ਸ਼੍ਰੋਮਣੀ ਅਕਾਲੀ ਦਲ ਦੀ 79 ਫ਼ੀ ਸਦੀ ਫ਼ੰਡਿੰਗ ਕਰ ਰਹੇ ਨੇ ਓਰਬਿਟ ਅਤੇ ਡੱਬਵਾਲੀ ਟ੍ਰਾਂਸਪੋਰਟ 
Published : Mar 19, 2019, 8:41 pm IST
Updated : Mar 19, 2019, 8:41 pm IST
SHARE ARTICLE
Orbit transport
Orbit transport

ਫ਼ੰਡ ਦੇਣ ਵਾਲੇ ਕਾਰੋਬਾਰੀ ਲਾਹਾ ਵੀ ਲੈਂਦੇ ਹਨ : ਚੱਡਾ  

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਦੀ 79 % ਫ਼ੰਡਿੰਗ ਹੁਣ ਓਰਬਿਟ ਤੇ ਡੱਬਵਾਲੀ ਟ੍ਰਾਸਪੋਰਟ ਕਰ ਰਹੀਆਂ ਹਨ। ਆਰ.ਟੀ.ਆਈ. ਕਾਰਜਕਰਤਾ ਵਕੀਲ ਦਿਨੇਸ਼ ਚੱਢਾ ਨੇ ਇਹ ਖੁਲਾਸਾ ਕਰਦੇ ਹੋਏ ਦਸਿਆ ਕਿ ਵਿੱਤੀ ਵਰੇ 2017-18 ਦੀ ਫ਼ੰਡਿੰਗ ਦੀ ਸੂਚੀ ਦਲ ਦੇ ਖ਼ਜ਼ਾਨਚੀ ਐਨ.ਕੇ. ਸ਼ਰਮਾ ਨੇ ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਈ ਹੈ। ਇਸ ਮੁਤਾਬਕ ਦਲ ਨੇ ਕੁੱਲ 2,28,97,972 ਰੁਪਏ ਦੀ ਫ਼ੰਡਿੰਗ 2017-18 'ਚ ਇਕੱਠੀ ਕੀਤੀ। ਇਸ 'ਚੋਂ ਓਰਬਿਟ ਰਸੋਰਟਸ ਲਿਮਟਡ ਨੇ 87 ਲੱਖ ਰੁਪਏ ਅਤੇ ਡੱਬਵਾਲੀ ਟ੍ਰਾਸਪੋਰਟ ਕੰਪਨੀ ਲਿਮਿਟਡ ਨੇ 94 ਲੱਖ 50 ਹਜ਼ਾਰ ਰੁਪਏ ਦਿਤੇ ਹਨ। ਓਰਬਿਟ ਅਤੇ ਡੱਬਵਾਲੀ ਦੋਵਾਂ ਨੇ ਕੁਲ 18150000 ਰੁਪਏ ਅਕਾਲੀ ਦਲ ਨੂੰ ਦਿਤੇ ਹਨ ਜੋ ਕਿ ਅਕਾਲੀ ਦਲ ਦੀ ਸਾਰੀ ਫ਼ੰਡਿੰਗ ਦਾ 79 % ਬਦਦੇ ਹਨ। 

ਓਰਬਿਟ ਨੇ ਇਹ ਰਕਮ 10 ਕਿਸ਼ਤਾਂ 'ਚ ਜਦਕਿ ਡੱਬਵਾਲੀ ਨੇ 6 ਕਿਸ਼ਤਾਂ 'ਚ ਦਿਤੀ ਹੈ। ਉਂਝ ਤਾਂ 17-18 ਅਕਾਲੀ ਦਲ ਨੂੰ 126 ਦਾਨ ਦੀਆਂ ਰਕਮਾਂ ਮਿਲੀਆਂ ਹਨ ਕਰ ਕੇ ਅਕਾਲੀ ਦਲ ਦੇ ਆਗੂ ਸ਼ਾਮਲ ਹਨ, ਪਰ ਇਨ੍ਹਾਂ ਸਭ 'ਤੇ ਓਰਬਿਟ ਅਤੇ ਡੱਬਵਾਲੀ ਭਾਰੂ ਹਨ। ਅਕਾਲੀ ਦਲ ਨੂੰ ਫ਼ੰਡ ਦੇਣ ਵਾਲਿਆਂ ਹੋਰ ਕੰਪਨੀਆਂ 'ਚ ਇੰਟਰਨੈਸ਼ਨਲ ਕੋਆਇਲ ਲਿਮਿਟਡ, ਮੀਨਾਰ ਟ੍ਰੈਵਲਸ, ਏਵਨ ਸਾਇਕਲਸ ਸ਼ਾਮਲ ਹਨ। 

ਚੱਢਾ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਓਰਬਿਟ ਅਤੇ ਡੱਬਵਾਲੀ ਨੇ ਅਕਾਲੀ ਦਲ ਨੂੰ ਦਾਨ ਦਿਤਾ ਹੈ ਜਾਂ ਇਨਵੈਸਟਮੈਂਟ ਕੀਤੀ ਹੈ ਕਿਉਂਕਿ ਅਕਾਲੀ ਦਲ ਦੇ ਕਾਰਜਕਾਲ 'ਚ ਓਰਬਿਟ ਤੇ ਡੱਬਵਾਲੀ ਦੇ ਕਾਰੋਬਾਰਾਂ 'ਚ ਚੋਖਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਖ਼ਤਰਨਾਖ ਰੁਝਾਨ ਹੈ ਕਿ ਕੰਪਨੀਆਂ ਸਿਆਸੀ ਪਾਰਟੀਆਂ ਨੂੰ ਪਹਿਲਾਂ ਵੱਡੇ ਫ਼ੰਡ ਦਿੰਦਿਆਂ ਹਨ ਫਿਰ ਇਨ੍ਹਾਂ ਪਾਰਟੀਆਂ ਦੇ ਸੱਤਾ 'ਚ ਆਣ ਤੋਂ ਬਾਅਦ ਕਾਰੋਬਾਰੀ ਲਾਹਾ ਲੈਂਦੀਆਂ ਹਨ।  ਇਸ ਬਾਰੇ ਚੋਣ ਕਮਿਸ਼ਨ ਨੂੰ ਕਦਮ ਚੁੱਕਣੇ ਚਾਹੀਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement