
ਸਾਬਕਾ ਕੈਬਿਨੇਟ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਸ਼੍ਰੀ ਅਕਾਲ ਤਖ਼ਤ ਨੂੰ ਪੱਤਰ ਭੇਜ ਕੇ ਸਿੱਖ ਪੰਥ ਵਿਚ ਵਾਪਸ ਸ਼ਾਮਿਲ ਕਰਨ ਦੀ ਗੁਹਾਰ ਲਗਾਈ ਹੈ। ਸ਼੍ਰੀ ਅਕਾਲਤਖ਼ਤ ਦੇ...
ਅੰਮ੍ਰਿਤਸਰ : ਸਾਬਕਾ ਕੈਬਿਨੇਟ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਸ਼੍ਰੀ ਅਕਾਲ ਤਖ਼ਤ ਨੂੰ ਪੱਤਰ ਭੇਜ ਕੇ ਸਿੱਖ ਪੰਥ ਵਿਚ ਵਾਪਸ ਸ਼ਾਮਿਲ ਕਰਨ ਦੀ ਗੁਹਾਰ ਲਗਾਈ ਹੈ। ਸ਼੍ਰੀ ਅਕਾਲਤਖ਼ਤ ਦੇ ਜੱਥੇਦਾਰ ਗੁਰਬਚਨ ਸਿੰਘ ਨੇ ਪੱਤਰ ਦੀ ਪੁਸ਼ਟੀ ਕਰਦੇ ਹੋਏ ਅਗਲੀ ਸਿੰਘ ਸਾਹਿਬਾਨ ਦੀ ਬੈਠਕ ਵਿਚ ਇਸ ਉਤੇ ਵਿਚਾਰ ਕਰਨ ਦਾ ਫੈਸਲਾ ਲਿਆ ਹੈ। ਬਕੌਲ ਜੱਥੇਦਾਰ, ਤਖਤਾਂ ਦੇ ਸਿੰਘ ਸਾਹਿਬਾਨ ਦੀ ਅਗਲੀ ਬੈਠਕ ਵਿਚ ਇਸ 'ਤੇ ਵਿਚਾਰ ਕੀਤਾ ਜਾਵੇਗਾ।
jathedar gurbachan singh
ਲੰਗਾਹ ਨੇ ਭੇਜੇ ਪੱਤਰ ਵਿਚ ਆਪ ਦੇ ਅਕਾਲਤਖ਼ਤ 'ਤੇ ਪੇਸ਼ ਹੋਣ ਲਈ ਤਰੀਕ ਦੇਣ ਦੀ ਅਪੀਲ ਕੀਤੀ ਹੈ। ਲੰਗਾਹ 'ਤੇ ਬਲਾਤਕਾਰ, ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼ ਦੇ ਦੋਸ਼ ਆਈਪੀਸੀ ਦੀ ਧਾਰਾ 376, 420, 384 ਅਤੇ 506 ਦੇ ਤਹਿਤ 29 ਸਤੰਬਰ 2017 ਨੂੰ ਇਕ ਔਰਤ ਦੇ ਬਿਆਨ 'ਤੇ ਮਾਮਲਾ ਦਰਜ ਹੋਇਆ ਸੀ।
Sucha Singh Langah
ਧਿਆਨ ਯੋਗ ਹੈ ਕਿ ਲੰਗਾਹ ਦੀ ਅਸ਼ਲੀਲ ਵੀਡੀਓ ਸਾਹਮਣੇ ਆਉਣ 'ਤੇ ਉਨ੍ਹਾਂ ਨੂੰ ਸਿੰਘ ਸਾਹਿਬਾਨਾਂ ਨੇ 5 ਅਕਤੂਬਰ 2017 ਨੂੰ ਪੰਥ ਤੋਂ ਬਰਖਾਸਤ ਕਰ ਦਿਤਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ੀਅਦ ਬਾਦਲ ਹਾਈ ਕਮਿਸ਼ਨਰ ਨੇ ਉਨ੍ਹਾਂ ਨੂੰ ਸਾਰਿਆਂ ਅਹੁਦਿਆਂ ਤੋਂ ਹਟਾ ਦਿਤਾ ਹੈ। ਉਨ੍ਹਾਂ ਦੇ ਵਿਰੁਧ ਅਦਾਲਤ ਵਿਚ ਕੇਸ ਵੀ ਦਰਜ ਹੋਇਆ ਸੀ, ਹਾਲ ਹੀ ਵਿਚ ਅਦਾਲਤ ਨੇ ਉਨ੍ਹਾਂ ਉਤੇ ਲੱਗੇ ਇਲਜ਼ਾਮ ਨੂੰ ਖਾਰਿਜ ਕਰਦੇ ਹੋਏ ਉਨ੍ਹਾਂ ਨੂੰ ਬਰੀ ਕਰ ਦਿਤਾ ਹੈ। ਬਰੀ ਹੋਣ ਤੋਂ ਬਾਅਦ ਹੁਣ ਲੰਗਾਹ ਨੇ ਸ਼੍ਰੀ ਅਕਾਲਤਖ਼ਤ ਨੂੰ ਪੱਤਰ ਭੇਜ ਕੇ ਅਕਾਲਤਖ਼ਤ ਉਤੇ ਪੇਸ਼ ਹੋਣ ਦੀ ਅਪਣੀ ਇੱਛਾ ਸਾਫ਼ ਕੀਤੀ ਹੈ।
charanjeet singh chadda
ਗੌਰ ਵਾਲੀ ਗੱਲ ਹੈ ਕਿ ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਣਜੀਤ ਸਿੰਘ ਚੱਢਾ ਨੇ ਵੀ ਅਪਣੀ ਪਤਨੀ ਦੇ ਜ਼ਰੀਏ ਪੱਤਰ ਲਿਖ ਕੇ ਉਨ੍ਹਾਂ ਉਤੇ ਦੋ ਸਾਲ ਲਈ ਗੈਰ-ਸਮਾਜਿਕ ਬਾਇਕਾਟ ਅਤੇ ਸਮਾਗਮਾਂ ਵਿਚ ਲਗਾਈ ਗਈ ਪਾਬੰਦੀ ਹਟਾਉਣ ਦੀ ਅਪੀਲ ਸ਼੍ਰੀ ਅਕਾਲਤਖ਼ਤ ਤੋਂ ਕੀਤੀ ਹੈ। ਜੱਥੇਦਾਰ ਗੁਰਬਚਨ ਸਿੰਘ ਨੇ ਇਸ 'ਤੇ ਵੀ ਅਗਲੀ ਬੈਠਕ ਵਿਚ ਵਿਚਾਰ ਕਰਨ ਦਾ ਉਨ੍ਹਾਂ ਨੂੰ ਭਰੋਸਾ ਦਿਤਾ ਹੈ। ਚੱਢਾ ਦੀ ਵੀ ਅਸ਼ਲੀਲ ਸੀਡੀ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਉਤੇ ਪਾਬੰਦੀ ਲਗਾਈ ਗਈ ਸੀ।