ਗੁਰਦਵਾਰੇ ਸੱਭ ਦੇ ਸਾਂਝੇ ਇਨ੍ਹਾਂ ਦੀ ਦੁਰਵਰਤੋਂ ਨਾ ਹੋਵੇ : ਸਿੱਖ ਵਿਚਾਰ ਮੰਚ
Published : Jun 18, 2020, 7:47 am IST
Updated : Jun 18, 2020, 7:52 am IST
SHARE ARTICLE
File
File

ਅਕਾਲ ਤਖ਼ਤ ਨੂੰ ਕੀਤੀ ਅਪੀਲ, ਬੇਅਦਬੀ ਰੋਕੋ

ਚੰਡੀਗੜ੍ਹ: ਕੋਰੋਨਾ ਵਾਇਰਸ ਤੋਂ ਖ਼ਤਰੇ ਦੀ ਮਚੀ ਹਾਹਾਕਾਰ ਅਤੇ ਝੋਨੇ ਦੇ ਸੀਜ਼ਨ ਦੌਰਾਨ, ਮਜ਼ਦੂਰਾਂ ਦੀ ਘਾਟ ਹੋਣ ਕਰ ਕੇ ਪੰਜਾਬ ਦੇ ਮਾਲਵਾ ਤੇ ਮਾਝਾ ਦੇ ਕੁੱਝ ਪਿੰਡਾਂ ਦੇ ਗੁਰਦਵਾਰਿਆਂ ਤੋਂ ਜ਼ਿਮੀਦਾਰਾਂ ਤੇ ਮਜ਼ਦੂਰ ਵਰਗਾਂ ਦਰਮਿਆਨ ਹੋਏ ਤਕਰਾਰ ਬਾਰੇ ਹੈਂਕੜਬਾਜ਼ੀ ਦੇ ਬਿਆਨ ਤੇ ਗ਼ੈਰ ਧਾਰਮਕ ਐਲਾਨਾਂ ਦੀ ਚਾਰ ਚੁਫ਼ੇਰੇ ਨਿੰਦਾ ਕੀਤੀ ਜਾ ਰਹੀ ਹੈ।

prof. manjeet singhprof. manjeet singh

ਸੈਕਟਰ-28 ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਕੀਤੀ ਵਿਚਾਰ ਚਰਚਾ ਵਿਚ ਵਿਦਵਾਨਾਂ, ਬੁੱਧੀਜੀਵੀਆਂ, ਸਿੱਖ ਇਤਿਹਾਸਕਾਰਾਂ, ਸਾਹਿਤਕਾਰਾਂ ਨੇ ਇਸ ਮੁੱਦੇ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਮੀਡੀਆ ਨੂੰ ਦਸਿਆ ਕਿ ਗੁਰਦਵਾਰੇ ਸੱਭ ਦੇ ਸਾਂਝੇ ਹਨ ਅਤੇ ਇਨ੍ਹਾਂ ਦੀ ਵਰਤੋਂ ਕਿਸੇ ਵਿਅਕਤੀ, ਵਰਗ, ਜਾਤੀ, ਬਰਾਦਰੀ ਵਿਰੁਧ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਇਸ ਸਮਾਜ ਵਿਚ ਵਿਤਕਰਾ ਪੈਦਾ ਹੁੰਦਾ ਹੈ, ਕਮਜ਼ੋਰ ਵਰਗਾਂ ਵਿਚ ਹੀਨ ਭਾਵਨਾ ਆਉਂਦੀ ਹੈ ਅਤੇ ਭਵਿੱਖ ਵਿਚ ਪਾੜਾ ਪੈਂਦਾ ਹੈ।

FarmersFarmers

ਸਾਹਿਤਕਾਰ ਅਜੈਪਾਲ ਸਿੰਘ ਬਰਾੜ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਆਏ ਆਰਥਕ ਸੰਕਟ ਨੂੰ ਹੱਲ ਕਰਨ ਵਾਸਤੇ ਕਿਸਾਨਾਂ ਤੇ ਮਜ਼ਦੂਰਾਂ ਵਿਚ ਦਿਹਾੜੀ ਦੇ ਰੇਟ ਘੱਟ ਵੱਧ ਦੇ ਝਗੜੇ, ਗੁਰਦਵਾਰਿਆਂ ਵਿਚ ਨਹੀਂ ਨਿਬੇੜੇ ਜਾ ਸਕਦੇ। ਇਸੇ ਦੀ ਪ੍ਰੋੜਤਾ ਕਰਦੇ ਹੋਏ ਗਲੋਬਲ ਸਿੱਖ ਸੰਸਥਾ ਤੋਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੌਜੂਦਾ ਆਰਥਕ ਤੇ ਖੇਤੀ ਮਸਲੇ ਨੂੰ ਹੱਲ ਕਰਨ ਲਈ ਗੁਰਦਵਾਰਿਆਂ ਵਿਚ ਬੈਠਕਾਂ ਕਰਨੀਆਂ ਤੇ ਭੜਕਾਊ ਬਿਆਨ ਦੇਣੇ, ਧਰਮ ਦੀ ਤੌਹੀਨ ਹੈ।

prof. manjeet singhprof. manjeet singh

ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਗੁਰਦਵਾਰਿਆਂ ਦੀ ਇਸ ਤਰੀਕੇ ਨਾਲ ਦੁਰਵਰਤੋਂ ਨੂੰ ਰੋਕਣ ਲਈ ਹੁਕਮਨਾਮਾ ਜਾਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ। ਪ੍ਰੋ. ਮਨਜੀਤ ਸਿੰਘ ਨੇ ਸਪਸ਼ਟ ਰੂਪ ਵਿਚ ਕਿਹਾ ਕਿ ਯੂ.ਪੀ. ਤੇ ਬਿਹਾਰ ਤੋਂ ਪੰਜਾਬ ਵਿਚ ਆਇਆ ਭਾਈਚਾਰਾ ਸਾਡਾ ਸਾਂਝੀ ਹੈ ਅਤੇ ਧਰਮ ਦੀ ਕਿਰਤ ਕਰੋ-ਵੰਡ ਕੇ ਛਕੋ ਦਾ ਗੁਰਬਾਣੀ ਸਿਧਾਂਤ, ਇਨ ਬਿਨ ਲਾਗੂ ਹੋਣਾ ਜ਼ਰੂਰੀ ਹੈ।

prof. manjeet singhprof. manjeet singh

ਉਨ੍ਹਾਂ ਕਿਹਾ ਕਿ ਪੰਜਾਬ ਦੀ 30 ਲੱਖ ਏਕੜ ਜ਼ਮੀਨ 'ਤੇ ਝੋਨੇ ਦੀ ਬਿਜਾਈ ਮੌਕੇ ਲੱਖਾਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਮਿਲਦੀ ਹੈ, ਜਿਨ੍ਹਾਂ ਨੂੰ ਵਾਜਬ ਉਜਰਤਾਂ ਦਿਤੀਆਂ ਜਾਣ ਨਾ ਕਿ ਉਨ੍ਹਾਂ ਵਿਰੁਧ ਫ਼ਜ਼ੂਲ ਤੇ ਭੜਕਾਊ ਐਲਾਨ, ਗੁਰਦਵਾਰਿਆਂ ਦੇ ਸਪੀਕਰਾਂ ਤੋਂ ਕੀਤੇ ਜਾਣ। ਲੇਖਕ ਤੇ ਪੱਤਰਕਾਰ ਜਸਪਾਲ ਸਿੱਧੂ ਦਾ ਕਹਿਣਾ ਸੀ ਕਿ ਸਰਬ ਸਾਂਝ ਦੇ ਪ੍ਰਤੀਕ, ਰੂਹਾਨੀਅਤ ਦੇ ਕੇਂਦਰ ਗੁਰਦਵਾਰਿਆਂ ਦੇ ਪਵਿੱਤਰ ਸਥਾਨਾਂ ਦੀ ਵਰਤੋਂ ਝਗੜੇ ਪੈਦਾ ਕਰਨ ਲਈ ਨਹੀਂ ਕੀਤੇ ਜਾਣੇ ਚਾਹੀਦੇ।

prof. manjeet singhprof. manjeet singh

ਲੇਖਕ, ਸਾਹਿਤਕਾਰ, ਰਾਜਿੰਦਰ ਰਾਹੀ, ਸੀਨੀਅਰ ਵਕੀਲ ਰਾਜਵਿੰਦਰ ਬੈਂਸ, ਜਨਰਲ ਸਕੱਤਰ ਖ਼ੁਸ਼ਹਾਲ ਸਿੰਘ, ਡਾ. ਕੁਲਦੀਪ ਸਿੰਘ ਪਟਿਆਲਾ ਤੇ ਜਸਵਿੰਦਰ ਸਿੰਘ ਰਾਜਪੁਰਾ ਨੇ ਵੀ ਇਸ ਗੰਭੀਰ ਮੁੱਦੇ 'ਤੇ ਅਪਣੇ ਵਿਚਾਰ ਦਿਤੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement