
ਭਾਰਤ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਆਪਣੇ ਹਰ-ਰੋਜ਼ ਦਾ ਗੁਜ਼ਾਰਾ ਦੂਜੇ ਲੋਕਾਂ ਤੋਂ ਭੀਖ ਮੰਗ ਕੇ ਕਰਦੇ ਹਨ।
ਭਾਰਤ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਆਪਣੇ ਹਰ-ਰੋਜ਼ ਦਾ ਗੁਜ਼ਾਰਾ ਦੂਜੇ ਲੋਕਾਂ ਤੋਂ ਭੀਖ ਮੰਗ ਕੇ ਕਰਦੇ ਹਨ। ਉਧਰ ਪੰਜਾਬ ਦੇ ਪਠਾਨਕੋਟ ਵਿਚ ਇਕ ਅਜਿਹਾ ਭਿਖਾਰੀ ਵੀ ਹੈ ਜਿਸ ਨੇ ਕਰੋਨਾ ਦੇ ਇਸ ਸੰਕਟ ਦੇ ਸਮੇਂ ਵਿਚ ਮਿਸਾਲ ਪੈਦਾ ਕਰ ਦਿੱਤੀ ਹੈ। ਜਿਸ ਤਹਿਤ ਰਾਜੂ ਨਾ ਦੇ ਇਸ ਭਿਖਾਰੀ ਨੇ 100 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਇਕ ਮਹੀਨੇ ਦੇ ਗੁਜਾਰੇ ਜਿੰਨਾ ਰਾਸ਼ਨ ਅਤੇ 3000 ਮਾਸਕ ਵੰਡ ਚੁੱਕਿਆ ਹੈ। ਦੱਸ ਦੱਈਏ ਕਿ ਰਾਜੂ ਟ੍ਰਾਈਸਾਈਕਲ ਤੇ ਚੱਲਦਾ ਹੈ ਅਤੇ ਪੂਰਾ ਦਿਨ ਭੀਖ ਮੰਗ ਕੇ ਆਪਣਾ ਗੁਜਾਰਾ ਕਰਦਾ ਹੈ
photo
ਅਤੇ ਇਨ੍ਹਾਂ ਪੈਸਿਆਂ ਨਾਲ ਹੀ ਉਹ ਲੋਕਾਂ ਦੀ ਮਦਦ ਵੀ ਕਰਦਾ ਹੈ। ਰਾਜੂ ਭੀਖ ਵਿਚ ਮੰਗੇ ਇਨ੍ਹਾਂ ਪੈਸਿਆ ਨਾਲ ਕਈ ਗਰੀਬ ਘਰ ਦੀਆਂ ਲੜਕੀਆਂ ਦੇ ਵਿਆਹ ਵੀ ਕਰਵਾ ਚੁੱਕਾ ਹੈ। ਰਾਜੂ ਦਾ ਕਹਿਣਾ ਹੈ ਕਿ ਪੂਰੇ ਦਿਨ ਵਿਚ ਉਸ ਨੂੰ ਭੀਖ ਮੰਗ ਕੇ ਜਿਨ੍ਹੇ ਵੀ ਪੈਸੇ ਇਕੱਠੇ ਹੁੰਦੇ ਹਨ ਉਹ ਆਪਣੀ ਲੋੜ ਅਨੁਸਾਰ ਉਨ੍ਹਾਂ ਪੈਸਿਆਂ ਨੂੰ ਖਰਚ ਕੇ ਬਾਕੀ ਪੈਸਿਆਂ ਨੂੰ ਜਮ੍ਹਾ ਕਰ ਉਹ ਹੋਰ ਲੋੜਵੰਦਾਂ ਦੀ ਮਦਦ ਕਰਦਾ ਹੈ। ਪਠਾਨਕੋਟ ਦੇ ਧੰਗੂ ਰੋਡ 'ਤੇ ਇਕ ਗਲੀ ਵੱਲ ਜਾਣ ਵਾਲਾ ਪੁਲ ਟੁੱਟ ਗਿਆ ਸੀ। ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
photo
ਲੋਕਾਂ ਨੇ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਕੀਤੀ ਸੀ। ਪਰ ਰਾਜੂ ਨੇ ਉਸਦੀ ਭੀਖ ਮੰਗਣ ਵਾਲੇ ਪੈਸੇ ਨਾਲ ਪੁਲ ਨੂੰ ਠੀਕ ਕਰਵਾ ਦਿੱਤਾ। ਇਸ ਦੀ ਚਰਚਾ ਸਾਰੇ ਪੰਜਾਬ ਵਿਚ ਹੋਈ ਸੀ। ਰਾਜੂ ਇਸ ਗੱਲ ਤੋਂ ਬਹੁਤ ਦੁਖੀ ਹੈ ਕਿ ਉਸ ਦੇ ਆਪਣਿਆਂ ਨੇ ਉਸ ਨੂੰ ਦੂਰ ਕਰ ਦਿੱਤਾ। ਇਸ ਲਈ ਉਹ ਚੰਗੇ ਕੰਮ ਕਰ ਰਿਹਾ ਹੈ ਤਾਂ ਜੋ ਉਸ ਦੇ ਅੰਤਿਮ ਸਮੇਂ ਉਸ ਦੀ ਅਰਥੀ ਨੂੰ ਮੋਢਾ ਦੇਣ ਵਾਲੇ ਚਾਰ ਲੋਕ ਮਿਲ ਜਾਣ, ਨਹੀਂ ਤਾਂ ਭਿਖਾਰੀ ਜ਼ਮੀਨ ਤੇ ਹੀ ਜਿਉਂਦੇ ਹਨ ਅਤੇ ਜ਼ਮੀਨ ਤੇ ਹੀ ਮਰ ਜਾਂਦੇ ਹਨ,
photo
ਉਨ੍ਹਾਂ ਦਾ ਲਾਸ਼ ਨੂੰ ਕੋਈ ਮੋਢਾ ਦੇਣ ਵਾਲਾ ਨਹੀਂ ਮਿਲਦਾ। ਜ਼ਿਕਰਯੋਗ ਹੈ ਕਿ ਇਸ ਦੇ ਨਾਲ ਰਾਜੂ ਗਰੀਬ ਬੱਚਿਆਂ ਦੇ ਸਕੂਲ ਦੀ ਫੀਸ ਵੀ ਭਰਦਾ ਹੈ ਅਤੇ ਹੁਣ ਤੱਕ ਉਹ 22 ਗਰੀਬ ਲੜਕੀਆਂ ਦਾ ਵਿਆਹ ਵੀ ਕਰਵਾ ਚੁੱਕਾ ਹੈ। ਇਸ ਤੋਂ ਇਲਾਵਾ ਉਹ ਭੰਡਾਰੇ ਕਰਵਾਉਂਦਾ ਹੈ ਅਤੇ ਗਰਮੀਆਂ ਵਿਚ ਲੋਕਾਂ ਲਈ ਪਾਣੀ ਦਾ ਪ੍ਰਬੰਧ ਵੀ ਕਰਦਾ ਹੈ।
file
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।