
ਪੀ.ਐਚ.ਡੀ. ਰੂਰਲ ਡਿਵੈਲਪਮੈਂਟ ਫਾਊਂਡੇਸ਼ਨ ਵੱਲੋਂ ਕੋਕਾ ਕੋਲਾ ਦੇ ਸਹਿਯੋਗ ਨਾਲ ਕੋਵਿਡ -19 ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦਾ
ਫਾਜ਼ਿਲਕਾ: ਪੀ.ਐਚ.ਡੀ. ਰੂਰਲ ਡਿਵੈਲਪਮੈਂਟ ਫਾਊਂਡੇਸ਼ਨ ਵੱਲੋਂ ਕੋਕਾ ਕੋਲਾ ਦੇ ਸਹਿਯੋਗ ਨਾਲ ਕੋਵਿਡ -19 ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦਾ ਸਿਲਸਿਲਾ ਜਾਰੀ ਹੈ। ਪਿਛਲੇ ਦਿਨੀਂ ਫਾਜ਼ਿਲਕਾ ਜ਼ਿਲ੍ਹੇ ਵਿੱਚ 4 ਟਰੱਕ ਸੇਬ ਜੂਸ ਦੇ ਵੰਡਣ ਤੋਂ ਬਾਅਦ ਹੁਣ ਦੋਵਾਂ ਸੰਗਠਨਾਂ ਨੇ ਕੋਰੋਨਾ ਪ੍ਰਭਾਵਿਤ ਅਤੇ ਕੋਰੋਨਾ ਯੋਧਿਆਂ ਨੂੰ ਵੰਡਣ ਲਈ ਸੇਬ ਜੂਸ ਦੇ ਦੋ ਟਰੱਕ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੇ ਹਨ।
File Photo
ਇਹ ਸਾਰੇ ਯਤਨ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ, ਪੰਜਾਬ ਚੈਪਟਰ ਦੇ ਚੇਅਰਮੈਨ ਅਤੇ ਮੂਲ ਰੂਪ ਵਿੱਚ ਫਾਜ਼ਿਲਕਾ ਨਿਵਾਸੀ ਕਰਨ ਗਿਲਹੋਤਰਾ ਕਰ ਰਹੇ ਹਨ। ਉਹ ਪਹਿਲਾਂ ਵੀ ਆਪਣੀ ਸੰਸਥਾ ਦੁਆਰਾ ਫਾਜ਼ਿਲਕਾ ਲਈ ਕੁਝ ਨਾ ਕੁੱਝ ਕਰਦੇ ਹੀ ਰਹਿੰਦੇ ਹਨ। ਵੀਰਵਾਰ ਨੂੰ ਭੇਜੇ ਗਏ ਸੇਬ ਜੂਸ ਟਰੱਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਵੰਡਣ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੂੰ ਭੇਂਟ ਕੀਤਾ ਗਿਆ।
File Photo
ਇਹ ਜੂਸ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੁਆਰਾ ਸੰਚਾਲਿਤ ਸਾਡੀ ਰਸੋਈ ਵਿਚ ਖਾਣੇ ਦੇ ਲਈ ਆਉਣ ਵਾਲੇ ਲੋਕਾਂ ਨੂੰ ਮੁਹੱਈਆ ਕਰਵਾਏ ਜਾਣਗੇ ਅਤੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ -19 ਵਿਚ ਕੋਰੋਨਾ ਮਹਾਂਮਾਰੀ ਨਾਲ ਲੜਨ ਵਾਲੇ ਡਾਕਟਰਾਂ, ਪੁਲਿਸ ਮੁਲਾਜ਼ਮਾਂ, ਸਵੈ-ਸੇਵਕਾਂ ਅਤੇ ਐਨ.ਜੀ.ਓ ਦੇ ਮੈਂਬਰਾਂ ਵਿਚ ਵੰਡੇ ਜਾਣਗੇ। ਡੀਸੀ ਸ੍ਰੀ ਸੰਧੂ ਨੇ ਇਸ ਲਈ ਕਰਨ ਗਿਲਹੋਤਰਾ ਅਤੇ ਪੀਐਚਡੀ ਚੈਂਬਰ ਆਫ ਕਾਮਰਸ ਦੇ ਸਾਰੇ ਅਧਿਕਾਰੀਆਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਹੈ।
karan Gilhotra
ਇਸ ਦੇ ਨਾਲ ਹੀ ਕਰਨ ਗਿਲਹੋਤਰਾ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹਮੇਸ਼ਾਂ ਇਹ ਹੀ ਰਹੀ ਹੈ ਕਿ ਸੰਸਥਾ ਅਤੇ ਸਰਕਾਰ ਦੇ ਜ਼ਰੀਏ ਉਹ ਆਪਣੇ ਗ੍ਰਹਿ ਖੇਤਰ ਦੇ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਦੇ ਸਕਣ, ਉਹਨਾਂ ਨੇ ਹੁਣੇ ਹੁਣੇ ਆਪਣੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਲਈ ਹੈ ਅਤੇ ਭਵਿੱਖ ਵਿੱਚ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਸਮੁੱਚਾ ਉਦਯੋਗ ਇਹ ਹੀ ਅਰਦਾਸ ਕਰ ਰਿਹਾ ਹੈ
Corona virus
ਕਿ ਜਿੰਨੀ ਜਲਦੀ ਸੰਭਵ ਹੋ ਸਕੇ ਪੰਜਾਬ ਹੀ ਨਹੀਂ, ਪੂਰੇ ਦੇਸ਼ ਅਤੇ ਵਿਸ਼ਵ ਵਿੱਚ, ਕੋਰੋਨਾ ਕਾਰਨ ਗੁੰਮ ਹੋਈ ਜ਼ਿੰਦਗੀ ਮੁੜ ਲੀਹ ’ਤੇ ਆ ਜਾਵੇ ਅਤੇ ਲੋਕ ਪਹਿਲਾਂ ਵਾਂਗ ਮੁੜ ਇਕੱਠੇ ਹੋ ਸਕਣ। ਇਸ ਮੌਕੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਰਪ੍ਰਸਤ ਸੁਰੇਂਦਰ ਠਕਰਾਲ ਹੈਪੀ, ਐਡਵੋਕੇਟ ਸੁਭਾਸ਼ ਕਟਾਰੀਆ, ਮਨੀਸ਼ ਕਟਾਰੀਆ, ਸ਼ਸ਼ੀਕਾਂਤ, ਸਰਹਦ ਸਮਾਜ ਭਲਾਈ ਸੁਸਾਇਟੀ ਦੇ ਖਜ਼ਾਨਚੀ ਮਨੋਜ ਨਾਗਪਾਲ, ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੁਭਾਸ਼ ਅਰੋੜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।