ਕੈਪਟਨ ਦੀ ਅਗਵਾਈ 'ਚ ਰਾਜਪਾਲ ਨੂੰ ਮਿਲਿਆ ਵਫ਼ਦ
Published : May 19, 2018, 9:22 am IST
Updated : May 19, 2018, 9:24 am IST
SHARE ARTICLE
Rajpal get delegation
Rajpal get delegation

ਕਰਨਾਟਕ ਮੁੱਦੇ ਬਾਰੇ ਕਿਹਾ-ਲੋਕਤੰਤਰ ਦਾ ਹੋਇਆ ਘਾਣ...

ਚੰਡੀਗੜ੍ਹ, 18 ਮਈ (ਜੀ.ਸੀ. ਭਾਰਦਵਾਜ): ਕਾਂਗਰਸ ਹਾਈ ਕਮਾਂਡ ਦੀ ਹਦਾਇਤ 'ਤੇ ਬਾਕੀ ਸੂਬਿਆਂ ਵਾਂਗ ਇਥੇ ਵੀ ਪੰਜਾਬ ਦੇ ਰਾਜਪਾਲ ਨੂੰ ਕਰਨਾਟਕ ਮੁੱਦੇ 'ਤੇ ਪਾਰਟੀ ਦਾ ਰੋਸ ਜ਼ਾਹਰ ਕਰਨ ਲਈ ਅੱਜ ਸ਼ਾਮੀ ਪੰਜ ਵਜੇ ਮੁੱਖ ਮੰਤਰੀ ਦੀ ਅਗਵਾਈ ਵਿਚ ਕਾਂਗਰਸੀ ਵਫ਼ਦ ਨੇ ਮੈਮੋਰੰਡਮ ਦਿਤਾ। ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਅੱਧਾ ਘੰਟਾ ਹੋਈ ਚਰਚਾ ਤੋਂ ਬਾਅਤ ਰਾਜ ਭਵਨ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਕਰਨਾਟਕਾ ਵਿਚ 222 ਵਿਧਾਨ ਸਭਾ ਸੀਟਾਂ ਦੀਆਂ ਚੋਣਾਂ ਵਿਚ 104 ਸੀਟਾਂ 'ਤੇ ਜਿੱਤਣ ਵਾਲੀ ਭਾਜਪਾ ਅਤੇ ਇਸ ਦੇ ਨੇਤਾ ਯੇਦੀਯੁਰੱਪਾ ਨੂੰ ਮੁੱਖ ਮੰਤਰੀ ਬਣਾ ਕੇ ਉਥੋਂ ਦੇ ਰਾਜਪਾਲ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਅਤੇ ਲੋਕਤੰਤਰ ਦਾ ਘਾਣ ਕੀਤਾ ਹੈ। ਮੁੱਖ ਮੰਤਰੀ ਨੇ ਭਰੋਸਾ ਪ੍ਰਗਟ ਕੀਤਾ ਕਿ ਭਲਕੇ ਕਰਨਾਟਕਾ ਵਿਧਾਨ ਸਭਾ ਵਿਚ ਸ਼ਕਤੀ ਪ੍ਰੀਖਿਆ ਵਿਚ ਕਾਂਗਰਸ ਅਤੇ ਜਨਤਾ ਦਲ ਸੈਕੂਲਰ ਜੇਤੂ ਰਹਿਣਗੇ ਕਿਉਂਕਿ 104 ਦੇ ਮੁਕਾਬਲੇ ਗਠਜੋੜ ਕੋਲ 118 ਵਿਧਾਇਕ ਹਨ। 

ਵਫ਼ਦ ਨਾਲ ਗਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਦੇ ਲੀਡਰ ਨੂੰ ਬਹੁਤ ਤੋਂ ਬਿਨਾਂ ਸਹੁੰ ਚੁਕਾਉਣਾ ਸੰਵਿਧਾਨ ਅਤੇ ਜ਼ਮਹੂਰੀਅਤ ਦੀਆਂ ਕਦਰਾਂ ਕੀਮਤਾਂ ਦੀ ਉਲੰਘਣਾ ਹੈ। ਸੁਨੀਲ ਜਾਖੜ ਨੇ ਮੰਗ ਕੀਤੀ ਕਿ ਕਰਨਾਟਕਾ ਦੇ ਰਾਜਪਾਲ ਵਿਰੁਧ ਇਸ ਗੰਭੀਰ ਕੁਤਾਹੀ ਕਰ ਕੇ ਮਹਾਂਦੋਸ਼ ਦਾ ਕੇਸ ਚਲਾਉਣਾ ਚਾਹੀਦਾ ਹੈ।  

Navjot Singh Sidhu & Other MembersNavjot Singh Sidhu & Other Members

ਉਨ੍ਹਾਂ ਕਿਹਾ ਕਿ ਭਾਜਪਾ ਦੀ ਨੀਅਤ ਮਾੜੀ ਹੈ ਅਤੇ ਰਾਜਪਾਲ ਵਲੋਂ ਸ਼ਕਤੀ ਪ੍ਰੀਖਿਆ ਯਾਨੀ ਯੇਦੀਯੁਰੱਪਾ ਸਰਕਾਰ ਨੂੰ ਬਹੁਮਤ ਸਾਬਤ ਕਰਨ ਲਈ 15 ਦਿਨ ਦਾ ਸਮਾਂ ਦੇਣਾ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਨੂੰ ਉਤਸ਼ਾਹਤ ਕਰਨਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ 10.5 ਲੱਖ ਕਿਸਾਨਾਂ ਦਾ ਸਹਿਕਾਰੀ ਬੈਂਕਾਂ ਦਾ ਸਾਰਾ 9500 ਕਰੋੜ ਦਾ ਕਰਜ਼ਾ ਨਵੰਬਰ ਮਹੀਨੇ ਤਕ ਮਾਫ਼ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਰਜ਼ਾ ਮਾਫ਼ੀ ਲਈ ਚਾਰ ਰਾਜ ਪਧਰੀ ਸਮਾਗਮ ਕੀਤੇ ਗਏ ਹਨ ਅਤੇ ਅਗਲੇ ਛੇ ਮਹੀਨਿਆਂ ਵਿਚ ਹੋਰ ਪ੍ਰਬੰਧ ਕਰ ਕੇ ਸਾਰਾ ਕਰਜ਼ਾ ਮਾਫ਼ ਕਰਾਂਗੇ। 

ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਵੇਲੇ ਜ਼ਰੂਰ ਅਸੀ ਵਾਅਦਾ ਕੀਤਾ ਸੀ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਹੋਵੇਗਾ। ਬਾਅਦ ਵਿਚ ਪੰਜਾਬ ਦੀ ਸੰਕਟਮਈ ਵਿੱਤੀ ਹਾਲਤ ਯਾਨੀ 20800 ਕਰੋੜ ਦਾ ਵੱਡਾ ਕਰਜ਼ੇ ਦਾ ਭਾਰ, 42000 ਕਰੋੜ ਦਾ ਵਿੱਤੀ ਪਾੜਾ, 31000 ਕਰੋੜ ਨਵਾਂ ਕਰਜ਼ਾ ਜੋ ਅਕਾਲੀ-ਭਾਜਪਾ ਸਰਕਾਰ ਨੇ ਅੰਤਮ ਦਿਨਾਂ ਵਿਚ ਚੜ੍ਹਾਇਆ ਸੀ, ਦਾ ਵੇਰਵਾ ਜਾਣਨ ਉਪਰੰਤ ਪੰਜਾਬ ਸਰਕਾਰ ਇਸ ਹਾਲਤ ਵਿਚ ਪਹੁੰਚ ਗਈ ਕਿ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ। 

ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਦੋ ਕਰੋੜ ਦੇ ਘਪਲੇ ਵਿਚ ਫਸੇ ਹੋਣ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਿਸੇ ਵੀ ਸਿਆਸੀ ਨੇਤਾ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਵਫ਼ਦ ਵਿਚ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਕੈਬਨਿਟ ਮੰਤਰੀ ਬਲਬੀਰ ਸਿੱਧੂ, ਰਾਣਾ ਗੁਰਮੀਤ ਸੋਢੀ, ਬ੍ਰਹਮ ਮਹਿੰਦਰਾ, ਨਵਜੋਤ ਸਿੱਧੂ, ਓਪੀ ਸੋਨੀ, ਸੁਖਜਿੰਦਰ ਰੰਧਾਵਾ, ਵਿਜੈਇੰਦਰ ਸਿੰਗਲਾ ਸਮੇਤ ਲਗਭਗ 10 ਕਾਂਗਰਸੀ ਵਿਧਾਇਕ ਸ਼ਾਮਲ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement