
ਪਾਵਰਕਾਮ ਨੇ ਬਿਜਲੀ ਚੋਰੀ ਨਾਲ ਵਿਭਾਗ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਜੰਗੀ ਪੱਧਰ ਉੱਤੇ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਬਾਰਡਰ ਜੋਨ ਨੂੰ ਬਿਜਲੀ ਚੋਰੀ ...
ਅੰਮ੍ਰਿਤਸਰ (ਸਸਸ) :- ਪਾਵਰਕਾਮ ਨੇ ਬਿਜਲੀ ਚੋਰੀ ਨਾਲ ਵਿਭਾਗ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਜੰਗੀ ਪੱਧਰ ਉੱਤੇ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਬਾਰਡਰ ਜੋਨ ਨੂੰ ਬਿਜਲੀ ਚੋਰੀ ਤੋਂ ਅਜ਼ਾਦ ਬਣਾਉਣ ਦੇ ਮਕਸਦ ਨਾਲ ਪਿਛਲੇ ਦਿਨੀਂ ਤਰਨਤਾਰਨ ਸਰਕਿਲ, ਗੁਰਦਾਸਪੁਰ ਸਰਕਿਲ ਅਤੇ ਅੰਮ੍ਰਿਤਸਰ ਦੇ ਸਿਟੀ ਅਤੇ ਸਭ - ਅਰਬਨ ਸਰਕਿਲ ਵਿਚ ਕੁਲ 7198 ਕਨੈਕਸ਼ਨਾਂ ਦੀ ਅਚਾਨਕ ਚੈਕਿੰਗ ਕੀਤੀ ਗਈ।
ਜਿਸ ਵਿਚ ਕੁਲ 318 ਚੋਰੀ ਦੇ ਕੇਸਾਂ ਵਿਚ 45.02 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇੰਜੀਨੀਅਰ ਸੰਦੀਪ ਕੁਮਾਰ ਸੂਦ ਦੇ ਮੁਤਾਬਕ ਸਰਕਿਲ ਸਭ - ਅਰਬਨ ਅੰਮ੍ਰਿਤਸਰ ਦੀਆਂ ਟੀਮਾਂ ਦੁਆਰਾ 2019 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ, ਜਿਸ ਵਿਚ 102 ਕਨੈਕਸ਼ਨਾਂ ਵਿਚ ਕਮੀਆਂ ਪਾਈਆਂ ਜਾਣ 'ਤੇ 15.78 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਜਦੋਂ ਕਿ ਅਮ੍ਰਿਤਸਰ ਦੀ ਸਿਟੀ ਸਰਕਿਲ ਵਿਚ ਵਿਭਾਗੀ ਟੀਮਾਂ ਨੇ 369 ਕਨੈਕਸ਼ਨ ਵਿਚੋਂ 23 ਬਿਜਲੀ ਚੋਰੀ ਦੇ ਮਾਮਲੇ ਪਾਏ ਹਨ, ਜਿਨ੍ਹਾਂ ਨੂੰ 6.04 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ।
PSPCL
ਸਰਕਿਲ ਤਰਨਤਾਰਨ ਦੀਆਂ ਟੀਮਾਂ ਨੇ 102 ਕਨੈਕਸ਼ਨਾਂ ਉੱਤੇ ਬਿਜਲੀ ਦੀ ਹੇਰਾਫੇਰੀ ਅਤੇ ਚੋਰੀ ਫੜਦੇ ਹੋਏ 15.78 ਲੱਖ ਅਤੇ ਗੁਰਦਾਸਪੁਰ ਦੀਆਂ ਟੀਮਾਂ ਵਿਚ 1208 ਕਨੈਕਸ਼ਨਾਂ ਦੀ ਚੈਕਿੰਗ ਕਰਦੇ ਹੋਏ 118 ਬਿਜਲੀ ਚੋਰੀ ਦੇ ਕੇਸ ਫੜੇ ਹਨ, ਜਿਨ੍ਹਾਂ ਨੂੰ 8.69 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇੰਜੀਨੀਅਰ ਸੂਦ ਦਾ ਕਹਿਣਾ ਹੈ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਬਿਜਲੀ ਚੋਰੀ ਨਾ ਕਰਨ।
Electricity
ਬਿਜਲੀ ਚੋਰੀ ਨਾਲ ਵਿਭਾਗ ਨੂੰ ਤਾਂ ਨੁਕਸਾਨ ਹੁੰਦਾ ਹੀ ਹੈ ਅਤੇ ਨਾਲ ਹੀ ਨਾਲ ਉਨ੍ਹਾਂ ਨੂੰ ਵੀ ਪਰੇਸ਼ਾਨੀ ਤੋਂ ਗੁਜਰਨਾ ਪੈਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਿਜਲੀ ਚੋਰੀ ਰੋਕਣ ਵਿਚ ਉਹ ਵਿਭਾਗ ਦਾ ਸਾਥ ਦੇਣ, ਤਾਂਕਿ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਸਕੇ। ਬਿਜਲੀ ਚੋਰੀ ਕਰ ਕੇ ਉਸ ਦਾ ਦੁਰਪਯੋਗ ਕੀਤਾ ਜਾਂਦਾ ਹੈ, ਜੋ ਉਪਭੋਕਤਾਵਾਂ ਲਈ ਮੁਸ਼ਕਿਲ ਦਾ ਸਬੱਬ ਬਣਦਾ ਹੈ ਅਤੇ ਬਿਜਲੀ ਚੋਰੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।