
ਆਈ.ਟੀ. ਐਕਟ ਦੀਆਂ ਗੈਰ ਜ਼ਮਾਨਤੀ ਧਾਰਾਵਾਂ ਅਧੀਨ ਨਿਸ਼ਾਨ ਗਿੱਲ ਖ਼ਿਲਾਫ ਮਾਮਲਾ ਹੋਇਆ ਦਰਜ
ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੈਅਰਪਰਸਨ (Chairperson of Punjab State Women's Commission) ਮਨੀਸ਼ਾ ਗੁਲਾਟੀ (Manisha Gulati) ਖ਼ਿਲਾਫ ਅਭੱਦਰ ਟਿੱਪਣੀਆਂ ਕਰਨ ਵਾਲੇ ਵਿਅਕਤੀ ਨਿਸ਼ਾਨ ਗਿੱਲ ਵਿਰੁੱਧ ਅੱਜ ਅੰਮ੍ਰਿਤਸਰ (Amritsar) ਦੇ ਸਿਵਲ ਲਾਈਨਜ਼ ਥਾਣੇ ਵਿੱਚ ਆਈ.ਟੀ. ਐਕਟ (IT Act) ਦੀਆਂ ਗੈਰ ਜਮਾਨਤੀ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਹੋਰ ਪੜ੍ਹੋ: PM Modi ਪੋਸਟਰ ਮਾਮਲਾ: ਸਿਰਫ਼ ਅਖ਼ਬਾਰ ਪੜ੍ਹ ਕੇ PIL ਦਾਇਰ ਨਾ ਕਰਵਾਈ ਜਾਵੇ- SC
FIR
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਕਤ ਵਿਅਕਤੀ ਮਹਿਲਾ ਕਮਿਸ਼ਨ ਦੀ ਚੈਅਰਪਰਸਨ ਖਿਲਾਫ਼ ਸੋਸ਼ਲ ਮੀਡੀਆ (Social Media) ‘ਤੇ ਅਭੱਦਰ ਟਿੱਪਣੀਆਂ (Indecent Comments) ਕਰ ਰਿਹਾ ਸੀ। ਕਮਿਸ਼ਨ ਵੱਲੋਂ ਉਸ ਵਿਅਕਤੀ ਦਾ ਨੋਟਿਸ ਲਿਆ ਗਿਆ ਅਤੇ ਅੱਜ ਸਿਵਲ ਲਾਈਨਜ਼ ਅੰਮ੍ਰਿਤਸਰ ਵਿਖੇ ਨਿਸ਼ਾਨ ਗਿੱਲ ਖਿਲਾਫ਼ ਐਫ.ਆਈ.ਆਰ. ਨੰ. 164 ਮਿਤੀ 19/07/21 ਨੂੰ ਆਈ.ਟੀ.ਐਕਟ ਦੀ ਧਾਰਾ 67 ਅਤੇ ਆਈ.ਪੀ.ਸੀ. ਦੀ ਧਾਰਾ 509 ਅਧੀਨ ਮਾਮਲਾ ਦਰਜ ਕਰ ਲਿਆ ਗਿਆ।
ਹੋਰ ਪੜ੍ਹੋ: PM Cares Fund 'ਚੋਂ ਮਿਲੇ ਵੈਂਟੀਲੇਟਰ ਨਿਕਲੇ ਖਰਾਬ, GSVM ਹਸਪਤਾਲ ‘ਚ ਗਈ ਇਕ ਬੱਚੇ ਦੀ ਜਾਨ
FIR