
ਅਕਾਲੀ ਦਲ ਦੀ ਪਹਿਲੀ ਉਮੀਦਵਾਰ ਜਗੀਰ ਕੌਰ 'ਤੇ ਵੀ ਸਾਧਿਆ ਨਿਸ਼ਾਨਾ
ਚੰਡੀਗੜ੍ਹ : ਸੁਖਬੀਰ ਦੇ ਬਿਆਨ 'ਤੇ ਭੜਕੇ ਟਕਸਾਲੀ ਪਾਰਟੀ ਆਗੂ ਬੋਨੀ ਅਜਨਾਲਾ ਨੇ ਮੋੜਵਾਂ ਜਵਾਬ ਦਿੰਦਿਆਂ ਸੁਖਬੀਰ ਨੂੰ ਕਪੁੱਤ ਕਿਹਾ ਹੈ ਉਨ੍ਹਾਂ ਨੇ ਆਪਣੇ ਬਿਆਨ ਵਿਚ ਸੁਖਬੀਰ 'ਤੇ ਜਮ ਕੇ ਨਿਸ਼ਾਨੇ ਸਾਧੇ ਬੋਨੀ ਅਜਨਾਲਾ ਨੇ ਕਿਹਾ ਕਿ ਪ੍ਰਾਇਵੇਟ ਲਿਮਿਟੇਡ ਕੰਪਨੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਆਇਆ ਸੀ ਤੇ ਕਿਹਾ ਸੀ ਕਿ ਟਕਸਾਲੀ ਅਕਾਲੀ ਦਲ ਦੇ ਵਾਲਿਆਂ ਦੇ ਬੱਚੇ ਹਨ ਉਹ ਨਲਾਇਕ ਤੇ ਕਪੁੱਤਰ ਹਨ।
Sukhbir Badal
ਜਿਹੜੇ ਬੱਚੇ ਅਪਣੇ ਮਾਂ ਪਿਓ ਦੀ ਵਿਰਾਸਤ ਤੇ ਵਿਰਸਾ ਸੰਭਾਲਦੇ ਹਨ, ਉਨ੍ਹਾਂ ਦਾ ਇਤਿਹਾਸ ਰਚਿਆ ਉਸ ਨੂੰ ਸੰਭਾਲਦੇ ਹਨ ਉਨ੍ਹਾਂ ਨੂੰ ਲੋਕ ਪੁੱਤਰ ਕਹਿੰਦੇ ਹਨ, ਜਿਹੜੇ ਬੱਚੇ ਉਨ੍ਹਾਂ ਦੇ ਵਿਰਸੇ ਨੂੰ ਅੱਗੇ ਵਧਾਉਂਦੇ ਹਨ ਉਨ੍ਹਾਂ ਨੂੰ ਸਪੁੱਤਰ ਕਹਿੰਦੇ ਹਨ। ਜਿਹੜੇ ਨਾ ਸੰਭਾਲਦੇ ਹਨ ਨਾ ਅੱਗੇ ਵਧਾਉਂਦੇ ਹਨ ਸਗੋਂ ਰੋੜਦੇ ਹਨ ਉਨ੍ਹਾਂ ਨੂੰ ਕਪੁੱਤਰ ਕਹਿੰਦੇ ਹਨ। ਬੋਨੀ ਨੇ ਕਿਹਾ ਕਿ ਸੁਖਬੀਰ ਬਾਦਲ ਕੁਪੁੱਤਰ ਹੈ ਇਸ ਵਰਗਾ ਤਾਂ ਕਿਸੇ ਘਰ ਮੁੰਡਾ ਵੀ ਨਾ ਪੈਦਾ ਹੋਵੇ ਇਸ ਨੇ ਬੇੜਾ ਗਰਕ ਕਰਤਾ ਪੰਜਾਬ ਦਾ, ਸ਼੍ਰੋਮਣੀ ਅਕਾਲੀ ਦਲ 14 ਸੀਟਾਂ ‘ਤੇ ਹਾਰਿਆ ਹੈ।
Sukhbir Badal
ਬੋਨੀ ਨੇ ਕਿਹਾ ਕਿ ਅਸੀ ਤਾਂ ਅਪਣੇ ਪਿਓ ਦੀਆਂ ਅਪਣੇ ਬਜੁਰਗਾਂ ਦੀਆਂ ਸੰਭਾਲੀਆਂ ਹੋਈਆਂ ਵਿਰਾਸਤਾਂ ਅੱਗੇ ਵਧਾ ਰਹੇ ਹਾਂ। ਉਨ੍ਹਾਂ ਕਿਹਾ ਸੁਖਬੀਰ ਬਾਦਲ ਨੇ ਸੱਤਿਆ ਨਾਸ਼ ਕਰ ਦਿੱਤਾ ਸਿੱਖ ਪੰਥ ਦਾ ਸ਼੍ਰੋਮਣੀ ਅਕਾਲੀ ਦਲ ਦੀ ਮਰਿਆਦਾ ਦਾ। ਬੋਨੀ ਨੇ ਕਿਹਾ ਨਾਲਾਇਕ ਤਾਂ ਸੁਖਬੀਰ ਬਾਦਲ ਨੇ ਸਾਨੂੰ ਕਹਿਣਾ ਹੀ ਸੀ ਕਿਉਂਕਿ ਅਸੀਂ ਇਸ ਦੀ ਹਾਂ ਵਿਚ ਹਾਂ ਨਹੀਂ ਮਿਲਾਈ, ਬੱਸਾਂ ਦੇ ਪਰਮਿਟ ਨੀ ਪਾਏ, ਰੇਤੇ ‘ਤੇ ਕਬਜਾ ਨੀ ਕੀਤਾ, ਬਜਰੀ ‘ਤੇ ਕਬਜਾ ਨੀ ਕੀਤਾ, ਕੇਬਲ ਮਾਫ਼ੀਆ ਨੇ ਚਲਾਏ, ਅਸੀਂ ਚੀਟਾ ਨੀ ਵਿਕਾਇਆ, ਜੇ ਅਸੀਂ ਇਨ੍ਹਾਂ ਦੀ ਹਾਂ ਵਿਚ ਹਾਂ ਮਿਲਾਈ ਜਾਈਏ ਤਾਂ ਅਸੀਂ ਸਪੁੱਤਰ ਬਣ ਜਾਂਦੇ ਹਾਂ।
Jagir Kaur
ਇਸ ਦੇ ਨਾਲ ਬੋਨੀ ਅਜਨਾਲਾ ਨੇ ਬੀਬੀ ਜਗੀਰ ਕੌਰ ਨੂੰ ਵੀ ਲੰਮੇ ਹੱਥੀਂ ਲਿਆ, ਉਨਹਾਂ ਨੇ ਕਿਹਾ ਕਿ ਬੀਬੀ ਜਗੀਰ ਕੌਰ ਕਹਿੰਦੀ ਮੈਂ ਪੰਥ ਦੀ ਵੱਡੀ ਖੈਰ-ਖੁਆ ਹਾਂ, ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਹੈ ਸਾਰੇ ਸਿੱਖਾਂ ਲਈ ਜਿਹੜਾ ਵੀ ਗੁਰ ਨਾਨਕ ਨਾਮ ਲੇਵਾ ਬਾਣੀ ਨੂੰ ਮੰਨਦਾ ਹੈ, ਭਾਵੇਂ ਕਿਸੇ ਵੀ ਧਰਮ ਨਾਲ ਜੁੜਿਆ ਹੋਵੇ। ਕੁੜੀ ਮਾਰ ਤੇ ਨੜੀ ਮਾਰ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਇਥੇ ਸੁਖਬੀਰ ਬਾਦਲ ਨੂੰ ਦੇਖ ਲਓ ਇਨ੍ਹਾਂ ਸਭ ਤੋਂ ਪਹਿਲਾਂ ਖਡੂਰ ਸਾਹਿਬ ਤੋਂ ਕੁੜੀ ਮਾਰ ਤੇ ਨੜੀ ਮਾਰ ਨੂੰ ਹੀ ਟਿਕਟ ਦਿੱਤੀ ਹੈ। ਜਿਹੜੀ ਉਸ ਨੇ ਪਹਿਲੀਂ ਰੈਲੀ ਕੀਤੀ ਸੀ ਉਸ ਵਿਚ ਸ਼ਰੇਆਮ ਸ਼ਰਾਬ ਚੱਲੀ।