ਸਿੱਖ ਕੌਮ ਅਤੇ ਸਿੱਖ ਦਸਤਾਰ ਬਾਰੇ ਭੱਦੀ ਸ਼ਬਦਾਵਲੀ ਲਿਖਣ ਵਾਲੇ ਨੇ ਮੰਗੀ ਮੁਆਫ਼ੀ
Published : May 19, 2020, 3:09 pm IST
Updated : May 19, 2020, 3:09 pm IST
SHARE ARTICLE
Sikh community and scribe wrote apology in nangal apologized
Sikh community and scribe wrote apology in nangal apologized

ਸਰਕਲ ਅਕਾਲੀ ਦਲ ਨੰਗਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਕੁਕੂ...

ਅੰਮ੍ਰਿਤਸਰ: 10 ਮਈ ਨੂੰ 'ਕਾਂਗਰਸ ਮੁਕਤ ਭਾਰਤ' ਨਾਮ ਦੇ ਵਟਸਐਪ ਗਰੁੱਪ ਵਿਚ ਸਿੱਖ ਕੌਮ ਅਤੇ ਦਸਤਾਰ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਥਾਣਾ ਨੰਗਲ ਅਤੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਗਈ ਸੀ। ਇਸ ਮਾਮਲੇ ਵਿਚ ਸੋਮਵਾਰ ਨੂੰ ਇਹ ਗੱਲਾਂ ਲਿਖਣ ਵਾਲਿਆਂ ਅਤੇ ਗਰੁੱਪ ਐਡਮਿਨ ਨੇ ਸਥਾਨਕ ਸਿੱਖ ਭਾਈਚਾਰੇ ਦੇ ਲੋਕਾਂ ਦੀ ਮੌਜੂਦਗੀ ਵਿਚ ਸਮੂਹ ਸਿੱਖਾਂ ਤੋਂ ਥਾਣਾ ਨੰਗਲ ਵਿਚ ਮੁਆਫ਼ੀ ਮੰਗ ਲਈ ਹੈ।

WhatsAPPWhatsAPP

ਸਰਕਲ ਅਕਾਲੀ ਦਲ ਨੰਗਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਕੁਕੂ ਨੇ ਦਸਿਆ ਕਿ ਇਕ ਵਟਸਐਪ ਗਰੁੱਪ ਵਿਚ ਬੀਤੇ ਦਿਨਾਂ ਤੋਂ ਸਿਖ ਭਾਈਚਾਰੇ ਅਤੇ ਪੱਗ ਨੂੰ ਲੈ ਕੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਤੋਂ ਬਾਅਦ ਸਿੱਖ ਭਾਈਚਾਰੇ ਰਾਹੀਂ ਉਕਤ ਵਿਅਕਤੀ ਅਤੇ ਗਰੁੱਪ ਐਡਮਿਨ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਸੀ।

WhatsAPPWhatsAPP

ਇਸ ਦੀ ਸ਼ਿਕਾਇਤ ਨੰਗਲ ਪੁਲਿਸ ਸਟੇਸ਼ਨ ਦੇ ਨਾਲ-ਨਾਲ ਐਸਐਸਪੀ ਰੂਪਨਗਰ ਨੂੰ ਵੀ ਭੇਜੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਆਰੋਪੀ ਨੂੰ ਫੜ ਲਿਆ ਸੀ। ਸੋਮਵਾਰ ਨੂੰ ਸਮੂਹ ਸ਼ਹਿਰ ਦੇ ਬੁੱਧੀਜੀਵੀਆਂ ਦੀ ਮੌਜੂਦਗੀ ਵਿਚ ਉਕਤ ਵਿਅਕਤੀ ਨੇ ਮੁਆਫ਼ੀ ਮੰਗ ਲਈ ਹੈ।

Sikh Sikh

ਉਹਨਾਂ ਕਿਹਾ ਕਿ ਇਸ ਸਬੰਧੀ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘੂਬੀਰ ਸਿੰਘ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਤੇ ਉਹਨਾਂ ਨਾਲ ਕਰਨੈਲ ਸਿੰਘ, ਸ਼ਰਣਜੀਤ ਸਿੰਘ, ਅਵਤਾਰ ਸਿੰਘ, ਓਂਕਾਰ ਸਿੰਘ, ਜੋਗਿੰਦਰ ਸਿੰਘ, ਗੁਰੂਦੇਵ ਬਿੱਲਾ, ਰਾਕੇਸ਼ ਪੰਮੀ ਤੋਂ ਇਲਾਵਾ ਹੋਰ ਕਈ ਪਤਵੰਤੇ ਵੀ ਮੌਜੂਦ ਸਨ।

SikhSikh

ਦਸ ਦਈਏ ਕਿ ਗੁਰਦੁਆਰਾ ਘਾਟ ਸਾਹਿਬ ਵਿਚ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੇ ਸੋਸ਼ਲ ਮੀਡੀਆ ਇਕ ਵਟਸਐਪ ਗਰੁੱਪ ਵਿਚ ਸਿੱਖ ਧਰਮ ਅਤੇ ਪੱਗ ਖਿਲਾਫ ਇਸਤੇਮਾਲ ਕੀਤੀ ਗਈ ਭੱਦੀ ਸ਼ਬਦਾਵਲੀ ਨੂੰ ਲੈ ਕੇ ਇਕ ਪੱਤਰ ਥਾਣਾ ਇੰਚਾਰਜ ਨੰਗਲ ਦੇ ਮਾਧਿਅਮ ਰਾਹੀਂ ਐਸਐਸਪੀ ਰੂਪਨਗਰ ਨੂੰ ਭੇਜਿਆ ਗਿਆ। ਉਹਨਾਂ ਦਸਿਆ ਕਿ ਇਸ ਦੇ ਨਾਲ ਇਸ ਦੀ ਇਕ ਕਾਪੀ ਸ਼੍ਰੀ ਆਨੰਦਪੁਰ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘੂਬੀਰ ਸਿੰਘ ਨੂੰ ਵੀ ਭੇਜੀ ਗਈ ਹੈ।

WhatsAPPWhatsAPP

ਗੁਰੂਦੁਆਰਾ ਘਾਟ ਸਾਹਿਬ ਦੇ ਪ੍ਰਧਾਨ ਜਗਦੇਵ ਸਿੰਘ ਕੁੱਕੂ, ਮਨਮੋਹਨ ਸਿੰਘ, ਜਸਪਾਲ ਸਿੰਘ, ਜਤਿੰਦਰ ਸਿੰਘ, ਖੁਸ਼ਹਾਲ ਸਿੰਘ, ਸ਼ਰਨਜੀਤ ਸਿੰਘ, ਅਵਤਾਰ ਸਿੰਘ, ਕਰਨੈਲ ਸਿੰਘ ਅਤੇ ਤੇਜਿੰਦਰ ਸਿੰਘ ਆਦਿ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚ ਲੋਕ ਸੇਵਾ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement