SYL ਮੁੱਦਾ: ਪਾਣੀਆਂ ਦੀ ਮੁੜ ਸਮੀਖਿਆ ਬਿਨਾ ਸੰਭਵ ਨਹੀਂ ਪੰਜਾਬ-ਹਰਿਆਣਾ ਵਿਚਕਾਰਲੇ ਝਗੜੇ ਦਾ ਹੱਲ!
Published : Aug 18, 2020, 8:50 pm IST
Updated : Aug 18, 2020, 8:50 pm IST
SHARE ARTICLE
SYL
SYL

55 ਸਾਲਾਂ 'ਚ ਪੰਜਾਬ ਦੇ ਦਰਿਆਵਾਂ ਦਾ ਪਾਣੀ 17.2 ਐਮ.ਏ.ਐਫ਼. ਤੋਂ ਘਟ ਕੇ 14 ਐਮ.ਏ.ਐਫ਼ ਰਹਿ ਗਿਆ

ਚੰਡੀਗੜ੍ਹ : ਸੁਪਰੀਮ ਕੋਰਟ ਨੇ ਸਤਲੁਜ-ਯਮਨਾ ਲਿੰਕ ਨਹਿਰ ਕੱਢਣ ਦਾ ਬੇਸ਼ਕ ਫ਼ੈਸਲਾ ਤਕਨੀਕੀ ਪਹਿਲੂਆਂ 'ਤੇ ਦਿਤਾ ਹੈ ਪ੍ਰੰਤੂ ਇਸ ਦਾ ਹੱਲ ਦਰਿਆ ਦੇ ਪਾਣੀਆਂ ਦੀ ਮੁੜ ਤੋਂ ਸਮੀਖਿਆ ਨਾਲ ਹੀ ਸੰਭਵ ਹੈ। ਪੰਜਾਬ ਅਤੇ ਹਰਿਆਣਾ ਪਹਿਲਾਂ ਵੀ ਕਈ ਮੀਟਿੰਗਾਂ ਕਰ ਚੁੱਕੇ ਹਨ ਅਤੇ ਦੋਵੇਂ ਰਾਜ ਆਪੋ-ਅਪਣੇ ਸਟੈਂਡ ਉਪਰ ਅੜੇ ਹੋਏ ਹਨ। ਅੱਜ ਦੀ ਮੀਟਿੰਗ 'ਚ ਵੀ ਪੰਜਾਬ ਨੇ ਅਪਣਾ ਪੱਖ ਇਹੋ ਰਖਿਆ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਸਮੀਖਿਆ ਮੁੜ ਤੋਂ ਹੋਵੇ ਅਤੇ ਉਸੇ ਆਧਾਰ 'ਤੇ ਪਾਣੀ ਦੀ ਵੰਡ ਹੋਵੇ।

SYLSYL

ਇਥੇ ਇਹ ਦਸਣਾ ਯੋਗ ਹੋਵੇਗਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੀ ਗਿਣਤੀ-ਮਿਣਤੀ 1922 ਤੋਂ 1945 ਤਕ ਦੇ ਸਮੇਂ ਵਗੇ ਪਾਣੀਆਂ ਨੂੰ ਆਧਾਰ ਬਣਾ ਕੇ ਕੀਤੀ ਗਈ। ਉਸ ਸਮੇਂ 15 ਐਮ.ਏ.ਐਫ਼. (ਮਿਲੀਅਨ ਏਕੜ ਫੁਟ ਪਾਣੀ ਮੰਨਿਆ ਗਿਆ। ਇਸ ਵਿਚ ਸਤਲੁਜ, ਬਿਆਸ ਅਤੇ ਰਾਵੀ ਦੇ ਪਾਣੀ ਸ਼ਾਮਲ ਸਨ। ਪ੍ਰੰਤੂ ਸਾਂਝੇ ਪੰਜਾਬ ਦੇ ਦਰਿਆਵਾਂ 'ਚ ਯਮਨਾ ਦਰਿਆ ਵੀ ਸ਼ਾਮਲ ਹੈ। ਪ੍ਰੰਤੂ ਪਾਣੀਆਂ ਦੀ ਵੰਡ ਸਮੇਂ ਇਸ ਦੇ ਪਾਣੀ 'ਚੋਂ ਪੰਜਾਬ ਨੂੰ ਕੋਈ ਹਿੱਸਾ ਨਹੀਂ ਮਿਲਿਆ। ਇਸ ਦਾ ਪਾਣੀ ਪਹਿਲਾਂ ਦੀ ਤਰ੍ਹਾਂ ਹੀ ਹਰਿਆਣਾ ਅਤੇ ਹੋਰ ਰਾਜਾਂ ਨੂੰ ਜਾ ਰਿਹਾ ਹੈ।

Captain and KhattarCaptain and Khattar

ਪੰਜਾਬ ਵਖਰਾ ਸੂਬਾ ਬਣਨ ਉਪਰੰਤ ਪੰਜਾਬ ਦੇ ਦਰਿਆ ਦਾ ਪਾਣੀ 1922 ਤੋਂ 1961-62 ਤਕ ਵਗੇ ਪਾਣੀਆਂ ਨੂੰ ਆਧਾਰ ਬਣਾ ਕੇ ਮੁੜ ਤੋਂ ਮਿਣਿਆ ਗਿਆ। ਪ੍ਰੰਤੂ ਇਸ ਵਾਰ ਬਰਸਾਤਾਂ ਸਮੇਂ ਜੋ ਬਾਰਸ਼ਾਂ ਦਾ ਪਾਣੀ ਦਰਿਆਵਾਂ 'ਚ ਆਉਂਦਾ ਹੈ, ਉਸ ਨੂੰ ਵੀ ਦਰਿਆਈ ਪਾਣੀਆਂ ਦਾ ਹਿੱਸਾ ਬਣਾ ਲਿਆ। ਇਸ ਤਰ੍ਹਾਂ ਤਿੰਨ ਦਰਿਆਵਾਂ ਦਾ ਜੋ ਪਹਿਲਾਂ 15 ਐਮ.ਏ.ਐਫ਼. ਪਾਣੀ ਸੀ, ਉਸ ਨੂੰ ਵਧਾ ਕੇ 17.2 ਐਮ.ਏ.ਐਫ. ਬਣਾ ਦਿਤਾ। ਇਸ 'ਚੋਂ ਲਗਭਗ 8 ਐਮ.ਏ.ਐਫ਼. ਪਾਣੀ ਤਾਂ ਰਾਜਸਥਾਨ ਨੂੰ ਜਾਂਦਾ ਹੈ ਅਤੇ ਬਾਕੀ ਬਚਿਆ ਜੋ ਹਰਿਆਣਾ, ਪੰਜਾਬ ਅਤੇ ਦਿੱਲੀ 'ਚ ਵੰਡਿਆ ਗਿਆ।

SYL Canal SYL Canal

ਇਸ ਗਿਣਤੀ-ਮਿਣਤੀ ਨੂੰ ਆਧਾਰ ਬਣਾ ਕੇ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 3.5 ਐਮ.ਏ.ਐਫ਼. ਪਾਣੀ ਪੰਜਾਬ ਨੂੰ, 3.5 ਐਮ.ਏ.ਐਫ. ਪਾਣੀ ਹਰਿਆਣਾ ਨੂੰ ਅਤੇ 10.2 ਐਫ਼.ਏ.ਐਫ. ਪਾਣੀ ਦਿੱਲੀ ਨੂੰ ਦੇ ਦਿਤਾ। 15 ਐਮ.ਏ.ਐਫ਼ ਦੀ ਥਾਂ ਜੋ 17.2 ਐਮ.ਏ.ਐਫ਼ ਪਾਣੀ 1966 'ਚ ਬਣਾਇਆ ਗਿਆ, ਉਸ ਨਾਲ 1.3 ਐਮ.ਏ.ਐਫ. ਪਾਣੀ ਵਧਿਆ। ਇਸ 'ਚੋਂ 0.7. ਐਮ.ਏ.ਐਫ਼ ਪਾਣੀ ਪੰਜਾਬ ਨੂੰ, 0.6 ਐਮ.ਏ.ਐਫ਼ ਪਾਣੀ ਰਾਜਸਥਾਨ ਨੂੰ ਅਤੇ 0.3 ਐਮ.ਏ.ਐਫ਼. ਪਾਣੀ ਹਰਿਆਣਾ ਨੂੰ ਦਿਤਾ ਗਿਆ।

Captain and KhattarCaptain and Khattar

ਪੰਜਾਬ ਨੇ ਇਸ ਸਮਝੌਤੇ ਨੂੰ ਰੱਦ ਕਰ ਦਿਤਾ ਸੀ। ਇਕ ਤਾਂ ਬਾਰਸ਼ਾਂ ਦਾ ਪਾਣੀ ਸ਼ਾਮਲ ਕਰਨ ਗ਼ਲਤ ਸੀ ਅਤੇ ਦੂਜਾ ਰਾਏਪੇਰੀਅਨ ਸਿਧਾਂਤ ਅਨੁਸਾਰ ਕੇਂਦਰ ਦਖ਼ਲ ਨਹੀਂ ਸੀ ਦੇ ਸਕਦਾ। ਤੀਜਾ ਪਾਣੀ ਦੀ ਵੰਡ 'ਚ ਯਮਨਾ ਨਦੀ ਦਾ ਪਾਣੀ ਸ਼ਾਮਲ ਨਹੀਂ ਕੀਤਾ ਗਿਆ ਅਤੇ ਪੰਜਾਬ ਨੂੰ ਇਸ 'ਚੋਂ ਕੋਈ ਹਿੱਸਾ ਨਹੀਂ ਮਿਲਿਆ। ਪੰਜਾਬ ਦਾ ਤਰਕ ਹੈ ਕਿ ਪਿਛਲੇ 55 ਸਾਲਾਂ 'ਚ ਪੰਜਾਬ ਦੇ ਦਰਿਆਵਾਂ ਦਾ ਪਾਣੀ ਘਟ ਕੇ ਹੁਣ 14.3 ਐਮ.ਏ.ਐਫ਼ ਰਹਿ ਗਿਆ ਹੈ। ਇਸ ਲਈ ਦਰਿਆਈ ਪਾਣੀਆਂ ਦੀ ਸਮੀਖਿਆ ਮੁੜ ਤੋਂ ਹੋਵੇ ਅਤੇ ਉਸੇ ਆਧਾਰ 'ਤੇ ਪਾਣੀਆਂ ਦੀ ਵੰਡ ਹੋਵੇ।

SYL Canal SYL Canal

ਸੁਪਰੀਮ ਕੋਰਟ ਨੇ ਵੀ ਇਹ ਮਾਮਲਾ ਕੇਂਦਰ ਸਰਕਾਰ ਨੂੰ ਦਖ਼ਲ ਦੇ ਕੇ ਸੁਲਝਾਉਣ ਲਈ ਕਿਹਾ ਹੈ। ਰਾਇਪੇਰੀਅਨ ਸਿਧਾਂਤ ਨੂੰ ਖ਼ਤਮ ਕਰਨ ਲਈ ਕੇਂਦਰ ਸਰਕਾਰ ਕਾਨੂੰਨ 'ਚ ਸੋਧ ਕਰ ਕੇ ਕੌਮੀ ਕਮਿਸ਼ਨ ਬਣਾ ਰਹੀ ਹੈ। ਇਹੀ ਮੌਕਾ ਹੈ ਕਿ ਪੰਜਾਬ ਹੁਣ ਸਾਰੇ ਮਸਲੇ ਸਮੇਤ ਰਾਜਸਥਾਨ ਨੂੰ ਦਿਤਾ ਪਾਣੀ ਅਤੇ ਯਮਨਾ ਦੇ ਪਾਣੀਆਂ ਦੇ ਹਿੱਸੇ ਦੀ ਗੱਲ ਵੀ ਰੱਖੇ। ਪ੍ਰੰਤੂ ਕੌਮੀ ਕਮਿਸ਼ਨ ਦੇ ਅਧਿਕਾਰਾਂ ਨੂੰ ਜਿਸ ਤਰ੍ਹਾਂ ਬਣਾਇਆ ਜਾ ਰਿਹਾ ਹੈ, ਉਹ ਵੀ ਪੰਜਾਬ ਦੇ ਹਿਤਾਂ ਦੀ ਰਾਖੀ ਨਹੀਂ ਕਰਦੇ। ਦੋਵਾਂ ਰਾਜਾਂ ਦੇ ਪਾਣੀਆਂ ਦੇ ਝਗੜੇ ਦਾ ਹੱਲ ਸਿਰਫ਼ ਕੇਂਦਰ ਹੀ ਕਰ ਸਕਦਾ ਹੈ, ਪ੍ਰੰਤੂ ਉਸ ਵਲੋਂ ਪਾਣੀਆਂ ਦੀ ਮੁੜ ਸਮੀਖਿਆ ਕੀਤੀ ਜਾਵੇ। ਹਰਿਆਣਾ ਨੂੰ ਯਮਨਾ 'ਚੋਂ ਵਧ ਹਿੱਸਾ ਦੇ ਕੇ ਵੀ ਮਸਲਾ ਹੱਲ ਕੀਤਾ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement