ਰਿਕਸ਼ੇ ਵਾਲੇ ਬਜ਼ੁਰਗ ਦੀ ਰਾਤੋ-ਰਾਤ ਬਦਲੀ ਕਿਸਮਤ, ਬਣ ਗਿਆ ਕਰੋੜਪਤੀ
Published : Apr 19, 2023, 9:04 am IST
Updated : Apr 19, 2023, 3:44 pm IST
SHARE ARTICLE
photo
photo

ਢਾਈ ਕਰੋੜ ਰੁਪਏ ਦਾ ਨਿਕਲਿਆ ਵਿਸਾਖੀ ਬੰਪਰ

 

ਮੋਗਾ : ਇਕ ਗ਼ਰੀਬ ਰਿਕਸ਼ੇ ਵਾਲਾ ਜਿਸ ਦੀ ਸਾਰੀ ਉਮਰ ਧੁੱਪ, ਮੀਂਹ, ਠੰਡ ਤੇ ਹਨ੍ਹੇਰੀ ਚ ਰਿਕਸ਼ਾ ਚਲਾਉਣ ’ਚ ਲੰਘ ਗਈ ਹੈ ਅੱਜ ਉਸ ਦੀ ਕਿਸਮਤ ਨੇ ਪਲਟੀ ਖਾਧੀ, ਜਦੋਂ ਉਸ ਨੂੰ ਢਾਈ ਕਰੋੜ ਰੁਪਏ ਦਾ ਵਿਸਾਖੀ ਬੰਪਰ ਨਿਕਲਿਆ। 

ਮੋਗਾ ਜ਼ਿਲ੍ਹੇ ’ਚ ਪੈਂਦੇ ਪਿੰਡ ਲੋਹਗੜ੍ਹ ਦਾ ਨਿਵਾਸੀ ਦੇਵ ਸਿੰਘ ਪੁੱਤਰ ਵਿਸਾਖਾ ਸਿੰਘ ਨਿਵਾਸੀ ਲੋਹਗੜ੍ਹ, ਜੋ ਰਿਕਸ਼ਾ ਚਲਾਉਂਦਾ ਹੈ। 85 ਸਾਲਾ ਇਹ ਬਜ਼ੁਰਗ ਪਿਛਲੇ 30 ਸਾਲਾਂ ਰਿਕਸ਼ਾ ਚਲਾ ਕੇ ਪਰਿਵਾਰ ਦਾ ਖ਼ਰਚ ਚਲਾ ਰਿਹਾ ਸੀਦੇਵ ਸਿੰਘ ਨੇ ਦੱਸਿਆ ਕਿ ਉਸ ਨੇ 500 ਰੁਪਏ ਦਾ ਵਿਸਾਖੀ ਬੰਪਰ ਖਰੀਦਿਆ ਸੀ। ਇਸ ਤੋਂ ਪਹਿਲਾਂ ਵੀ ਲਾਟਰੀ ਟਿਕਟ ਖਰੀਦ ਦਾ ਸੀ, ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਵੱਲੋਂ ਇਸ ਵਾਰ ਖਰੀਦਿਆ ਗਿਆ ਲਾਟਰੀ ਟਿਕਟ ਉਸ ਨੂੰ ਕਰੋੜਪਤੀ ਬਣਾ ਦੇਵੇਗਾ ਅਤੇ ਜਿਸ ਏਜੰਟ ਤੋਂ ਉਸ ਨੇ ਇਹ ਬੰਪਰ ਖਰੀਦਿਆ ਸੀ ਜਦ ਉਸ ਨੇ ਉਸ ਦੇ ਘਰ ਆ ਕੇ ਉਸ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਦਾ ਸਮੁੱਚਾ ਪਰਿਵਾਰ ਖੁਸ਼ ਹੋ ਗਿਆ।

 ਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਚਾਰ ਬੇਟੇ ਅਤੇ ਇਕ ਬੇਟੀ ਹੈ, ਜੋ ਕਿ ਸਾਰੇ ਬੱਚੇ ਵਿਆਹੇ ਹੋਏ ਹਨ ਅਤੇ ਉਹ ਆਪਣੇ ਘਰ ਦਾ ਗੁਜ਼ਾਰਾ ਰਿਕਸ਼ਾ ਚਲਾ ਕੇ ਕਰਦਾ ਹੈ, ਪਰ ਉਸ ਅਕਾਲ ਪੁਰਖ ਨੇ ਉਸ ਉੱਪਰ ਮੇਹਰ ਕੀਤੀ ਹੈ ਅਤੇ ਉਸ ਨੂੰ ਇੰਨੀ ਵੱਡੀ ਖੁਸ਼ੀ ਦਿੱਤੀ ਅਤੇ ਉਸ ਦੀ ਕਰੋੜਾਂ ਰੁਪਏ ਦੀ ਲਾਟਰੀ ਨਿਕਲੀ। ਦੇਵ ਸਿੰਘ ਨੇ ਦੱਸਿਆ ਕਿ ਉਹ ਇਸ ਪੈਸੇ ਨਾਲ ਆਪਣੇ ਬੱਚਿਆਂ ਨੂੰ ਵਧੀਆ ਘਰ ਪਾ ਕੇ ਦੇਵੇਗਾ ਅਤੇ ਆਪਣੀ ਜ਼ਿੰਦਗੀ ਆਨੰਦ ਨਾਲ ਬਸਰ ਕਰੇਗਾ। ਸਾਡੇ ਧਰਮ-ਕਰਮ ਦੇ ਕੰਮਾਂ ਨੂੰ ਤਰਜੀਹ ਦੇਵੇਗਾ ਅਤੇ ਆਪਣੇ ਪਰਉਪਕਾਰੀ ਕਾਰਜ ਲਗਾਤਾਰ ਜਾਰੀ ਰੱਖੇਗਾ। ਉਹ ਉਸ ਅਕਾਲ ਪੁਰਖ ਦਾ ਬਹੁਤ ਸ਼ੁਕਰਾਨਾ ਕਰਦਾ ਹੈ ਜਿਸ ਦੀ ਮਿਹਰ ਸਦਕਾ ਉਸ ਨੂੰ ਇਹ ਲਾਟਰੀ ਨਿਕਲੀ।

Tags: moga, lottery, old man

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement