
ਕਮੇਟੀ ਵਿਚ ਬੀਐਸਐਫ, ਸੈਨਾ, ਹਵਾਈਸੈਨਾ, ਆਈਬੀ,ਐਨਸੀਬੀ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਸ਼ਾਮਲ ਹਨ।
ਅੰਮ੍ਰਿਤਸਰ: ਫੌਜ ਦੁਆਰਾ ਸਰਹੱਦ ਤੇ ਸਖਤੀ ਕੀਤੇ ਜਾਣ ਨਾਲ ਹੁਣ ਪਾਕਿਸਤਾਨ ਡ੍ਰੋਨ ਜ਼ਰੀਏ ਭਾਰਤ ਵਿਚ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੇ ਰਾਜਾਂ ਵਿਚ ਨਸ਼ੇ ਸਪਲਾਈ ਕਰਨ ਦੀ ਕੋਸ਼ਿਸ਼ ਵਿਚ ਹਨ। ਭਾਰਤ ਸਰਕਾਰ ਦੇ ਵਕੀਲ ਚੇਤਨ ਮਿਤਲ ਨੇ ਦੱਸਿਆ ਕਿ ਮਲਟੀ ਏਜੰਸੀਂ ਕਾਰਡੀਨੇਸ਼ਨ ਕਮੇਟੀ ਦੁਆਰਾ ਦਿੱਤੀ ਗਈ ਰਿਪੋਰਟ ਵਿਚ ਦੱਸਿਆ ਗਿਆ ਕਿ 2018 ਵਿਚ ਪਾਕਿ ਤੋਂ ਪੰਜਾਬ ਵਿਚ ਵੜੇ ਡ੍ਰੋਨ ਨੂੰ ਜਦੋਂ ਟਾਰਗੇਟ ਕੀਤਾ ਗਿਆ ਤਾਂ ਉਸ ਵਿਚੋਂ ਨਸ਼ਾ ਮਿਲਿਆ।
Drone
ਇਸ ਤੋਂ ਪਤਾ ਚੱਲਦਾ ਹੈ ਕਿ ਪਾਕਿ ਪੰਜਾਬ ਵਿਚ ਨਸ਼ਾ ਸਪਲਾਈ ਕਰਨ ਲਈ ਅਲੱਗ ਅਲੱਗ ਤਰੀਕੇ ਵਰਤ ਰਿਹਾ ਹੈ।
ਕਮੇਟੀ ਵਿਚ ਬੀਐਸਐਫ, ਸੈਨਾ, ਹਵਾਈਸੈਨਾ, ਆਈਬੀ,ਐਨਸੀਬੀ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਸ਼ਾਮਲ ਹਨ। ਵਕੀਲ ਚੇਤਨ ਮਿਤਲ ਨੇ ਕਿਹਾ, ਕੇਂਦਰ ਦੇ ਸਖਤ ਰਵੱਈਏ ਤੋਂ ਐਸਟੀਐਫ ਦਾ ਗਠਨ ਹੋਇਆ ਹੈ, ਮਿਤਲ ਨੇ ਕਿਹਾ, ਕੈਪਟਨ ਅਮਰਿੰਦਰ ਦਾ ਦਾਅਵਾ ਸਹੀ ਹੈ ਕਿ ਨਸ਼ਾ ਜੰਮੂ-ਕਸ਼ਮੀਰ ਤੋਂ ਆ ਰਿਹਾ ਹੈ ਪਰ ਨਸ਼ਾ ਤਸਕਰ ਪੰਜਾਬ ਵਿਚ ਫਿਰ ਤੋਂ ਨਸ਼ਾ ਲਿਆਉਣ ਦੀ ਕੋਸ਼ਿਸ਼ ਵਿਚ ਹਨ।