
ਪੰਜਾਬ ਨੂੰ ਪਹਿਲਾਂ ਦਲਿਤ ਮੁੱਖ ਮੰਤਰੀ ਮਿਲਣ ਤੋਂ ਬਾਅਦ ਕਾਂਗਰਸ ਨੇ ਹੁਣ ਦਲਿਤ ਨੇਤਾ ਰਾਣੀ ਬਲਬੀਰ ਸੋਢੀ ਨੂੰ ਪੰਜਾਬ ਮਹਿਲਾ ਕਾਂਗਰਸ ਦਾ ਨਵਾਂ ਪ੍ਰਧਾਨ ਥਾਪਿਆ ਹੈ।
ਚੰਡੀਗੜ੍ਹ(ਭੁੱਲਰ) : ਪੰਜਾਬ ਨੂੰ ਪਹਿਲਾਂ ਦਲਿਤ ਮੁੱਖ ਮੰਤਰੀ ਮਿਲਣ ਤੋਂ ਬਾਅਦ ਕਾਂਗਰਸ ਨੇ ਹੁਣ ਦਲਿਤ ਨੇਤਾ ਰਾਣੀ ਬਲਬੀਰ ਸੋਢੀ ਨੂੰ ਪੰਜਾਬ ਮਹਿਲਾ ਕਾਂਗਰਸ ਦਾ ਨਵਾਂ ਪ੍ਰਧਾਨ ਥਾਪਿਆ ਹੈ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਵਾਨਗੀ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਨੂੰ ਗੋਪਾਲ ਨੇ ਇਸ ਨਿਯੁਕਤੀ ਬਾਰੇ ਪੱਤਰ ਜਾਰੀ ਕੀਤਾ ਹੈ।
Photo
ਹੋਰ ਪੜ੍ਹੋ: ਭਾਜਪਾ ਆਗੂ ਨੇ ਕਾਮੇਡੀਅਨ ਵੀਰ ਦਾਸ ਵਿਰੁੱਧ ਦਰਜ ਕਰਾਇਆ ਮਾਮਲਾ
ਰਾਣੀ ਬਲਬੀਰ ਸੋਢੀ ਜ਼ਿਲ੍ਹਾ ਕਪੂਰਥਲਾ ਕਾਂਗਰਸ ਪ੍ਰਧਾਨ ਦਾ 2019 ’ਚ ਅਹੁਦਾ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਪ੍ਰਧਾਨ ਸੀ। ਉਹ ਇਸ ਤੋਂ ਪਹਿਲਾਂ ਮਹਿਲਾ ਕਾਂਗਰਸ ਪੰਜਾਬ ਦੀ ਉਪ ਪ੍ਰਧਾਨ ਵੀ ਰਹਿ ਚੁੱਕੀ ਹੈ। ਰਾਣੀ ਸੋਢੀ ਉਸ ਸਮੇਂ ਵੀ ਕਾਫ਼ੀ ਚਰਚਾ ’ਚ ਰਹੀ ਸੀ ਜਦ 2017 ਦੀਆਂ ਚੋਣਾਂ ਚ ਕਾਂਗਰਸ ਦੇ ਹੀ ਆਗੂ ਜੋਗਿੰਦਰ ਸਿੰਘ ਮਾਨ ਨੇ ਰਾਣੀ ਤੇ ਉਸਦੇ ਪਤੀ ’ਤੇ ਦੋਸ਼ ਲਾਇਆ ਸੀ ਕਿ ਇਨ੍ਹਾਂ ਨੇ ਮੈਨੂੰ ਹਰਾਉਣ ਲਈ ਕੰਮ ਕੀਤਾ। ਰਾਣੀ ਦੇ ਪਤੀ ਰਾਜਾ ਸੋਢੀ ਭੀ 2012 ਚ ਫਗਵਾੜਾ ਰਿਜ਼ਰਵ ਹਲਕੇ ਤੋ ਕਾਂਗਰਸ ਟਿਕਟ ਚੋਣ ਲੜੇ ਸਨ ਪਰ ਹਰ ਗਏ ਸਨ।