
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਖੱਟੜ ਅਪਣੇ ਵਿਵਾਦਤ ਬਿਆਨਾ ਕਰਕੇ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਹਨ। ਦੱਸ ਦਈਏ ਕਿ ਪੰਚਕੁਲਾ ਦੇ ਇਕ ਸਮਾਗਮ...
ਪੰਚਕੂਲਾ (ਭਾਸ਼ਾ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਖੱਟੜ ਅਪਣੇ ਵਿਵਾਦਤ ਬਿਆਨਾ ਕਰਕੇ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਹਨ। ਦੱਸ ਦਈਏ ਕਿ ਪੰਚਕੁਲਾ ਦੇ ਇਕ ਸਮਾਗਮ 'ਚ ਖਟੜ ਨੇ ਬਲਾਤਕਾਰ ਦੇ ਮਾਮਲੇ 'ਤੇ ਬੋਲਦਿਆਂ ਕੁੜੀਆਂ ਨੂੰ ਹੀ ਬਲਾਤਾਕਾਰ ਜ਼ਿਮੇਵਾਰ ਠਹਿਰਾ ਦਿਤਾ। ਦੱਸ ਦਈਏ ਕਿ ਇਸ ਬਿਆਨ ਨੇ ਜਿੱਥੇ ਵਿਵਾਦ ਦਾ ਰੂਪ ਤਾਂ ਧਾਰਿਆ ਹੀ ਹੈ ਉੱਥੇ ਹੀ ਵਿਰੋਧੀਆਂ ਨੇ ਉਨ੍ਹਾਂ 'ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿਤੇ ਨੇ।
Manohar Lal Khattar .
ਦਰਅਸਲ ਖੱਟੜ ਨੇ ਆਖਿਆ ਕਿ ਬਲਾਤਕਾਰ ਦੇ ਮਾਮਲੇ ਵਧੇ ਨਹੀਂ ਸਗੋਂ ਬਲਾਤਕਾਰ ਤਾਂ ਪਹਿਲਾਂ ਵੀ ਹੁੰਦੇ ਰਹਿੰਦੇ ਸੀ ਤੇ ਹੁਣ ਵੀ ਹੁੰਦੇ ਰਹਿੰਦੇ ਹਨ। ਇਨ੍ਹਾਂ 'ਚ ਸਿਰਫ ਫਿਕਰ ਪਹਿਲਾਂ ਨਾਲੋਂ ਵਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸੱਭ ਤੋਂ ਵੱਡੀ ਚਿੰਤਾ ਦੀ ਗੱਲ ਤਾਂ ਇਹ ਹੈ ਕਿ ਛੇੜਛਾੜ ਦੇ 80 ਤੋਂ 90 ਫੀਸਦੀ ਮਾਮਲਿਆਂ 'ਚ ਮੁਲਜ਼ਮ ਅਤੇ ਪੀੜਤ ਇਕ ਦੂਜੇ ਤੋਂ ਜਾਣੂ ਹੁੰਦੇ ਹਨ।
Khattar
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਈ ਕੇਸਾਂ ਵਿਚ ਤਾਂ ਉਨ੍ਹਾਂ ਦੀ ਪੁਰਾਣੀ ਜਾਣ-ਪਛਾਣ ਵੀ ਨਿਕਲ ਆਉਂਦੀ ਹੈ ਪਰ ਜਦੋਂ ਕਿਸੇ ਦਿਨ ਦੋਨਾਂ ਦੀ ਆਪਸ 'ਚ ਬਹਿਸ ਹੋ ਜਾਂਦੀ ਹੈ ਤਾਂ ਐਫਆਈਆਰ ਦਰਜ ਕਰਾ ਦਿਤੀ ਜਾਂਦੀ ਹੈ ਕਿ 'ਉਸ ਨੇ ਮੇਰਾ ਰੇਪ ਕੀਤਾ' ਹੈ। ਦੱਸ ਦੀਏ ਕਿ ਇਨ੍ਹਾਂ ਬਿਆਨ ਨੂੰ ਕਾਂਗਰਸ ਆਗੂ ਰਣਦੀਪ ਸਿੰਘ ਸੂਰਜੇਵਾਲਾ ਨੇ ਅਫਸੋਸਨਾਕ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਮਨੋਹਰ ਲਾਲ ਖੱਟੜ ਦਾ ਇਹ ਪਹਿਲਾਂ ਵਿਵਾਦਤ ਬਿਆਨ ਨਹੀਂ ਸਗੋਂ ਪਹਿਲਾਂ ਵੀ ਉਨ੍ਹਾਂ ਨੇ ਕਈ ਵਾਰੀ ਅਜੀਹੇ ਵਿਵਾਦਤ ਬਿਆਨ ਦਿਤੇ ਹਨ।