
ਭਾਰਤੀ ਜਨਤਾ ਪਾਰਟੀ ਦੇ ਅਮ੍ਰਿਤਸਰ ਤੋਂ ਸੰਸਦ ਮੈਂਬਰ ਤਰੁਣ ਚੁਗ ਨੇ ਬਿਆਨ ਜਾਰੀ ਕਰ ਦੱਸਿਆ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਨਿਰਦੇਸ਼ ਉੱਤੇ ਦੇਸ਼ ਦੇ 29 ...
ਚੰਡੀਗੜ੍ਹ : - ਭਾਰਤੀ ਜਨਤਾ ਪਾਰਟੀ ਦੇ ਅਮ੍ਰਿਤਸਰ ਤੋਂ ਸੰਸਦ ਮੈਂਬਰ ਤਰੁਣ ਚੁਗ ਨੇ ਬਿਆਨ ਜਾਰੀ ਕਰ ਦੱਸਿਆ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਨਿਰਦੇਸ਼ ਉੱਤੇ ਦੇਸ਼ ਦੇ 29 ਰਾਜਾਂ, 7 ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੇ 98 ਤੋਂ ਜਿਆਦਾ ਸ਼ਹਿਰਾਂ, ਕਸਬਿਆਂ ਵਿਚ ਭਾਰਤ ਮਾਤਾ ਦੇ ਮਹਾਨ ਸਪੁੱਤਰ, ਭਾਰਤ ਰਤਨ ਨਾਲ ਸਨਮਾਨਿਤ ਕਵੀ, ਸਮਰਾਟ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਦੀ ਪਾਵਨ ਅਸਥੀਆਂ ਦੇ ਕਲਸ਼ ਦੇਸ਼ ਦੀ ਸਾਰੀਆਂ ਪਵਿਤਰ ਨਦੀਆਂ ਵਿਚ ਵਿਸਰਜਿਤ ਕੀਤੀਆਂ ਜਾਣਗੀਆਂ।
Former Indian Prime Minister Atal Bihari Vajpayee
ਪੁਰੇ ਦੇਸ਼ ਵਿਚ ਅਸਥੀਆਂ ਕਲਸ਼ ਵਿਸਰਜਿਤ ਕੀਤੇ ਜਾਣ ਵਾਲੇ ਵੱਖਰੇ ਸਥਾਨਾਂਂ ਦੇ ਅਧੀਨ ਆਉਣ ਵਾਲੇ ਪ੍ਰਮੁੱਖ ਪਿੰਡਾਂ ਅਤੇ ਛੋਟੇ ਕਸਬਿਆਂ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਜੀ ਦੀ ਅਸਥੀਆਂ ਕਲਸ਼ ਨੂੰ ਜਨਤਾ ਨਮਨ ਕਰਕੇ ਆਪਣੇ ਪਿਆਰੇ ਨੇਤਾ ਨੂੰ ਸ਼ਰਧਾਂਜਲੀ ਭੇਂਟ ਕਰੇਗੀ। ਚੁਘ ਨੇ ਦੱਸਿਆ ਕਿ ਪੰਜਾਬ ਵਿਚ ਤਿੰਨ ਸਥਾਨਾਂ ਫਿਰੋਜਪੁਰ ਅਤੇ ਲੁਧਿਆਣਾ ਵਿਚ ਸਤਲੁਜ ਨਦੀ, ਅਮ੍ਰਿਤਸਰ ਵਿਚ ਬਿਆਸ ਨਦੀ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਅਸਥੀਆਂ ਕਲਸ਼ ਪ੍ਰਵਾਹਿਤ ਕੀਤੀਆਂ ਜਾਣਗੀਆਂ।
ਚੁਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਅਗਾਮੀ 31 ਅਗਸਤ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸਾਰੇ ਪ੍ਰਦੇਸ਼ਾਂ ਦੀਆਂ ਰਾਜਧਾਨੀ ਵਿਚ ਜਨਤਕ ਤੌਰ ਤੇ ਅਰਦਾਸ ਸਭਾਵਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਹਨਾਂ ਵਿਚ ਸਾਰੇ ਦਲਾਂ ਦੇ ਪ੍ਰਮੁੱਖ ਨੇਤਾਵਾਂ ਅਤੇ ਵੱਖ-ਵੱਖ ਖੇਤਰਾਂ ਦੇ ਵਿਸ਼ੇਸ਼ ਲੋਕਾਂ ਨੂੰ ਸੱਦਿਆ ਜਾਵੇਗਾ। ਉਪਰੋਕਤ ਜਨਤਕ ਅਰਦਾਸ ਸਭਾਵਾਂ ਵਿਚ ਭਾਰਤ ਸਰਕਾਰ ਦਾ ਇਕ ਮੰਤਰੀ ਅਤੇ ਸੰਗਠਨ ਵਲੋਂ ਵੀ ਇਕ ਰਾਸ਼ਟਰੀ ਅਹੁਦੇਦਾਰ ਨੂੰ ਇਸ ਪਰੋਗਰਾਮ ਵਿਚ ਭੇਜਿਆ ਜਾਵੇਗਾ। ਰਾਜਾਂ ਦੀ ਰਾਜਧਾਨੀ ਤੋਂ ਬਾਅਦ ਦੇਸ਼ ਦੇ ਸਾਰੇ ਜ਼ਿਲਿਆਂ ਅਤੇ ਸਾਰੇ ਮੰਡਲਾਂ ਦੇ ਸਾਰੇ ਪ੍ਰਮੁੱਖ ਨੇਤਾ ਅਰਦਾਸ ਸਭਾਵਾਂ ਵਿਚ ਭਾਗ ਲੈਣਗੇ। ਚੁਘ ਨੇ ਕਿਹਾ ਕੇ ਇਹਨਾਂ ਪ੍ਰੋਗਰਾਮਾਂ ਦੌਰਾਨ ਦੇਸ਼ ਵਾਸੀਆਂ ਨੂੰ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ।