
17 ਜੂਨ (ਕੁਲਜੀਤ ਸਿੰਘ ਢੀਂਗਰਾ/ਮੱਖਣ ਸਿੰਘ ਬੁੱਟਰ) : ਅੱਜ ਤੜਕਸਾਰ ਪਏ ਤੇਜ ਮੀਂਹ ਨੇ ਸਥਾਨਕ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ। ਸ਼ਹਿਰ ਦੇ ...
ਰਾਮਪੁਰਾ ਫੂਲ, 17 ਜੂਨ (ਕੁਲਜੀਤ ਸਿੰਘ ਢੀਂਗਰਾ/ਮੱਖਣ ਸਿੰਘ ਬੁੱਟਰ) : ਅੱਜ ਤੜਕਸਾਰ ਪਏ ਤੇਜ ਮੀਂਹ ਨੇ ਸਥਾਨਕ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ। ਸ਼ਹਿਰ ਦੇ ਲਹਿਰਾ ਬਾਜਾਰ, ਫੂਲ ਬਾਜਾਰ, ਗਿੱਲ ਬਜਾਰ, ਮੇਨ ਚੌਂਕ, ਸਦਰ ਬਜਾਰ, ਫੈਕਟਰੀ ਰੋਡ ਤੋ ਇਲਾਵਾ ਗਲੀਆਂ ਵਿਚ ਪਾਣੀ ਭਰਿਆ ਰਿਹਾ। ਜਿੱਥੇ ਲੋਕਾਂ ਨੂੰ ਆਵਾਜਾਈ ਵਿਚ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਮੌਸਮ ਦੇ ਮਿਜਾਜ ਨੂੰ ਲੈ ਕੇ ਲੋਕਾਂ ਦੇ ਚਿਹਰਿਆਂ 'ਤੇ ਰੌਣਕ ਨਜਰ ਆਈ ਕਿ ਪਿਛਲੇ ਕਾਫੀ ਦਿਨਾਂ ਤੋਂ ਅਸਮਾਨ 'ਚ ਚੜੀ ਧੂੜ ਕਾਰਨ ਜਨ-ਜੀਵਨ ਤੇ ਪਏ ਅਸਰ ਤੋ ਰਾਹਤ ਮਿਲੀ ਅਤੇ ਅੱਤ ਦੀ ਪੈ ਰਹੀ ਗਰਮੀ ਤੋਂ ਵੀ ਛੁਟਕਾਰਾ ਮਿਲਿਆ।
ਤੇਜ ਪਏ ਇਸ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਵੀ ਰੌਣਕ ਲਿਆਂਦੀ । ਖੇਤੀ ਮਾਹਿਰਾਂ ਅਨੁਸਾਰ ਭਰਵੀਂ ਬਾਰਿਸ਼ ਝੋਨੇ ਦੀ ਫਸਲ ਲਈ ਲਾਹੇਵੰਦ ਸਿੱਧ ਹੋਵੇਗੀ। ਇਸ ਨਾਲ ਇੱਕ ਪਾਸੇ ਕਿਸਾਨ ਦੇ ਡੀਜਲ ਦਾ ਖਰਚਾ ਵੀ ਘਟੇਗਾ ਅਤੇ ਦੂਜੇ ਪਾਸੇ ਝੋਨੇ ਦੀ ਬਿਜਾਈ ਲਈ ਫਾਇਦੇਮੰਦ ਸਾਬਤ ਹੋਵੇਗਾ।