
ਅੰਮ੍ਰਿਤਸਰ ਦੇ ਧਾਰਮਿਕ ਡੇਰੇ ਵਿਚ ਹੋਏ ਗਰੇਨੇਡ ਨੂੰ ਲੈ ਕੇ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਹ ਅਤਿਵਾਦੀ...
ਚੰਡੀਗੜ੍ਹ (ਪੀਟੀਆਈ) : ਅੰਮ੍ਰਿਤਸਰ ਦੇ ਧਾਰਮਿਕ ਡੇਰੇ ਵਿਚ ਹੋਏ ਗਰੇਨੇਡ ਨੂੰ ਲੈ ਕੇ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਹ ਅਤਿਵਾਦੀ ਹਮਲਾ ਹੋ ਸਕਦਾ ਹੈ। ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ, ਇਸ ਘਟਨਾ ਵਿਚ ਅਤਿਵਾਦੀ ਐਂਗਲ ਪਤਾ ਲੱਗਦਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਅਟੈਕ ਕਿਸੇ ਵਿਅਕਤੀ ‘ਤੇ ਨਾ ਹੋ ਕੇ ਇਕ ਸਮੂਹ ‘ਤੇ ਹੋਇਆ ਹੈ। ਲੋਕਾਂ ਦੇ ਇਕ ਸਮੂਹ ‘ਤੇ ਗਰੇਨੇਡ ਨਾਲ ਹਮਲਾ ਕਰਨ ਦਾ ਕੋਈ ਕਾਰਨ ਨਹੀਂ ਬਣਦਾ ਹੈ।
High Alert in Punjab ਇਸ ਲਈ ਅਸੀ ਇਸ ਘਟਨਾ ਨੂੰ ਅਤਿਵਾਦੀ ਹਮਲੇ ਦੇ ਐਂਗਲ ਨਾਲ ਵੇਖ ਰਹੇ ਹਾਂ। ਹਾਲਾਂਕਿ ਜਾਂਚ ਤੋਂ ਬਾਅਦ ਹੀ ਸੱਚਾਈ ਪਤਾ ਲੱਗੇਗੀ ਪਰ ਪਹਿਲੀ ਨਜ਼ਰ ਵਿਚ ਅਸੀ ਇਸ ਨੂੰ ਅਤਿਵਾਦੀ ਹਮਲੇ ਦੇ ਤੌਰ ‘ਤੇ ਹੀ ਵੇਖ ਰਹੇ ਹਾਂ। ਸੂਤਰਾਂ ਦੇ ਮੁਤਾਬਕ ਇਸ ਹਮਲੇ ਨੂੰ ਮੋਟਰਸਾਇਕਲ ਸਵਾਰ ਹਮਲਾਵਰਾਂ ਨੇ ਅੰਜਾਮ ਦਿਤਾ ਸੀ। ਮੌਕੇ ਦੇ ਗਵਾਹਾਂ ਦੇ ਮੁਤਾਬਕ ਹਮਲਾਵਰਾਂ ਨੇ ਚਿਹਰੇ ਢਕੇ ਹੋਏ ਸਨ ਅਤੇ ਮੋਟਰਸਾਇਕਲ ਦੀ ਨੰਬਰ ਪਲੇਟ ‘ਤੇ ਕੋਈ ਨੰਬਰ ਨਹੀਂ ਸੀ।
ਟੀਵੀ ਰਿਪੋਰਟਸ ਦੇ ਮੁਤਾਬਕ ਪੁਲਿਸ ਨੇ ਹਮਲੇ ਵਿਚ ਸ਼ਾਮਿਲ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਪੁਲਿਸ ਦੇ ਕੋਲ ਪਹਿਲਾਂ ਤੋਂ ਕੋਈ ਖ਼ੂਫ਼ੀਆ ਸੂਚਨਾ ਜਾਣਕਾਰੀ ਹੋਣ ਨੂੰ ਲੇ ਕੇ ਅਰੋੜਾ ਨੇ ਕਿਹਾ ਕਿ ਕਿਸੇ ਵੀ ਸੰਭਾਵਿਕ ਖ਼ਤਰੇ ਨੂੰ ਲੈ ਕੇ ਕੋਈ ਇਨਪੁਟ ਨਹੀਂ ਸੀ। ਨਿਰੰਕਾਰੀ ਸਮਾਜ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਮੁੱਦਾ ਨਹੀਂ ਸੀ ਅਤੇ ਨਾ ਹੀ ਅਜਿਹੀ ਕੋਈ ਇਨਪੁਟ ਪੁਲਿਸ ਦੇ ਕੋਲ ਸੀ।
Police Investigateਅੰਮ੍ਰਿਤਸਰ ਦੇ ਬਾਹਰੀ ਇਲਾਕੇ ਵਿਚ ਸਥਿਤ ਨਿਰੰਕਾਰੀ ਡੇਰੇ ‘ਤੇ ਐਤਵਾਰ ਨੂੰ ਹੋਏ ਗਰੇਨੇਡ ਅਟੈਕ ਵਿਚ 3 ਲੋਕਾਂ ਨੂੰ ਮੌਤ ਹੋ ਗਈ ਹੈ, ਜਦੋਂ ਕਿ 10 ਲੋਕ ਜ਼ਖ਼ਮੀ ਹੋਏ ਹਨ। ਪੁਲਿਸ ਨੇ ਦੱਸਿਆ ਕਿ ਇਹ ਹਮਲਾ ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਦੇ ਅਦਲੀਵਾਲ ਪਿੰਡ ਵਿਚ ਹੋਇਆ। ਇਹ ਇਲਾਕਾ ਅੰਤਰਰਾਸ਼ਟਰੀ ਸੀਮਾ ਦੇ ਨੇੜੇ ਹੀ ਸਥਿਤ ਹੈ। ਇਹ ਹਮਲਾ ਜਿਸ ਸਮੇਂ ਹੋਇਆ, ਉਸ ਸਮੇਂ ਅੰਦਰ ਨਿਰੰਕਾਰੀ ਸਮੂਹ ਦੇ ਲੋਕਾਂ ਦਾ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਸੀ।
ਘਟਨਾ ਵਾਲੀ ਜਗ੍ਹਾ ਦਾ ਦੌਰਾ ਕਰਨ ਵਾਲੇ ਪੰਜਾਬ ਪੁਲਿਸ ਦੇ ਆਈਜੀ ਐਸ.ਐਸ. ਪਰਮਾਰ ਨੇ ਕਿਹਾ, ਇਕ ਗਰੇਨੇਡ ਸੁੱਟਿਆ ਗਿਆ ਸੀ। ਇਸ ਹਮਲੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 10 ਲੋਕ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀਆਂ ਵਿਚ ਦੋ ਦੀ ਹਾਲਤ ਗੰਭੀਰ ਹੈ।