ਅੰਤਾਂ ਦੀ ਗਰਮੀ ‘ਚ ਔਰਤ ਨੇ ਸੜਕ ‘ਤੇ ਹੀ ਦਿੱਤਾ ਬੱਚੇ ਨੂੰ ਜਨਮ
Published : Jun 18, 2019, 12:34 pm IST
Updated : Jun 18, 2019, 3:28 pm IST
SHARE ARTICLE
New Born Baby on Road
New Born Baby on Road

ਬੱਸ ਸਟੈਂਡ ਦੇ ਬਾਹਰ ਮੇਨ ਰੋਡ ‘ਕੇ ਅੰਤਾਂ ਗਰਮੀ ‘ਚ ਇਕ ਗਰਭਵਤੀ ਪ੍ਰਵਾਸੀ ਔਰਤ ਵੱਲੋਂ ਬੱਚੇ ਨੂੰ ਜਨਮ...

ਅੰਮ੍ਰਿਤਸਰ: ਬੱਸ ਸਟੈਂਡ ਦੇ ਬਾਹਰ ਮੇਨ ਰੋਡ ‘ਕੇ ਅੰਤਾਂ ਗਰਮੀ ‘ਚ ਇਕ ਗਰਭਵਤੀ ਪ੍ਰਵਾਸੀ ਔਰਤ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ। ਸੜਕ ਤੋਂ ਗੁਜਰ ਰਹੇ ਰਾਹਗੀਰਾਂ ਦੀ ਮੱਦਦ ਨਾਲ ਜੱਚਾ-ਬੱਚਾ ਨੂੰ ਨਜਦੀਕੀ ਸਰਕਾਰੀ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਦੋਨਾਂ ਸੁਰੱਖਿਅਤ ਹਨ। ਜਾਣਕਾਰੀ ਅਨੁਸਾਰ ਗਰਭਵਤੀ ਅਨੀਤਾ ਦੇਵੀ ਅਪਣੇ ਪਤੀ ਰਮੇਸ਼ ਕੁਮਾਰ ਦੇ ਨਾਲ ਸਵੇਰੇ ਬਿਹਾਰ ਤੋਂ ਆਈ ਸੀ।

BabyBaby

ਸੁਲਤਾਨਵਿੰਡ ਰੋਡ ‘ਤੇ ਸਥਿਤ ਅਪਣੇ ਘਰ ਜਾਣ ਦੇ ਲਈ ਬੱਸ ਸਟੈਂਡ ਦੇ ਬਾਹਰ ਜਦੋਂ ਆਟੋ ਲੈਣ ਲੱਗੀ ਤਾਂ ਅਚਾਨਕ ਉਸ ਨੂੰ ਜ਼ੋਰ ਨਾਲ ਦਰਦ ਹੋਣ ਲੱਗਿਆ, ਉਦੋਂ ਹੀ ਉਸਦੇ ਪਤੀ ਨੇ ਲੋਕਾਂ ਨੂੰ ਮੱਦਦ ਲਈ ਆਵਾਜ਼ ਲਗਾਈ। ਇਸੇ ਦੌਰਾਨ ਸੜਕ ਤੋਂ ਲੰਘ ਰਹੇ ਇਕ ਔਰਤ ਨੇ ਅਨੀਤਾ ਦੀ ਮੱਦਦ ਕੀਤੀ। ਔਰਤ ਦੇ ਕੰਮ ਨੂੰ ਦੇਖ ਕੇ ਬੱਸ ਸਟੈਂਡ ਨਜਦੀਕ ਆਟੋ ਚਾਲਕਾਂ ਨੇ ਵੀ ਨੇੜੇ ਆਟੋ ਖੜੇ ਕਰਕੇ ਪਰਦਾ ਕਰ ਦਿੱਤਾ।

News Born Baby on Road New Born Baby on Road

ਅਨੀਤਾ ਦੇ ਘਰ ਲੜਕਾ ਪੈਦਾ ਹੋਇਆ ਅਤੇ ਉਸ ਔਰਤ ਨੇ ਅਨੀਤਾ ਨੂੰ ਅਪਣੇ ਬੱਚਿਆਂ ਦੀ ਤਰ੍ਹਾਂ ਸਮਝਦੇ ਹੋਏ ਸ਼ਗਨ ਵੀ ਪਾਇਆ ਤੇ ਉਸਨੂੰ ਸਿਵਲ ਹਸਪਤਾਲ ਵਿਚ ਦਾਖਲ ਵੀ ਕਰਵਾਇਆ। ਹਸਪਤਾਲ ਵਿਚ ਬੱਚੇ ਦਾ ਇਲਾਜ ਕਰ ਰਹੇ ਸੀਨੀਅਰ ਡਾ. ਸੰਦੀਪ ਅਗਰਵਾਲ ਨੇ ਦੱਸਿਆ ਕਿ ਬੱਚਾ ਬਿਲਕੁਲ ਠੀਕ ਹੈ, ਬੱਚੇ ਦਾ ਭਾਰ 2 ਕਿਲੋ 160 ਗ੍ਰਾਮ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦੀ ਸੁਪਰਵਿਜਨ ‘ਚ ਬੱਚੇ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।       

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement