Ludhiana News : ਪੁਲਿਸ ਕੁਆਰਟਰਾਂ 'ਚ ਮਿਲੀ ਥਾਣੇਦਾਰ ਦੀ ਪਤਨੀ ਦੀ ਪੱਖੇ ਨਾਲ ਲਟਕਦੀ ਲਾਸ਼, ਮਾਮਲਾ ਦਰਜ

By : BALJINDERK

Published : Jun 18, 2024, 11:39 am IST
Updated : Jun 18, 2024, 11:50 am IST
SHARE ARTICLE
ਪਤੀ -ਪਤਨੀ ਦੀ ਤਸਵੀਰ
ਪਤੀ -ਪਤਨੀ ਦੀ ਤਸਵੀਰ

Ludhiana News : ਦੋਵਾਂ ’ਚ ਰਹਿੰਦਾ ਸੀ ਘਰੇਲੂ ਕਲੇਸ਼, ਥਾਣੇਦਾਰ ਪਤੀ ਮੌਕੇ ਤੋਂ ਹੋਇਆ ਫ਼ਰਾਰ

Ludhiana News : ਜਗਰਾਓਂ - ਥਾਣਾ ਸਿੱਧਵਾਂ ਬੇਟ ਦੇ ਪੁਲਿਸ ਕੁਆਰਟਰਾਂ ’ਚ ਥਾਣੇਦਾਰ ਦੀ ਪਤਨੀ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ ਹੈ। ਜਿਸ ’ਤੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਥਾਣੇਦਾਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ। ਵਰਦਾਤ ਤੋਂ ਬਾਅਦ ਥਾਣੇਦਾਰ ਘਰੋਂ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਥਾਣਾ ਸਿੱਧਵਾਂ ਬੇਟ ਦੇ ਥਾਣੇਦਾਰ ਮਨਦੀਪ ਸਿੰਘ ਦਾ ਵਿਆਹ 8 ਸਾਲ ਪਹਿਲਾਂ ਸਹਾਰਨਪੁਰ ਦੇ ਪਿੰਡ ਜਹਾਨਖੇੜਾ ਦੀ ਸੋਨੀਆ ਪੁੱਤਰੀ ਰਾਜ ਕੁਮਾਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸੋਨੀਆ ਨੇ 7 ਸਾਲ ਪਹਿਲਾਂ ਪੁੱਤਰ ਨੂੰ ਜਨਮ ਦਿੱਤਾ ਅਤੇ 4 ਸਾਲ ਪਹਿਲਾਂ ਉਸ ਦੇ ਫਿਰ ਜੌੜੇ ਪੁੱਤਰ ਪੈਦਾ ਹੋਏ। ਦੋਵਾਂ ’ਚ ਘਰੇਲੂ ਕਲੇਸ਼ ਰਹਿੰਦਾ ਸੀ। ਬੀਤੇ ਦਿਨੀਂ ਸਵੇਰੇ 3 ਵਜੇ ਥਾਣੇਦਾਰ ਮਨਦੀਪ ਨੇ ਆਪਣੇ ਸਹੁਰੇ ਘਰ ਫੋਨ ਕਰ ਕੇ ਦੱਸਿਆ ਕਿ ਸੋਨੀਆ ਠੀਕ ਨਹੀਂ ਹੈ, ਉਹ ਸਿੱਧਵਾਂ ਬੇਟ ਆ ਜਾਣ। ਜਦ ਤੱਕ ਸੋਨੀਆ ਦਾ ਪਰਿਵਾਰ ਸਿੱਧਵਾਂ ਬੇਟ ਪੁੱਜਾ, ਉਸ ਤੋਂ ਪਹਿਲਾਂ ਹੀ ਸੋਨੀਆ ਦੀ ਪੁਲਿਸ ਨੂੰ ਕੁਆਰਟਰ ਦੇ ਕਮਰੇ ’ਚ ਪੱਖੇ ਨਾਲ ਲਟਕਦੀ ਲਾਸ਼ ਮਿਲੀ। ਜਿਸ ਦੀ ਸੂਚਨਾ ਮਿਲਦੇ ਹੀ ਜਗਰਾਓਂ ਦੇ ਡੀਐੱਸਪੀ ਜਸਯਜੋਤ ਸਿੰਘ ਅਤੇ ਥਾਣਾ ਸਿੱਧਵਾਂ ਬੇਟ ਦੇ ਮੁਖੀ ਨਰਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ।

ਇਹ ਵੀ ਪੜੋ:Amritsar News : ਅੰਮ੍ਰਿਤਸਰ ’ਚ ਲਾਹੌਰ ਬ੍ਰਾਂਚ ਨਹਿਰ ’ਚ ਡੁੱਬੇ ਤਿੰਨ ਬੱਚਿਆਂ ’ਚੋਂ ਤੀਜੇ ਬੱਚੇ ਨੂੰ ਵੀ ਲਿਆ ਲੱਭ  

ਇਸ ਸਬੰਧੀ ਪੁਲਿਸ ਨੇ ਮੌਕੇ ’ਤੇ ਜਾਂਚ ਸ਼ੁਰੂ ਕਰਦਿਆਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਮ੍ਰਿਤਕਾ ਦੇ ਬੱਚਿਆਂ ਤੋਂ ਵੀ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮਾਮਲੇ ’ਚ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਥਾਣੇਦਾਰ ’ਤੇ ਉਨ੍ਹਾਂ ਦੀ ਧੀ ਨੂੰ ਗਲਾ ਘੁੱਟ ਕੇ ਮਾਰਨ ਅਤੇ ਮੁੜ ਇਸ ਮਾਮਲੇ ਨੂੰ ਆਤਮਹੱਤਿਆ ਦਰਸਾਉਣ ਲਈ ਉਸ ਦੀ ਲਾਸ਼ ਪੱਖੇ ਨਾਲ ਲਟਕਾ ਦੇਣ ਦੇ ਦੋਸ਼ ਲਾਏ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿੱਧਵਾਂ ਬੇਟ ਦੇ ਮੁਖੀ ਨਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਸੋਨੀਆ ਦੇ ਭਰਾ ਰਮਨ ਕੁਮਾਰ ਦੇ ਬਿਆਨਾਂ ’ਤੇ ਥਾਣੇਦਾਰ ਮਨਦੀਪ ਖ਼ਿਲਾਫ਼ ਸਿੱਧਵਾਂ ਬੇਟ ਥਾਣਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

(For more news apart from  Body of police officer wife found hanging from fan, case registered News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement