ਹੁਸ਼ਿਆਰਪੁਰ ਪੁਲਿਸ ਨੇ ਬੰਬੀਹਾ ਗੈਂਗ ਦੇ 4 ਮੈਂਬਰ ਨੂੰ ਕੀਤਾ ਗ੍ਰਿਫਤਾਰ

By : GAGANDEEP

Published : Jun 18, 2023, 1:52 pm IST
Updated : Jun 18, 2023, 1:55 pm IST
SHARE ARTICLE
photo
photo

ਫਿਰੌਤੀ ਨਾ ਮਿਲਣ 'ਤੇ ਨਰਾਇਣ ਜਵੈਲਰਜ਼ ਦੀ ਦੁਕਾਨ 'ਤੇ ਚਲਾਈਆ ਸਨ ਗੋਲੀਆਂ, ਮਾਸਟਰਮਾਈਂਡ ਸਮੇਤ 3 ਫਰਾਰ

 

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿਚ 22 ਮਈ ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਨਰਾਇਣ ਜਵੈਲਰਜ਼ ਦੀ ਦੁਕਾਨ 'ਤੇ ਗੋਲੀਆਂ ਚਲਾ ਦਿਤੀਆਂ ਸਨ। ਜਿਸ 'ਤੇ ਥਾਣਾ ਮਾਹਿਲਪੁਰ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ ਸੀ। ਪੁਲਿਸ ਨੇ ਬੰਬੀਹਾ ਗਿਰੋਹ ਦੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂਕਿ ਘਟਨਾ ਦੇ ਮਾਸਟਰਮਾਈਂਡ ਸਮੇਤ 3 ਮੁਲਜ਼ਮ ਵਿਦੇਸ਼ ਹੋਣ ਕਾਰਨ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ।

ਇਹ ਵੀ ਪੜ੍ਹੋ: ਫਰੀਦਕੋਟ 'ਚ 40 ਗ੍ਰਾਮ ਹੈਰੋਇਨ ਤੇ 200 ਰੁਪਏ ਦੀ ਡਰੱਗ ਮਨੀ ਨਸ਼ਾ ਤਸਕਰ ਕਾਬੂ

ਨਰਾਇਣ ਜਵੈਲਰਜ਼ ਦੇ ਮਾਲਕ ਸੈਲਾ ਖੁਰਦ ਵਾਸੀ ਰਾਹੁਲ ਰਾਏ ਨੇ ਪੁਲਿਸ ਨੂੰ ਦਸਿਆ ਸੀ ਕਿ ਕੁਝ ਲੋਕ ਉਸ ਤੋਂ ਲਗਾਤਾਰ ਫਿਰੌਤੀ ਦੀ ਮੰਗ ਕਰ ਰਹੇ ਸਨ। ਇਸ ਘਟਨਾ ਵਿਚ ਸ਼ਾਮਲ ਵਿਅਕਤੀਆਂ ਦੀ ਭਾਲ ਕਰਦਿਆਂ ਪੁਲਿਸ ਨੇ ਜ਼ਿਲ੍ਹਾ ਅੰਬਾਲਾ (ਹਰਿਆਣਾ), ਸਹਾਰਨਪੁਰ (ਉੱਤਰ ਪ੍ਰਦੇਸ਼) ਅਤੇ ਹਰਿਦੁਆਰ (ਉਤਰਾਖੰਡ) ਵਿਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਵਿਕਾਸ ਉਰਫ਼ ਵਿਸ਼ੂ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ: ਪਟਿਆਲਾ: ਫੌਜੀ ਦੀ ਦਲੇਰੀ ਨੂੰ ਸਲਾਮ, ਨਹਿਰ 'ਚ ਡੁੱਬ ਰਹੀ ਬੱਚੀ ਨੂੰ ਸੁਰੱਖਿਅਤ ਕੱਢਿਆ ਬਾਹਰ

ਮੁਢਲੀ ਪੁੱਛਗਿੱਛ ਤੋਂ ਬਾਅਦ ਕਥਿਤ ਦੋਸ਼ੀਆਂ ਗੁਰਪ੍ਰੀਤ ਸਿੰਘ ਅਤੇ ਗੁਰਪ੍ਰਤਾਪ ਸਿੰਘ ਅਤੇ ਅਕਾਸ਼ਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। 

ਇਹ ਵੀ ਪੜ੍ਹੋ: ਜਾਣੋ, ਬੱਚਿਆਂ ਨੂੰ ਹੱਥਾਂ ਦੀ ਸਫਾਈ ਲਈ ਕਿਹੜੀਆਂ ਆਦਤਾਂ ਸਿਖਾਉਣੀਆਂ ਚਾਹੀਦੀਆਂ ਹਨ

ਐਸਐਸਪੀ ਨੇ ਦਸਿਆ ਕਿ ਘਟਨਾ ਦੇ ਮਾਸਟਰਮਾਈਂਡ ਮੁਲਜ਼ਮ ਈਸ਼ੂ ਪੰਡਿਤ ਵਾਸੀ ਮੈਲੀ (ਹੁਸ਼ਿਆਰਪੁਰ) ਅਤੇ ਬਾਬਾ ਅਗਮ ਸਿੰਘ ਵਾਸੀ ਜਲੰਧਰ ਵਿਦੇਸ਼ ਵਿਚ ਹਨ। ਮੁਲਜ਼ਮ ਈਸ਼ੂ ਪੰਡਿਤ ਦੀ ਨਰਾਇਣ ਜਵੈਲਰਜ਼ ਦੇ ਮਾਲਕਾਂ ਨਾਲ ਨਿੱਜੀ ਦੁਸ਼ਮਣੀ ਹੈ। ਘਟਨਾ ਵਿਚ ਸ਼ਾਮਲ ਮੁਲਜ਼ਮ ਈਸ਼ੂ ਪੰਡਿਤ, ਬਾਬਾ ਅਗਮ ਸਿੰਘ ਅਤੇ ਚੰਦੂ ਵਾਸੀ ਭਿੱਖੀਵਿੰਡ (ਤਰਨਤਾਰਨ) ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਅਨੁਸਾਰ ਫੜੇ ਗਏ ਮੁਲਜ਼ਮ ਬੰਬੀਹਾ ਗਿਰੋਹ ਨਾਲ ਸਬੰਧਤ ਹਨ।

ਉਨ੍ਹਾਂ ਦਸਿਆ ਕਿ ਇਕ ਹੋਰ ਮਾਮਲੇ ਵਿਚ ਥਾਣਾ ਮੁਕੇਰੀਆਂ ਦੀ ਪੁਲਿਸ ਨੇ ਮੁਲਜ਼ਮ ਕੁਲਵਿੰਦਰ ਸਿੰਘ ਉਰਫ਼ ਬੰਟੀ ਵਾਸੀ ਉਮਰਪੁਰ ਹਾਲ ਵਾਸੀ ਮਹੂਦੀਨਪੁਰ (ਹੁਸ਼ਿਆਰਪੁਰ) ਨੂੰ ਇਕ ਪਿਸਤੌਲ ਅਤੇ 5 ਜਿੰਦਾ ਕਾਰਤੂਸ ਅਤੇ ਸੁਨੀਲ ਕੁਮਾਰ ਉਰਫ਼ ਗਾਂਧੀ ਵਾਸੀ ਸਾਹਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਇਕ ਦੇਸੀ ਪਿਸਤੌਲ ਅਤੇ ਇਕ ਜਿੰਦਾ ਕਾਰਤੂਸ ਬਰਾਮਦ ਹੋਇਆ ਹੈ। ਉਨ੍ਹਾਂ ਦਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement