
Abohar Cirme News : ਘਰ ’ਚ ਦਾਖ਼ਲ ਹੋ ਕੇ ਮੁਲਜ਼ਮਾਂ ਨੇ ਕੀਤਾ ਹਮਲਾ, ਇਕ ਦੀ ਬਾਂਹ ਵੱਢੀ, ਦੂਜੀ ਗੰਭੀਰ ਜ਼ਖ਼ਮੀ
Abohar Cirme News : ਬੀਤੀ ਰਾਤ ਅਬੋਹਰ ਦੀ ਈਦਗਾਹ ਬਸਤੀ ’ਚ ਦੋ ਭੈਣਾਂ ਮਾਂ ਨੂੰ ਮਿਲਣ ਆਈਆਂ ’ਤੇ ਪੁਰਾਣੀ ਰੰਜਿਸ਼ ਕਾਰਨ ਦਰਜਨ ਭਰ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਵਿੱਚੋਂ ਇਕ ਭੈਣ ਦੀ ਬਾਂਹ ਕੱਟ ਦਿੱਤੀ ਗਈ ਜਦਕਿ ਦੂਜੀ ਭੈਣ ਵੀ ਬੁਰੀ ਤਰ੍ਹਾਂ ਜ਼ਖ਼ਮੀ ਹਾਲਾਤ ਵਿੱਚ ਹੈ। ਇਸ ਦੌਰਾਨ ਹਮਲਾਵਰਾਂ ਨੇ ਘਰ ’ਤੇ ਪਥਰਾਅ ਵੀ ਕੀਤਾ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਥਾਣਾ ਸਿਟੀ 1 ਦੀ ਪੁਲਿਸ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜੋ:Health News : ਹਾਈ ਕੋਲੈਸਟਰਾਲ ਹੋਣ ’ਤੇ ਪੈਰਾਂ ’ਚ ਨਜ਼ਰ ਆਉਂਦੇ ਸੰਕੇਤ
ਪ੍ਰਾਪਤ ਜਾਣਕਾਰੀ ਅਨੁਸਾਰ ਰਾਜਰਾਣੀ ਪਤਨੀ ਸੰਦੀਪ ਕੁਮਾਰ ਵਾਸੀ ਈਦਗਾਹ ਬਸਤੀ ਨੇ ਦੱਸਿਆ ਕਿ ਉਸ ਦੀ ਮਾਤਾ ਬਿਮਲਾ ਦੇਵੀ ਵੀ ਮੁਹੱਲੇ ’ਚ ਹੀ ਰਹਿੰਦੀ ਹੈ। ਬੀਤੀ ਰਾਤ ਉਹ ਆਪਣੀ ਭੈਣ ਰਿੰਪੀ ਪਤਨੀ ਵਿੱਕੀ ਵਾਸੀ ਭਗਵਾਨਪੁਰਾ ਮੁਹੱਲਾ ਨਾਲ ਉਸ ਨੂੰ ਮਿਲਣ ਲਈ ਆਪਣੀ ਮਾਂ ਦੇ ਘਰ ਗਈ ਸੀ।
ਕਰੀਬ ਇੱਕ ਮਹੀਨਾ ਪਹਿਲਾਂ ਵਿਆਹ ਸਮਾਗਮ ਵਿੱਚ ਹੋਈ ਲੜਾਈ ਦੀ ਰੰਜਿਸ਼ ਕਾਰਨ ਉਸ ਦੇ ਹੀ ਕੁਝ ਰਿਸ਼ਤੇਦਾਰ ਤੇਜ਼ਧਾਰ ਹਥਿਆਰਾਂ ਨਾਲ ਉੱਥੇ ਪਹੁੰਚ ਗਏ। ਰਾਜਰਾਣੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਪਹਿਲਾਂ ਉਸ ਦੇ ਘਰ ’ਤੇ ਪਥਰਾਅ ਕੀਤਾ। ਜਦੋਂ ਉਨ੍ਹਾਂ ਭੱਜਣ ਲਈ ਗੇਟ ਬੰਦ ਕੀਤਾ ਤਾਂ ਉਕਤ ਵਿਅਕਤੀਆਂ ਨੇ ਗੇਟ ਦੀ ਵੀ ਭੰਨਤੋੜ ਕੀਤੀ ਅਤੇ ਘਰ ਅੰਦਰ ਦਾਖ਼ਲ ਹੋ ਕੇ ਹਮਲਾ ਕਰ ਦਿੱਤਾ।
ਇਹ ਵੀ ਪੜੋ:Health news: ਕੈਂਸਰ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ
ਇਸ ਹਮਲੇ ’ਚ ਹਮਲਾਵਰਾਂ ਨੇ ਰਾਜਰਾਣੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਇਕ ਬਾਂਹ ਕੱਟੀ ਗਈ। ਜਦੋਂ ਰਿੰਪੀ ਉਸ ਨੂੰ ਬਚਾਉਣ ਲਈ ਆਈ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਕਈ ਵਾਰ ਕੀਤੇ, ਜਿਸ ਕਾਰਨ ਉਹ ਦੋਵੇਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ। ਉਨ੍ਹਾਂ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਹਮਲਾਵਰ ਭੱਜ ਗਏ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ।
ਹਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਵਨ ਦੇ ਸਹਾਇਕ ਇੰਸਪੈਕਟਰ ਰਣਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:Delhi News : ਲਾਲ ਬਹਾਦੁਰ ਸ਼ਾਸਤਰੀ ਦੇ ਪ੍ਰਧਾਨ ਮੰਤਰੀ ਬਣਨ ਦੀ ਕਹਾਣੀ, ਜੋ ਘੁੰਮਦੇ-ਘੁੰਮਦੇ ਲਾਹੌਰ ਚਲੇ ਗਏ
(For more news apart from Deadly knife attack on 2 sisters in Abohar News in Punjabi, stay tuned to Rozana Spokesman)