ਸਰਕਾਰੀ ਬੈਂਕਾਂ ਦਾ ਘਾਟਾ ਜੂਨ ਤਿਮਾਹੀ 'ਚ ਪਿਛਲੇ ਸਾਲ ਤੋਂ 50 ਗੁਣਾ ਜ਼ਿਆਦਾ 
Published : Aug 17, 2018, 9:49 am IST
Updated : Aug 17, 2018, 9:49 am IST
SHARE ARTICLE
RBI
RBI

ਕਰਜ਼ ਦੀ ਰਕਮ ਵਾਪਸ ਨਾ ਹੋਣ ਕਾਰਨ ਹੋਣ ਵਾਲੀ ਪ੍ਰਬੰਧ ਲਗਾਤਾਰ ਵੱਧਦੇ ਰਹਿਣ ਨਾਲ ਜੂਨ ਤਿਮਾਹੀ ਵਿਚ ਸਰਕਾਰੀ ਬੈਂਕਾਂ ਦਾ ਘਾਟਾ ਪਿਛਲੇ ਸਾਲ ਦੇ ਮੁਕਾਬਲੇ 50 ਗੁਣਾ ਤੋਂ...

ਮੁੰਬਈ : ਕਰਜ਼ ਦੀ ਰਕਮ ਵਾਪਸ ਨਾ ਹੋਣ ਕਾਰਨ ਹੋਣ ਵਾਲੀ ਪ੍ਰਬੰਧ ਲਗਾਤਾਰ ਵੱਧਦੇ ਰਹਿਣ ਨਾਲ ਜੂਨ ਤਿਮਾਹੀ ਵਿਚ ਸਰਕਾਰੀ ਬੈਂਕਾਂ ਦਾ ਘਾਟਾ ਪਿਛਲੇ ਸਾਲ ਦੇ ਮੁਕਾਬਲੇ 50 ਗੁਣਾ ਤੋਂ ਜ਼ਿਆਦਾ ਵੱਧ ਗਿਆ। ਇਸ ਵਿਚ ਫਸੇ ਕਰਜ਼ਿਆਂ ਦੇ ਤਾਜ਼ਾ ਇਕੱਤਰੀਕਰਨ (ਫਰੈਸ਼ ਬੈਡ ਲੋਨ ਐਕਿਉਮੁਲੇਸ਼ਨ) ਦੀ ਰਫ਼ਤਾਰ ਸੁਸਤ ਪਈ ਹੈ ਕਿਉਂਕਿ ਲੋਨ ਡਿਫਾਲਟ ਦੇ ਵੱਡੇ ਮਾਮਲੇ ਪਹਿਲਾਂ ਦੀਆਂ ਤਿਮਾਹੀਆਂ ਵਿਚ ਹੀ ਬੈਂਕ ਕਰਪਟਸੀ ਕੋਰਟ ਦੇ ਹਵਾਲੇ ਕੀਤੇ ਜਾ ਚੁੱਕੇ ਸਨ। ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ 21 ਪਬਲਿਕ ਸੈਕਟਰ ਬੈਂਕਾਂ ਦਾ ਕੁੱਲ ਘਾਟਾ ਵਧ ਕੇ 16,600 ਕਰੋਡ਼ ਹੋ ਗਿਆ,

RBIRBI

ਜੋ ਸਾਲ ਭਰ ਪਹਿਲਾਂ ਸਿਰਫ 307 ਕਰੋਡ਼ ਸੀ। ਇਸ ਦਾ ਪਤਾ ਰੈਗੂਲੇਟਰੀ ਫਾਇਲਿੰਗ ਦੇ ਡੇਟਾ ਤੋਂ ਚਲਿਆ ਹੈ। ਜੂਨ ਤਿਮਾਹੀ ਵਿਚ ਸਿਰਫ਼ ਸੱਤ ਬੈਂਕਾਂ ਨੇ ਮੁਨਾਫ਼ਾ ਦਿਤਾ ਹੈ ਜਦਕਿ ਸਾਲ ਭਰ ਪਹਿਲਾਂ ਅਜਿਹੇ 12 ਬੈਂਕ ਸਨ। ਬਾਂਡ ਪ੍ਰਾਇਸ ਵਿਚ ਉਥਲ-ਪੁਥਲ ਦੇ ਚਲਦੇ ਹੋਏ ਟਰੇਡਿੰਗ ਘਾਟੇ ਨਾਲ ਬੈਂਕਾਂ ਦੀ ਮੁਸੀਬਤ ਵਧੀ ਹੈ ਪਰ ਆਰਥਕ ਗਤੀਵਿਧੀਆਂ ਵਿਚ ਵਾਧੇ ਦੇ ਨਾਲ ਹੀ ਪ੍ਰਮੋਟਰਾਂ ਦੇ ਰੀਪੇਮੈਂਟ ਦੇ ਬਿਹਤਰ ਤੌਰ ਤਰੀਕੇ ਅਪਨਾਉਣ ਦੇ ਚਲਦੇ ਬੈਂਕਾਂ ਦਾ ਡਿਫਾਲਟਸ ਲੈਵਲ ਵਧਣ ਦੇ ਲੱਛਣ ਖਤਮ ਹੋ ਗਏ ਹਨ।

GSTGST

ਇਕਰਾ ਦੇ ਗਰੁਪ ਹੈਡ ਫਾਇਨੈਂਸ਼ਲ ਸੈਕਟਰ ਰੇਟਿੰਗਸ ਕਾਰਤਕ ਸ਼੍ਰੀਨਿਵਾਸਨ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਐਨਪੀਏ ਪੀਕ 'ਤੇ ਪੁੱਜਣ ਵਾਲਾ ਹੈ ਅਤੇ ਇਸ ਸਾਲ ਦੇ ਅੰਤ ਤੱਕ ਐਨਪੀਏ ਦਾ ਲੈਵਲ ਘੱਟਦਾ ਨਜ਼ਰ ਆ ਸਕਦਾ ਹੈ।  ਆਰਬੀਆਈ ਨੇ ਐਨਸੀਐਲਟੀ ਭੇਜੇ ਜਾਣ ਵਾਲੇ ਲੋਨ ਅਕਾਉਂਟਸ ਦੇ ਰੈਜ਼ੋਲਿਊਸ਼ਨ ਦੀ ਟਾਈਮਲਾਈਨ 6 ਤੋਂ 9 ਮਹੀਨੇ  ਦੇ ਵਿਚ ਤੈਅ ਕੀਤੀ ਹੈ। ਜੇਕਰ ਦੇਰੀ ਵੀ ਹੁੰਦੀ ਹੈ ਤਾਂ ਵਿੱਤੀ ਸਾਕ ਦੇ ਅੰਤ ਤੱਕ ਰੈਜ਼ਾਲੁਸ਼ਨ ਹੋ ਹੀ ਜਾਣਗੇ। ਐਸਐਮਸੀ ਇੰਸਟੀਟਿਊਸ਼ਨਲ ਇਕਵਿਟੀਜ ਦੇ ਬੈਂਕਿੰਗ ਐਨਾਲਿਸਟ ਸਿਧਾਰਥ ਪੁਰੋਹਿਤ ਨੇ ਕਿਹਾ ਕਿ

Central Bank of IndiaCentral Bank of India

ਪ੍ਰਾਂਪਟ ਕਰੈਕਟਿਵ ਐਕਸ਼ਨ ਝੇਲ ਰਹੇ ਬੈਂਕਾਂ ਦੇ ਆਪਰੇਟਿੰਗ ਪਰਫਾਰਮੈਂਸ ਵਿਚ ਖਾਸਤੌਰ 'ਤੇ ਐਸੇਟ ਕਵਾਲਿਟੀ ਦੇ ਮੋਰਚੇ 'ਤੇ ਕੋਈ ਸੁਧਾਰ ਨਹੀਂ ਦਿਖ ਰਿਹਾ ਹੈ। ਸਰਕਾਰੀ ਬੈਂਕਾਂ ਦਾ ਗਰਾਸ ਨਾਨ ਪਰਫਾਰਮਿੰਗ ਐਸੇਟ (NPA) ਸਾਲਾਨਾ ਆਧਾਰ 'ਤੇ 19 ਫ਼ੀ ਸਦੀ ਵਾਧੇ ਦੇ ਨਾਲ 7.1 ਲੱਖ ਕਰੋਡ਼ ਰੁਪਏ ਤੋਂ 8.5 ਲੱਖ ਕਰੋਡ਼ ਰੁਪਏ ਹੋ ਗਿਆ ਹੈ। ਇਸ ਵਿਚ ਐਨਪੀਏ ਲਈ ਸਰਕਾਰੀ ਬੈਂਕਾਂ ਦਾ ਟੋਟਲ ਪ੍ਰਬੰਧ ਸਾਲਾਨਾ ਆਧਾਰ 'ਤੇ 28 ਫ਼ੀ ਸਦੀ ਉਛਾਲ ਦੇ ਨਾਲ 51,500 ਕਰੋਡ਼ ਰੁਪਏ ਹੋ ਗਿਆ ਹੈ। 31 ਮਾਰਚ ਨੂੰ ਖਤਮ ਤਿਮਾਹੀ ਵਿਚ ਸਰਕਾਰੀ ਬੈਂਕਾਂ ਦਾ ਘਾਟਾ ਹੁਣ ਤੱਕ ਦੇ ਸੱਭ ਤੋਂ ਊਪਰੀ ਪੱਧਰ 62,700 ਕਰੋਡ਼ ਰੁਪਏ 'ਤੇ ਪਹੁੰਚ ਗਿਆ ਸੀ।

RBIRBI

ਉਸ ਤਿਮਾਹੀ ਵਿਚ ਘਾਟੇ ਵਿਚ ਜਾਣ ਵਾਲੇ ਬੈਂਕਾਂ ਦੀ ਗਿਣਤੀ 19 ਸੀ। ਬੈਂਕਾਂ ਦੇ ਪਰਫਾਰਮੈਂਸ ਵਿਚ ਤਿਮਾਹੀ ਆਧਾਰ 'ਤੇ ਖਾਸਾ ਸੁਧਾਰ ਆਇਆ ਹੈ ਪਰ ਐਨਾਲਿਸਟਾਂ ਦਾ ਕਹਿਣਾ ਹੈ ਕਿ ਕਰਾਇਸਿਸ ਹੁਣੇ ਖਤਮ ਨਹੀਂ ਹੋਇਆ ਹੈ। ਮੋਤੀਲਾਲ ਓਸਵਾਲ ਫਾਇਨੈਂਸ਼ਲ ਸਰਵਿਸਿਜ਼ ਦੇ ਡਿਪਿਉਟੀ ਰਿਸਰਚ ਹੈਡ ਅਲਪੇਸ਼ ਮੇਹਿਤਾ ਕਹਿੰਦੇ ਹਨ, ਜਿਥੇ ਤੱਕ ਸਲਿਪੇਜ ਦੀ ਗੱਲ ਹੈ ਤਾਂ ਤਿਮਾਹੀ ਆਧਾਰ 'ਤੇ ਹਾਲਾਤ ਵਿਚ ਸੁਧਾਰ ਆਇਆ ਹੈ ਪਰ ਐਬਸਾਲਿਊਟ ਬੇਸਿਸ 'ਤੇ ਇਹ ਹੁਣ ਵੀ ਉੱਚਾ ਬਣਿਆ ਹੋਇਆ ਹੈ। ਐਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਵੀ ਮੰਨਿਆ ਹੈ ਕਿ ਮੁਸੀਬਤ ਹੁਣੇ ਖਤਮ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਸਤੰਬਰ ਵਿਚ ਅਸੀਂ ਪ੍ਰੋਵਿਜ਼ਨ ਕਵਰੇਜ ਰੇਸ਼ੋ ਵਧਾਉਣਾ ਚਾਹੁੰਦੇ ਹਾਂ ਤਾਕਿ ਦਸੰਬਰ ਵਿਚ ਸਾਨੂੰ ਪਿੱਛੇ ਮੁੜ ਕੇ ਦੇਖਣਾ ਨਾ ਪਏ ਅਤੇ ਪਿਛਲੇ ਐਨਪੀਏ ਦਾ ਜ਼ਖਮ ਬਚਾ ਨਹੀਂ ਰਹੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement