
ਜੇਕਰ ਸਰਕਾਰ ਵਲੋਂ ਗਠਤ ਕੀਤੀਆਂ ਜਾਂਚ ਟੀਮਾਂ ਨੇ ਮੋੜ ਬੰਬ ਧਮਾਕਾ, ਬਰਗਾੜੀ ਬੇਅਦਬੀ ਕਾਂਡ ਅਤੇ ਕੋਟਕਪੂਰਾ ਤੇ ਬਹਿਬਲ ਵਿਖੇ ਵਾਪਰੇ ਪੁਲਿਸੀਆ ਅਤਿਆਚਾਰ ...............
ਕੋਟਕਪੂਰਾ : ਜੇਕਰ ਸਰਕਾਰ ਵਲੋਂ ਗਠਤ ਕੀਤੀਆਂ ਜਾਂਚ ਟੀਮਾਂ ਨੇ ਮੋੜ ਬੰਬ ਧਮਾਕਾ, ਬਰਗਾੜੀ ਬੇਅਦਬੀ ਕਾਂਡ ਅਤੇ ਕੋਟਕਪੂਰਾ ਤੇ ਬਹਿਬਲ ਵਿਖੇ ਵਾਪਰੇ ਪੁਲਿਸੀਆ ਅਤਿਆਚਾਰ ਵਾਲੀਆਂ ਘਟਨਾਵਾਂ ਦੀ ਸੱਚਾਈ ਸਾਹਮਣੇ ਲਿਆ ਹੀ ਦਿਤੀ ਹੈ, ਤਾਂ ਮੌਜੂਦਾ ਸਰਕਾਰ ਪੀੜਤ ਪਰਵਾਰਾਂ ਨੂੰ ਇਨਸਾਫ਼ ਦਿਵਾਉਣ 'ਚ ਢਿੱਲਮਠ ਕਿਉਂ ਦਿਖਾ ਰਹੀ ਹੈ? ਇਨਸਾਫ਼ ਮੋਰਚੇ ਦੇ ਆਗੂਆਂ ਭਾਈ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਅਤੇ ਅਮਰੀਕ ਸਿੰਘ ਅਜਨਾਲਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪੰਜਾਬ 'ਚ ਵਾਪਰੀਆਂ ਸਾਰੀਆਂ ਅਤਿਵਾਦੀ ਘਟਨਾਵਾਂ 'ਚ ਸੌਦਾ ਸਾਧ ਅਤੇ ਉਸ ਦੇ ਚੇਲਿਆਂ ਦਾ ਹੱਥ ਉਜਾਗਰ ਹੋ ਚੁਕਾ ਹੈ।
ਹੁਣ ਦੋਸ਼ੀ ਬਾਦਲਾਂ, ਸਬੰਧਤ ਪੁਲਿਸ ਅਫ਼ਸਰਾਂ ਅਤੇ ਹੋਰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ। ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਸੌਦਾ ਸਾਧ ਨੂੰ ਰੋਹਤਕ ਦੀ ਸੁਨਾਰੀਆ ਜੇਲ 'ਚੋਂ ਪ੍ਰੋਡਕਸ਼ਨ ਵਰੰਟ 'ਤੇ ਲਿਆ ਕੇ ਡੂੰਘਾਈ ਅਤੇ ਸਖ਼ਤੀ ਨਾਲ ਪੁਛਗਿਛ ਕਰ ਕੇ ਅਨੇਕਾਂ ਹੋਰ ਘਟਨਾਵਾਂ ਨੂੰ ਸੁਲਝਾ ਸਕਦੀ ਹੈ। ਅੱਜ 78ਵੇਂ ਦਿਨ ਇਨਸਾਫ਼ ਮੋਰਚੇ 'ਚ ਸ਼ਾਮਲ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਵੱਖ-ਵੱਖ ਥਾਵਾਂ ਤੋਂ ਪੁੱਜੇ ਕਾਫ਼ਲਿਆਂ ਨੂੰ ਵੀ ਜੀ ਆਇਆਂ ਆਖਿਆ। ਅੱਜ ਦੇ ਸਮਾਗਮ 'ਚ ਰਾਗੀ ਜਥਿਆਂ ਨੇ ਰਸਭਿੰਨਾ ਕੀਰਤਨ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਗੁਰਬਾਣੀ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।