
ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ
ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਤੋਂ ਬਿਹਾਰ, ਉਤਰ ਪ੍ਰਦੇਸ਼, ਛੱਤਸਗੜ੍ਹ ਵਰਗੇ ਸੂਬਿਆਂ ਲਈ ਹੋਰ ਮਜ਼ਦੂਰ ਸਪੈਸ਼ਲ ਟ੍ਰੇਨਾਂ ਚਲਾਇਆ ਜਾਣ ਕਿਉਂਕਿ ਹਾਲੇ ਵੀ ਬਹੁਤ ਸਾਰੇ ਮਜ਼ਦੂਰ ਆਪਣੇ ਜੱਦੀ ਸੂਬਿਆਂ ਨੂੰ ਪਰਤਣਾ ਚਾਹ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਹਰ ਰੋਜ਼ 20-21 ਟ੍ਰੇਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਿਸ ਉਨ੍ਹਾਂ ਦੇ ਘਰ ਲਿਜਾ ਰਹੀਆਂ ਹਨ। ਇਨ੍ਹਾਂ ਵਿਚੋਂ 15 ਟ੍ਰੇਨਾਂ ਉਤਰ ਪ੍ਰਦੇਸ਼ ਲਈ ਚੱਲਦੀਆਂ ਹਨ ਅਤੇ 5 ਬਿਹਾਰ ਲਈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਹਾਲੇ ਹੋਰ ਬਾਹਰ ਤੋਂ ਆਉਂਣ ਵਾਲੇ ਲੋਕਾਂ ਲ਼ਈ ਤਿਆਰ ਨਹੀਂ ਹੈ
Lockdown
ਕਿਉਂਕਿ ਬਾਹਰੋਂ ਆਉਂਣ ਵਾਲੇ ਲੋਕਾਂ ਨੂੰ ਪਹਿਲਾਂ ਕੁਆਰੰਟੀਨ ਕਰਕੇ ਰੱਖਣਾ ਪੈਂਦਾ ਹੈ ਅਤੇ ਕਰੋਨਾ ਟੈਸਟ ਵੀ ਕਰਵਾਉਂਣਾ ਪੈਂਦਾ ਹੈ। ਪਰ ਪੰਜਾਬ ਵਿਚ ਪਹਿਲਾਂ ਹੀ ਕੁਆਰੰਟੀਨ ਵਾਲੀਆਂ ਥਾਵਾਂ ਭਰੀਆਂ ਹੋਈਆਂ ਹਨ, ਇਸ ਲਈ ਨਵੇਂ ਲੋਕਾਂ ਨੂੰ ਰੱਖਣ ਦੀ ਹਾਲੇ ਕੋਈ ਥਾਂ ਨਹੀਂ। ਮੁੱਥ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚੋਂ 2 ਲੱਖ ਮਜ਼ਦੂਰ ਹੁਣ ਤੱਕ ਬਾਹਰ ਜਾ ਚੁੱਕੇ ਹਨ ਅਤੇ 9 ਲੱਖ ਮਜ਼ਦੂਰ ਹੋਰ ਤਿਆਰ ਬੈਠੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮਜ਼ਦੂਰਾਂ ਨੂੰ ਲੈ ਕੇ ਇਕ ਵਿਸ਼ੇਸ਼ ਪੋਰਟਲ ਚਲਾਇਆ ਗਿਆ ਹੈ। ਜਿਸ ਤੇ ਉਹ ਆਪਣੇ ਘਰ ਪਰਤਣ ਲਈ ਰਜ਼ਿਸਟਰ ਕਰਵਾ ਸਕਦੇ ਹਨ।
lockdown
ਹੁਣ ਤੱਕ 11 ਲੱਖ ਪ੍ਰਵਾਸੀ ਮਜ਼ਦੂਰ ਇਸ ਪੋਰਟਲ ਤੇ ਰਜ਼ਿਸਟ੍ਰੇਸ਼ਨ ਕਰਵਾ ਚੁੱਕੇ ਹਨ। ਦੱਸਣ ਯੋਗ ਹੈ ਕਿ 1 ਮਈ 2020 ਤੋਂ ਲੱਗਭਗ 5000 ਯਾਤਰੀਆਂ ਨਾਲ ਇਸ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਤੱਕ 12 ਲੱਖ ਪ੍ਰਵਾਸੀ ਮਜ਼ਦੂਰ ਇਨ੍ਹਾਂ ਸਪੈਸ਼ਲ ਟ੍ਰੇਨਾਂ ਦੇ ਜ਼ਰੀਏ ਆਪਣੇ ਗ੍ਰਹਿ ਰਾਜਾਂ ਵਿਚ ਪਰਤ ਚੁੱਕੇ ਹਨ। ਇਹ ਟ੍ਰੇਨਾਂ ਆਂਧਰਾ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਹਿਮਾਚਲ- ਪ੍ਰਦੇਸ਼, ਜੰਮੂ-ਕਸ਼ਮੀਰ, ਕਰਨਾਟਕ, ਕੇਰਲ, ਮੱਧ ਪ੍ਰਦੇਸ਼ ਮਹਾਂਰਾਸ਼ਟਰ, ਮਣੀਪੁਰ ਓੜੀਸਾ, ਰਾਜਸਥਾਨ, ਤਾਮਿਲਨਾਡੂ, ਤੇਂਲਗਾਨਾ, ਤ੍ਰਿਪੁਰਾ, ਆਦਿ ਕਈ ਰਾਜਾਂ ਵਿਚ ਪਹੁੰਚੀਆਂ ਹਨ।
Punjab cm captain amrinder singh
ਇੱਥੇ ਇਹ ਵੀ ਵਰਣਨ ਯੋਗ ਹੈ ਕਿ ਇਨ੍ਹਾਂ ਫਸੇ ਹੋਏ ਮਜ਼ਦੂਰਾਂ ਨੂੰ ਵਾਪਿਸ ਘਰ ਭੇਜਣ ਲਈ ਰੇਲਵੇ ਨੇ ਲੱਗਭੱਗ 4 ਲੱਖ ਤੋਂ ਜ਼ਿਆਦਾ ਵਿਅਕਤੀਆਂ ਨੂੰ 300 ਦੇ ਕਰੀਬ ਸਪੈਸ਼ਲ ਟ੍ਰੇਨਾਂ ਚਲਾਉਂਣ ਲਈ ਰਾਜ ਸਰਕਾਰਾਂ ਨਾਲ ਤਾਲਮੇਲ ਬਣਾ ਲਿਆ ਹੈ। ਇਨ੍ਹਾਂ ਯਾਤਰੀਆਂ ਦੀ ਬਕਾਇਦਾ ਜਾਂਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮੁਫ਼ਤ ਭੋਜਨ ਅਤੇ ਪਾਣੀ ਦਿੱਤਾ ਜਾਂਦਾ ਹੈ।
Lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।