ਬਿਨਾਂ ਵਾਰੰਟ ਛਾਪਾ ਮਾਰਨ ਗਏ ਥਾਣੇਦਾਰ ਨਾਲ ਹੋਈ ਮਾੜੀ
Published : Oct 18, 2019, 4:05 pm IST
Updated : Oct 18, 2019, 4:06 pm IST
SHARE ARTICLE
Police officers on Raid
Police officers on Raid

ਘਰ ਦੇ ਮਾਲਕ ਨੇ ਪੁਲਿਸ ਵਾਲਿਆਂ ਦੀ ਬਣਾਈ ਰੇਲ

ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਪੁਲਿਸ ਨਾਲ ਲਾਹ ਪਾਹ ਕੀਤੇ ਜਾਣ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਭਦੌੜ ਇਲਾਕੇ ਦੀ ਦੱਸੀ ਜਾ ਰਹੀ ਇਸ ਵੀਡੀਓ ਵਿਚ ਇਕ ਏਐਸਆਈ ਕਿਸੇ ਦੇ ਘਰ ਛਾਪਾ ਮਾਰਨ ਲਈ ਜਾਂਦਾ ਹੈ ਪਰ ਜਦੋਂ ਘਰ ਦੇ ਮਾਲਕ ਨੇ ਪੁਲਿਸ ਵਾਲਿਆਂ ਕੋਲੋਂ ਸਰਚ ਵਾਰੰਟ ਮੰਗਿਆ ਤਾਂ ਪੁਲਿਸ ਨੇ ਸਰਚ ਵਾਰੰਟ ਹੋਣ ਤੋਂ ਇਨਕਾਰ ਕੀਤਾ, ਜਿਸ ’ਤੇ ਘਰ ਦੇ ਮਾਲਕ ਨੇ ਪੁਲਿਸ ਵਾਲਿਆਂ ਦੀ ਚੰਗੀ ਲਾਹਪਾਹ ਕੀਤੀ ਅਤੇ ਚੋਰੀ ਦਾ ਇਲਜ਼ਾਮ ਵੀ ਲਗਾਇਆ।

Police officer on raidPolice officer on raid

ਏਐਸਆਈ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਜਿਸ ਬਲਦੇਵ ਸਿੰਘ ਰਾਜਾ ਦੇ ਘਰ ਉਹ ਰੇਡ ਕਰਨ ਲਈ ਗਏ ਸਨ, ਉਸ ਦੇ ਖ਼ਿਲਾਫ਼ ਪਹਿਲਾਂ ਹੀ ਕਈ ਮਾਮਲੇ ਦਰਜ ਨੇ ਅਤੇ ਉਸ ਪਾਸੋਂ ਢਾਈ ਕਿਲੋ ਨਸ਼ੀਲਾ ਪਾਊਡਰ ਵੀ ਬਰਾਮਦ ਹੋਇਆ ਸੀ ਪਰ ਜਦੋਂ ਪੁਲਿਸ ਉਸ ਦੇ ਘਰ ਛਾਪਾ ਮਾਰਨ ਲਈ ਗਈ ਤਾਂ ਉਸ ਨੇ ਪੁਲਿਸ ਨਾਲ ਬਦਸਲੂਕੀ ਕੀਤੀ।

Police officer on raidPolice officer on raid

ਉਧਰ ਐਸਐਚਓ ਦਰਸ਼ਨ ਸਿੰਘ ਨੇ ਵੀ ਅਪਣੀ ਪੁਲਿਸ ਪਾਰਟੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਬਲਦੇਵ ਸਿੰਘ ਰਾਜਾ ਨੇ ਪੁਲਿਸ ਪਾਰਟੀ ਨਾਲ ਗਾਲੀ ਗਲੋਚ ਅਤੇ ਧੱਕਾਮੁੱਕੀ ਕੀਤੀ ਹੈ, ਜਿਸ ਕਰਕੇ ਉਸ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਕੁੱਝ ਪਿੰਡ ਵਾਲਿਆਂ ਨੇ ਪੁਲਿਸ ਪਾਰਟੀ ਨੂੰ ਕਸੂਰਵਾਰ ਦੱਸਿਆ ਹੈ।  ਦੱਸ ਦਈਏ ਕਿ ਪੁਲਿਸ ਨਾਲ ਇਸ ਤਰ੍ਹਾਂ ਧੱਕਾਮੁੱਕੀ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ। ਪਿਛਲੇ ਕੁੱਝ ਸਮੇਂ ਵਿਚ ਇਸ ਤਰ੍ਹਾਂ ਦੇ ਕਈ ਮਾਮਲੇ ਪੰਜਾਬ ਵਿਚ ਸਾਹਮਣੇ ਆ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement