
ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
ਅਬੋਹਰ : ਪੰਜਾਬ ਦੇ ਸਾਬਕਾ ਮੰਤਰੀ ਬਾਬੂਰਾਮ ਚਾਵਲਾ ਦਾ ਦਿਹਾਂਤ ਹੋ ਗਿਆ ਹੈ। ਅਤੇ ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਬਾਬੂਰਾਮ ਚਾਵਲਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਜਿਸ ਦੇ ਚਲਦੇ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ : ਖੌਫ਼ਨਾਕ! ਕਲਯੁਗੀ ਪੁੱਤ ਨੇ ਕੀਤਾ ਆਪਣੇ ਪਿਓ ਦਾ ਕਤਲ
ਪ੍ਰਾਪਤ ਵੇਰਵਿਆਂ ਅਨੁਸਾਰ ਸੁਭਾਸ਼ ਨਗਰ ਸ਼ਿਵਪੁਰੀ ਵਿਖੇ ਅੱਜ ਕਰੀਬ ਸਾਢੇ ਚਾਰ ਵਜੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਜਿਥੇ ਪੁਲਿਸ ਦੀ ਇਕ ਟੁਕੜੀ ਨੇ ਉਨ੍ਹਾਂ ਨੂੰ ਸਲਾਮੀ ਦਿਤੀ। ਦੱਸ ਦੇਈਏ ਕਿ ਬਾਬੂਰਾਮ ਚਾਵਲਾ 1992 ਵਿਚ ਬੱਲੂਆਣਾ ਤੋਂ ਕਾਂਗਰਸ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜੇ ਸਨ ਤੇ ਰਾਜ ਮੰਤਰੀ ਬਣੇ ਸਨ।