
ਲੁਧਿਆਣਾ ਦੋ ਧਿਰਾਂ ਵਿਚਕਾਰ ਵਧਿਆ ਵਿਵਾਦ
ਲੁਧਿਆਣਾ- ਲੁਧਿਆਣਾ 'ਚ ਛਾਉਣੀ ਮੁਹੱਲੇ 'ਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਕਿਸੇ ਗੱਲ ਨੂੰ ਲੈ ਕੇ ਦੋ ਪੱਖ ਆਪਸ 'ਚ ਭਿੜ ਗਏ। ਦੱਸ ਦਈਏ ਕਿ ਇਨ੍ਹਾਂ ਦੋਵਾਂ ਪੱਖਾਂ ਵਿਚਕਾਰ ਵਿਵਾਦ ਇੰਨਾਂ ਵੱਧ ਗਿਆ ਕਿ ਇਨ੍ਹਾਂ ਨੇ ਇੱਕ ਦੂਜੇ ਤੇ ਖੂਬ ਇੱਟਾਂ ਰੌੜਿਆਂ ਅਤੇ ਬੋਤਲਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਕਈ ਲੋਕ ਜ਼ਖਮੀ ਵੀ ਹੋ ਗਏ ਤੇ ਉਧਰ ਪਹਿਲੇ ਪੱਖ ਦੁਆਰਾ ਦੂਜੇ ਪੱਖ 'ਤੇ ਇਲਜ਼ਾਮ ਲਗਾਇਆ ਗਿਆ ਕਿ ਉਹ ਇਸ ਇਲਾਕੇ 'ਚ ਰਹਿੰਦੀ ਸਿੱਖ ਕੰਮਿਊਨਿਟੀ 'ਤੇ ਅਟੈਕ ਕਰ ਰਹੇ ਹਨ ਤਾਂ ਉਥੇ ਹੀ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਬੀਤੇ ਦਿਨੀਂ ਹੋਈ ਲੜਾਈ ਨੂੰ ਲੈ ਕੇ ਹੋਇਆ ਹੈ
ਇਸ ਦੌਰਾਨ ਉਨ੍ਹਾਂ ਨੇ ਦੂਜੀ ਪਾਰਟੀ 'ਤੇ ਮਾਰ ਕੁੱਟ ਦੇ ਵੀ ਇਲਜ਼ਾਮ ਲਗਾਏ। ਉਥੇ ਹੀ ਜਦੋਂ ਦੂੱਜੇ ਪੱਖ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ। ਜਿਸਦਾ ਫੈਸਲਾ ਵੀ ਹੋ ਗਿਆ ਸੀ ਪਰ ਅੱਜ ਦੂਜੇ ਪੱਖ ਵਲੋਂ ਮਾਰ ਕੁੱਟ ਕੀਤੀ ਗਈ ਹੈ। ਜਿਸ ਤੋਂ ਬਾਅਦ ਇੱਟਾਂ ਪੱਥਰ ਵੀ ਚਲਾਏ ਗਏ ਹਨ। ਉਥੇ ਹੀ ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਮਾਮਲਾ ਸ਼ਾਂਤ ਕਰਨ ਲਈ ਕੁਝ ਹਵਾਈ ਫਾਇਰਿੰਗ ਵੀ ਕੀਤੀ ਸੀ। ਇਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿਚ ਕੁੱਝ ਲੋਕਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਹਨ।
ਜਿਨ੍ਹਾਂ ਨੂੰ ਸਿਵਲ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਉਧਰ ਪੁਲਿਸ ਨੂੰ ਦਖਲਅੰਦਾਜ਼ੀ ਕਰ ਮਾਮਲੇ ਨੂੰ ਸਾਂਤ ਕਰਵਾਉਣਾ ਪਿਆ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਪੱਖਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀਆਂ ਜੋ ਵੀਡੀਓਜ਼ ਸਾਹਮਣੇ ਆਈਆਂ ਹਨ ਉਨ੍ਹਾਂ 'ਚ ਨਜ਼ਰ ਆ ਰਿਹਾ ਹੈ ਕਿ ਉਸ ਚ ਖੂਬ ਇੱਟਾਂ ਰੋੜੇ ਤੇ ਫਾਇਰਿੰਗ ਵੀ ਹੋਈ ਇਸ ਮਾਮਲੇ 'ਚ ਕੌਣ ਸਹੀ ਤੇ ਕੌਣ ਗਲਤ ਇਹ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਸਾਫ਼ ਹੋ ਪਾਏਗਾ।