਰਮ ਗ੍ਰਹਿਣ ਕਰ ਲਿਆ।ਭੀਮ ਰਾਓ ਅੰਬੇਦਕਰ ਨੇ ਪਹਿਲਾਂ ਸਿੱਖ ਧਰਮ ਗ੍ਰਹਿਣ ਕਰਨ ਗਾ ਪੂਰਾ ਇਰਾਦਾ ਬਣਾ ਲਿਆ ਸੀ। ਉਹਨਾਂ ਨੇ ਅਪਣੇ ਭਤੀਜੇ ਨੂੰ ਸਿੱਖ ਧਰਮ ਗ੍ਰਹਿਣ ਕਰਨ ਲਈ ਅੰਮ੍ਰਿਤਸਰ ਭੇਜਿਆ ਅਤੇ ਸਿੱਖਾਂ ਦੀ ਪੜ੍ਹਾਈ ਨੂੰ ਪ੍ਰਫੁੱਲਤ ਕਰਨ ਲਈ ਬੰਬਈ ਖਾਲਸਾ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ ਪਰ ਸਿੱਖ ਧਰਮ ਵਿਚ ਛੂਤਛਾਤ ਦੇ ਚਲਦੇ ਅਤੇ ਜਾਤ ਪਾਤ ਦੀ ਹੋਂਦ ਕਾਰਨ ਉਹਨਾਂ ਨੇ ਮਨ ਬਦਲ ਲਿਆ ਅਤੇ ਬੁੱਧ ਧਰਮ ਅਪਣਾ ਲਿਆ।
ਇਹ ਇਤਿਹਾਸਿਕ ਸਮਾਂ ਸੀ ਜੇਕਰ ਅੰਬੇਡਕਰ ਅਤੇ ਉਹਨਾਂ ਦੇ ਅਨੁਯਾਈ ਸਿੱਖ ਧਰਮ ਵਿਚ ਆ ਜਾਂਦੇ ਤਾਂ ਸਿੱਖ ਸਮਾਜ ਅਤੇ ਸਿੱਖ ਧਰਮ ਦੀ ਦਸ਼ਾ ਅਤੇ ਦਿਸ਼ਾ ਹੋਰ ਹੋਣੀ ਸੀ। ਅੰਗਰੇਜ਼ਾਂ ਤੋਂ ਆਜ਼ਾਦੀ ਵੇਲੇ ਜੋ ਅੰਬੇਡਕਰ ਨੇ ਸਿੱਖਾਂ ਲਈ ਲਿਆ ਉਹ ਕਿਸੇ ਹੋਰ ਲੀਡਰ ਦੇ ਵੱਸ ਨਹੀਂ ਸੀ। ਕਿਉਂਕਿ ਅੰਬੇਡਕਰ ਲਿਆਕਤ, ਰਾਜਨੀਤਿਕ, ਸੂਝ ਬੂਝ ਪੱਖੋਂ ਕਿਸੇ ਵੀ ਗੱਲੋਂ ਘੱਟ ਨਹੀਂ ਸੀ। ਬੇਸ਼ਕ ਹੋਰ ਵੀ ਕਈ ਮਹਾਨ ਬੁੱਧੀਜੀਵੀ ਹੋਏ ਹਨ ਪਰ ਇਹ ਦੋਵੇਂ ਸ਼ਖਸ਼ੀਅਤਾਂ ਦੇ ਵਿਚਾਰ ਸਮੇਂ ਦੀਆਂ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਮਾਨਵਤਾ ਪੱਖੀ ਅਤੇ ਯੁੱਗ ਪਲਟਾਊ ਸਨ।
Dr. Bhimrao Ambedkar
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਜਿੰਨਾਂ ਪਿਆਰ, ਜਿੰਨ੍ਹਾਂ ਸਤਕਾਰ, ਜਿੰਨੀ ਇੱਜ਼ਤ ਮਰਨ ਤੋਂ ਬਾਅਦ ਮਿਲੀ ਹੈ ਅਤੇ ਮਿਲ ਰਹੀ ਹੈ, ਉਤਨੀ ਉਹਨਾਂ ਦੇ ਜਿਉਂਦੇ ਜੀਅ ਨਹੀਂ ਮਿਲੀ। ਉਹਨਾਂ ਅਨੇਕਾਂ ਮਾਅਰਕੇ ਦੀਆਂ ਕਿਤਾਬਾਂ ਲਿਖੀਆਂ। ਉਹਨਾਂ ਕਿਤਾਬਾਂ ਵਿੱਚ ਗਿਆਨ ਦਾ ਭੰਡਾਰ ਛੁੱਪਿਆ ਪਿਆ ਹੈ। ਕਿਸੇ ਪੜ੍ਹੇ ਲਿਖੇ ਵਿਅਕਤੀ ਲਈ ਵੀ ਇਹਨਾਂ ਕਿਤਾਬਾਂ ਨੂੰ ਪੜ੍ਹਨਾ ਜੇ ਅਸੰਭਵ ਨਹੀਂ ਤਾਂ ਔਖਾ ਜ਼ਰੂਰ ਹੈ।
ਅੰਬੇਡਕਰ ਜੀ ਨੇ ਧਾਰਮਿਕ ਸਮਾਜਿਕ, ਰਾਜਨੀਤਕ ਅਤੇ ਆਰਥਿਕ ਜੀਵਨ ਤੋਂ ਇਲਾਵਾ ਅਨੇਕਾਂ ਅਜਿਹੇ ਵਿਸ਼ੇ ਛੋਹੇ ਜਿਹਨਾਂ ਸਬੰਧੀ ਉਹਨਾਂ ਦੀਆਂ ਵਿਦਵਤਾ ਭਰਪੂਰ ਲਿਖਤਾਂ ਪੜ੍ਹ ਕੇ ਇੰਜ ਜਾਪਦਾ ਹੈ ਕਿ 100 ਸਾਲ ਪਹਿਲਾਂ ਜੋ ਉਹਨਾਂ ਲਿੱਖ ਦਿੱਤਾ ਉਸ ਬਾਰੇ ਪਹਿਲਾਂ ਹੀ ਉਹਨਾਂ ਕਿਵੇਂ ਸੋਚ ਲਿਆ ਸੀ। ਖੇਤੀਬਾੜੀ, ਸਨਅਤ, ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਸਿੰਚਾਈ, ਬਿਜਲੀ, ਕਾਇਦੇ- ਕਾਨੂੰਨ, ਭਾਸ਼ਾਵਾਂ, ਪ੍ਰਸ਼ਾਸਨ, ਪੁਲਿਸ, ਮਿਲਟਰੀ, ਪਲਾਨਿੰਗ, ਵਿਦੇਸ਼ੀ ਮਾਮਲੇ ਅਤੇ ਰਾਜ ਭਾਗ ਪ੍ਰਬੰਧਨ ਆਦਿ ਵਿਸ਼ਿਆ ਤੇ ਉਹਨਾਂ ਦੇ ਅਜਿਹੀ ਪਕੜ ਸੀ ਜੋ ਉਹਨਾਂ ਦੀਆਂ ਲਿੱਖਤਾਂ ਨੂੰ ਪੜ੍ਹ ਕੇ ਮੱਲੋ-ਮੱਲੀ ਉਂਗਲਾਂ ਮੂੰਹ ਵਿੱਚ ਜਾ ਪੈਂਦੀਆਂ ਹਨ।
Dr. Bhimrao Ambedkar
ਉਹਨਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹਨੀਆਂ ਇਕ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਇਸ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਜ਼ੋ ਉਸ ਮਹਾਨ ਮਾਨਵ ਨੇ ਭਾਰਤ ਵਰਸ਼ ਦੀ ਅਜ਼ਾਦੀ, ਵਿਕਾਸ, ਸਮਾਜ ਸੁਧਾਰ, ਰਾਜਨੀਤਕ ਅਤੇ ਆਰਥਿ ਸੁਧਾਰਾਂ ਵਿੱਚ ਯੋਗਦਾਨ ਪਾਇਆ ਉਹ ਅਦੁੱਤਾ ਅਤੇ ਬੇਮਿਸਾਲ ਸੀ। ਔਰਤਾਂ ਦੀ ਆਜ਼ਾਦੀ, ਪੜ੍ਹਾਈ, ਬਰਾਬਰਤਾ ਅਤੇ ਉਨੱਤੀ ਵਾਸਤੇ ਜੋ ਕਦਮ ਬਾਬਾ ਸਾਹਿਬ ਨੇ ਚੁੱਕੇ ਉਹ ਪਿੱਛਲੇ 5000 ਸਾਲ ਵਿੱਚ ਵੀ ਨਹੀਂ ਸੀ ਚੁੱਕੇ ਗਏ।
ਔਰਤਾਂ ਨੂੰ ਵੋਟ ਦਾ ਅਧਿਕਾਰ, ਬਰਾਬਰ ਤਨਖਾਹ, ਪ੍ਰਸੂਤਾ ਛੁੱਟੀ ਤੋਂ ਇਲਾਵਾ ਹਿੰਦੂ ਮਾਡਲ ਕੋਡ ਰਾਹੀਂ ਬਾਬਾ ਸਾਹਿਬ ਨੇ ਪੁਸ਼ਤਾਨੀ ਜਾਇਦਾਦ ਦਾ ਅਧਿਕਾਰ, ਤਲਾਕ ਦਾ ਅਧਿਕਾਰ ਅਤੇ ਇੱਕ ਹੀ ਮਰਦ ਜਾਂ ਔਰਤ ਨੂੰ ਵਿਆਹ ਕਰਾਉਣ ਦਾ ਕਾਨੂੰਨੀ ਹੱਕ ਦੇਣਾ ਸੀ। ਭਾਵੇਂ ਉਹਨਾਂ ਵਲੋਂ ਪੇਸ਼ ਹਿੰਦੂ ਕੋਡ ਬਿੱਲ ਉਹਨਾਂ ਦੇ ਸਮੇਂ ਪਾਸ ਨਾ ਹੋ ਸਕਿਆ ਅਤੇ ਭਾਰਤ ਸਰਕਾਰ ਨੇ ਬਾਅਦ ਵਿਚ ਇਹ ਸਭ ਕੁੱਝ ਪਾਸ ਕਰ ਦਿੱਤਾ ਪਰ ਇਸ ਦਾ ਅਸਲੀ ਸਿਹਰਾ ਅੰਬੇਡਕਰ ਨੂੰ ਹੀ ਜਾਂਦਾ ਹੈ।