Patiala Road Accident : ਪਟਿਆਲਾ 'ਚ ਦੋ ਵੱਖ- ਵੱਖ ਸੜਕ ਹਾਦਸਿਆ 'ਚ ਇੱਕ ਮਹਿਲਾ ਤੇ ਇੱਕ ਵਿਅਕਤੀਆਂ ਦੀ ਮੌਤ

By : BALJINDERK

Published : Apr 18, 2024, 7:52 pm IST
Updated : Apr 18, 2024, 7:52 pm IST
SHARE ARTICLE
ਹਾਦਸੇ ਦੌਰਾਨ ਨੁਕਸਾਨੀ ਗਈ ਐਕਟਿਵਾ
ਹਾਦਸੇ ਦੌਰਾਨ ਨੁਕਸਾਨੀ ਗਈ ਐਕਟਿਵਾ

Patiala Road Accident : ਗਹਿਣੇ ਬਣਾਉਣ ਵਾਲੇ ਕਾਰੀਗਰ ਨੂੰ ਕਾਰ ਨੇ ਮਾਰੀ ਟੱਕਰ, ਔਰਤ ਨੂੰ ਟਰੱਕ ਨੇ ਕੁਚਲਿਆ

Patiala Road Accident :ਪਟਿਆਲਾ ਅਤੇ ਸਮਾਣਾ ਵਿਚ ਵੱਖ- ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪਟਿਆਲਾ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਸਮਾਣਾ ਵਿਚ ਇੱਕ ਔਰਤ ਨੂੰ ਟਰੱਕ ਨੇ ਕੁਚਲ ਦਿੱਤਾ।

ਇਹ ਵੀ ਪੜੋ:Haryana News : ਹਰਿਆਣਾ ਦੀਆਂ ਸੀਟਾਂ ਦੇ ਮਾਮਲੇ ’ਚ ਦਾਖ਼ਲ ਕੀਤਾ ਜਵਾਬ


ਪਹਿਲਾ ਮਾਮਲਾ ਸਿਵਲ ਲਾਈਨ ਥਾਣਾ ਖੇਤਰ ਦੇ ਸੰਗਰੂਰ ਰੋਡ 'ਤੇ ਆਰਮੀ ਏਰੀਏ ਨੇੜੇ ਐਕਟਿਵਾ ਸਵਾਰ ਸੋਨੇ ਦੇ ਗਹਿਣੇ ਬਣਾਉਣ ਵਾਲੇ ਕਾਰੀਗਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ੇਖ ਅਬਦੁੱਲਾ ਵਾਸੀ ਭਵਾਨੀਗੜ੍ਹ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਨੋਵਾ ਕਾਰ ਨੇ ਪਹਿਲਾਂ ਇੱਕ ਬੋਲੈਰੋ ਅਤੇ ਫਿਰ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਐਕਟਿਵਾ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਮਾਡਲ ਟਾਊਨ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:High Court News : ਮਨਪ੍ਰੀਤ ਬਾਦਲ ਨੂੰ ਹਾਈ ਕੋਰਟ ਨੇ ਦਿੱਤੀ ਅੰਤਰਿਮ ਜਮਾਨਤ ਜਾਰੀ, ਸੁਣਵਾਈ ਅੱਗੇ ਪਈ 

ਦੂਜਾ ਮਾਮਲਾ ਪਟਿਆਲਾ ਸਮਾਣਾ ਰੋਡ 'ਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਵੀਰਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਪਤੀ-ਪਤਨੀ ਘਰ ਵਾਪਸ ਆ ਰਹੇ ਸਨ। ਟਰੱਕ ਦੀ ਲਪੇਟ 'ਚ ਆਉਣ ਨਾਲ 38 ਸਾਲਾ ਔਰਤ ਮਹਿੰਦਰੂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਸੁੱਚਾ ਸਿੰਘ ਜ਼ਖਮੀ ਹੋ ਗਿਆ।

ਇਹ ਵੀ ਪੜੋ:Chandigarh News: ਸਾਈਬਰ ਸੈੱਲ ਨੇ ਲੜਕੀ ਸਮੇਤ 3 ਠੱਗਾਂ ਨੂੰ ਕੀਤਾ ਗ੍ਰਿਫ਼ਤਾਰ, 9 ਮੋਬਾਈਲ ਫ਼ੋਨ, 3 ਲੈਪਟਾਪ ਅਤੇ 1 ਸਿਮ ਕਾਰਡ ਹੋਏ ਬਰਾਮਦ

ਮੌਕੇ ’ਤੇ ਮੌਜੂਦ ਸੁੱਚਾ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਸਮਾਣਾ ਨੇੜਲੇ ਪਿੰਡ ਵਿਚ ਇੱਕ ਧਾਰਮਿਕ ਸਥਾਨ ’ਤੇ ਲੱਗੇ ਮੇਲੇ ਵਿੱਚ ਮੱਥਾ ਟੇਕ ਕੇ ਵਾਪਸ ਘਰ ਆ ਰਹੇ ਸਨ। ਵਾਪਸ ਆਉਂਦੇ ਸਮੇਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟਰੱਕ ਡਰਾਈਵਰ ਸੁੱਤਾ ਹੋਇਆ ਜਾਪਦਾ ਸੀ।

(For more news apart from woman and a person died in two separate road accidents in Patiala News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement