'ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਡਰ ਕੇ ਨਹੀਂ ਬਲਕਿ ਸੁਚੇਤ ਹੋ ਕੇ ਕਰਨ ਦੀ ਲੋੜ'  
Published : Jun 18, 2020, 8:58 am IST
Updated : Jun 18, 2020, 9:24 am IST
SHARE ARTICLE
Covid 19
Covid 19

ਸੂਬਾ ਸਰਕਾਰ ਨੂੰ 50 ਹਜਾਰ ਕਰੋੜ ਮਾਲੀਏ ਸਮੇਤ 3000 ਕਰੋੜ ਮਹੀਨੇ ਦਾ ਪੈ ਰਿਹੈ ਘਾਟਾ

ਸੰਗਰੂਰ: ਪੰਜਾਬ ਅੰਦਰ ਕੋਰੋਨਾ ਮਹਾਂਮਾਰੀ ਕਾਰਨ ਜਿਥੇ ਅਨੇਕਾਂ ਸਰੀਰਕ ਮੌਤਾਂ ਹੋਈਆਂ ਹਨ, ਉਥੇ ਕਰਫ਼ਿਊ ਤੇ ਤਾਲਾਬੰਦੀ ਦੌਰਾਨ ਘਰਾਂ ਵਿਚ ਨਜ਼ਰਬੰਦ ਰਹਿਣ ਵਾਲੇ ਲੱਖਾਂ ਪ੍ਰਵਾਰਾਂ ਦੀਆਂ ਆਰਥਕ ਮੌਤਾਂ ਦੀ ਗਿਣਤੀ ਹੋਰ ਵੀ ਵਧੇਰੇ ਮੁਸ਼ਕਲ ਹੈ। ਸਰਕਾਰੀ ਸੂਤਰਾਂ ਮੁਤਾਬਕ ਕੋਰੋਨਾ ਕਾਰਨ ਪੰਜਾਬ ਵਿਚੋਂ ਤਕਰੀਬਨ 10 ਲੱਖ ਨੌਕਰੀਆਂ ਚਲੀਆਂ ਗਈਆਂ ਪਰ ਗ਼ੈਰ-ਸਰਕਾਰੀ ਸੂਤਰਾਂ ਮੁਤਾਬਕ ਇਸ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਨੌਕਰੀ ਕਰਦੇ ਵਿਅਕਤੀ ਦੀ ਆਮਦਨ ਨਾਲ ਅਕਸਰ ਉਸ ਦਾ ਪੂਰਾ ਪ੍ਰਵਾਰ ਗੁਜ਼ਾਰਾ ਕਰਦਾ ਹੈ ਤੇ ਇਸ ਦੇ ਅਚਾਨਕ ਚਲੇ ਜਾਣ ਕਾਰਨ ਨੌਬਤ ਭੁੱਖੇ ਮਰਨ ਦੀ ਆ ਜਾਂਦੀ ਹੈ, ਕਿਉਂਕਿ ਕੋਈ ਕੰਮ ਹੀ ਨਹੀਂ ਹੈ; ਕੰਮ ਹੈ ਨਹੀਂ ਤਾਂ ਗੁਜ਼ਾਰਾ ਕਿਵੇਂ ਸੰਭਵ ਹੋਵੇਗਾ?

Corona virus india total number of positive casesCorona virus 

ਘਰ ਬੈਠਿਆਂ ਪ੍ਰਵਾਰਾਂ ਨੂੰ ਲਗਾਤਾਰ ਰੋਟੀ ਦਾ ਪ੍ਰਬੰਧ ਕਰਨਾ ਸਰਕਾਰਾਂ ਲਈ ਵੀ ਤੇ ਸਮਾਜ ਸੇਵੀਆਂ ਲਈ ਵੀ ਨਾਮੁਮਕਿਨ ਤੇ ਅਸੰਭਵ ਹੈ। ਅਗਰ ਕਮਾਊ ਵਿਅਕਤੀ ਘਰ ਬੈਠਦਾ ਹੈ ਤਾਂ ਪ੍ਰਵਾਰ ਕਿਵੇਂ ਗੁਜ਼ਾਰਾ ਕਰੇਗਾ; ਭੁੱਖਮਰੀ ਕਾਰਨ ਮੌਤ ਯਕੀਨਨ ਹੈ ਅਤੇ ਜੇਕਰ ਉਹ ਘਰੋਂ ਬਾਹਰ ਨਿਕਲਦਾ ਹੈ ਤਾਂ ਬਾਹਰ ਕੋਰੋਨਾਵਾਇਰਸ ਕਾਰਨ ਮੌਤ। ਅੰਦਰ ਬਾਹਰ ਦੋਵੇਂ ਪਾਸੇ ਮੌਤ ਦਾ ਤਾਂਡਵ ਹੈ, ਆਦਮੀ ਕਰੇ ਤਾਂ ਕੀ ਕਰੇ। ਮੁੱਖ ਮੰਤਰੀ ਪੰਜਾਬ ਦਾ ਕਹਿਣਾ ਹੈ ਕਿ ਸਾਲ 2020 ਵਿਚ ਕੋਰੋਨਾ ਕਾਰਨ ਸਰਕਾਰ ਨੂੰ 50 ਹਜ਼ਾਰ ਕਰੋੜ ਰੁਪਏ ਮਾਲੀਏ ਦਾ ਨੁਕਸਾਨ ਸਹਿਣਾ ਪੈ ਰਿਹਾ ਹੈ। ਸਰਕਾਰ ਹਰ ਮਹੀਨੇ ਤਕਰੀਬਨ 3000 ਕਰੋੜ ਰੁਪਏ ਆਮਦਨ ਦੇ ਬਾਕੀ ਸਰੋਤਾਂ ਤੋਂ ਵੀ ਘਾਟਾ ਸਹਿਣ ਕਰ ਰਹੀ ਹੈ।

Corona VirusCorona Virus

ਜੀ.ਐਸ.ਟੀ.ਐਕਸਾਈਜ਼, ਵੈਟ ਅਤੇ ਟਰਾਂਸਪੋਰਟ ਤੋਂ ਹੋਣ ਵਾਲੀ ਆਮਦਨ ਵੀ ਲਗਾਤਾਰ ਘਟਦੀ ਜਾ ਰਹੀ ਹੈ। ਸੂਬੇ ਅੰਦਰ ਪਿਛਲੇ 50-60 ਸਾਲਾਂ ਤੋਂ ਚੰਗੇ ਭਲੇ ਚਲਦੇ ਉਦਯੋਗਾਂ ਨੂੰ ਜਿੰਦਰੇ ਲੱਗ ਗਏ ਹਨ। ਲੁਧਿਆਣੇ ਦੀ ਹੌਜ਼ਰੀ ਅਤੇ ਸਾਈਕਲ ਸਨਅਤ ਨੂੰ ਖਰਬਾਂ ਰੁਪਏ ਦਾ ਘਾਟਾ ਪੈ ਗਿਆ ਹੈ ਅਤੇ ਉਨ੍ਹਾਂ ਦੇ ਅਰਬਾਂ ਰੁਪਏ ਦੇ ਹਜ਼ਾਰਾਂ ਐਕਸਪੋਰਟ ਆਰਡਰ ਰੱਦ ਹੋ ਚੁੱਕੇ ਹਨ। ਰੇਲ ਗੱਡੀਆਂ, ਬਸਾਂ ਅਤੇ ਹਵਾਈ ਜਹਾਜ਼ਾਂ ਤੋਂ ਇਕੱਤਰ ਹੋਣ ਵਾਲਾ ਮਾਲੀਆ ਘਾਟੇ ਦਾ ਸੌਦਾ ਬਣ ਗਿਆ ਹੈ।

Corona virus Corona virus

ਪੰਜਾਬ ਸਰਕਾਰ ਨੇ ਕਰੋਨਾ ਕਾਰਨ ਲਗਭਗ 50 ਹਜ਼ਾਰ ਕਰੋੜ ਰੁਪਏ ਖਰਚ ਕੇ ਪੰਜਾਬ ਵਿੱਚੋ ਬਿਹਾਰੀ ਤੇ ਯੂ.ਪੀ. ਦੇ ਮਜ਼ਦੂਰਾਂ ਦੀਆਂ ਭਰੀਆਂ 391 ਰੇਲ ਗੱਡੀਆਂ ਵਿਚ ਲੱਖਾਂ ਮਜ਼ਦੂਰ ਉਨ੍ਹਾਂ ਦੀ ਜਨਮ ਭੂਮੀਂ ਤਕ ਪੁਚਾਏ ਪਰ ਖੇਤੀਬਾੜੀ ਸੈਕਟਰ ਵਿਚ ਇਨ੍ਹਾਂ ਮਜ਼ਦੂਰਾਂ ਦੀ ਅਚਾਨਕ ਕਮੀ ਹੋ ਜਾਣ ਕਾਰਨ ਕਿਸਾਨਾਂ ਨੂੰ ਮਹਿੰਗੇ ਰੇਟ 'ਤੇ ਝੋਨਾ ਲਗਵਾਉਣਾ ਪੈ ਰਿਹਾ ਹੈ ਜਿਸ ਕਾਰਨ ਪਹਿਲਾਂ ਹੀ ਪੈਰੋਂ ਉੱਖੜੀ ਕਿਸਾਨੀ ਨੂੰ ਕਰੋੜਾਂ ਰੁਪਏ ਵੱਧ ਖਰਚਣੇ ਪੈਣਗੇ। ਕਰੋਨਾਵਾਇਰਸ (ਕੋਵਿਡ-19) ਦੇ ਪ੍ਰਕੋਪ ਦੀ ਗੱਲ ਕਰੀਏ ਤਾਂ ਇਹ ਕਿਧਰੇ ਨਹੀਂ ਗਿਆ।

corona viruscorona virus

ਅੱਜ ਬਾਅਦ ਦੁਪਹਿਰ ਤੱਕ ਭਾਰਤ ਅੰਦਰ ਕਰੋਨਾ ਦੇ 343,091 ਕੁਲ ਕੇਸ ਹਨ ਤੇ ਮੌਤਾਂ ਦੀ ਗਿਣਤੀ 9915 ਤਕ ਪਹੁੰਚ ਗਈ ਹੈ। ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 152,856 ਹੈ ਜਦਕਿ ਹੁਣ ਤਕ 180,320 ਵਿਅਕਤੀ ਠੀਕ ਵੀ ਹੋ ਚੁੱਕੇ ਹਨ। ਕੋਰੋਨਾ ਦੇ ਗੰਭੀਰ ਮਰੀਜ਼ਾਂ ਦੀ ਗਿਣਤੀ 8,944 ਹੈ ਜਦ ਕਿ ਦੇਸ਼ ਦੀ ਕੁੱਲ ਅਬਾਦੀ 1,379,418,901 ਕਰੋੜ ਵਿਚੋਂ ਹੁਣ ਤਕ ਲਗਭਗ 5,921,069 ਵਿਅਕਤੀਆ ਦੇ ਕਰੋਨਾ ਟੈਸਟ ਕੀਤੇ ਜਾ ਚੁੱਕੇ ਹਨ।

Corona VirusCorona Virus

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਅੰਦਰ ਵਸਦੇ ਲੋਕਾਂ ਨੂੰ ਕੋਰੋਨਾ ਦੀ ਮਾਰ ਤੋਂ ਬਚਾਉਣ ਲਈ ਬਹੁਤ ਮਾਅਰਕੇ ਵਾਲਾ ਕੰਮ ਕੀਤਾ ਹੈ ਤੇ ਉਨ੍ਹਾਂ ਦੀ ਚਾਰੇ ਪਾਸੇ ਤਾਰੀਫ਼ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੀਮਾਰੀ ਜੁਲਾਈ ਅਤੇ ਅਗੱਸਤ 2020 ਦੌਰਾਨ ਅਪਣੇ ਸਿਖਰ 'ਤੇ ਪਹੁੰਚ ਜਾਵੇਗੀ। ਹੋ ਸਕਦਾ ਹੈ ਕਿ ਇਹ ਸਤੰਬਰ ਤਕ ਵੀ ਚਲੀ ਜਾਵੇ ਪਰ ਸਾਨੂੰ ਇਸ ਦਾ ਮੁਕਾਬਲਾ ਡਰ ਕੇ ਨਹੀਂ ਬਲਕਿ ਸੁਚੇਤ ਹੋ ਕੇ ਕਰਨ ਦੀ ਲੋੜ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement