ਨਵੀਨ ਅਪਣੇ ਪ੍ਰਵਾਰ ਦਾ ਗੁਜ਼ਾਰਾ ਚਲਾਉਣ ਲਈ ਕਰੀਬ 9 ਸਾਲਾਂ ਤੋਂ ਇਕ ਫੈਕਟਰੀ ਵਿਚ ਕੰਮ ਕਰ ਰਿਹਾ ਸੀ
ਨਵਾਂ ਸ਼ਹਿਰ: ਜ਼ਿਲ੍ਹੇ ਦੇ ਪਿੰਡ ਸੂੰਢ ਮਕਸੂਦਪੁਰ ਦੇ ਰਹਿਣ ਵਾਲੇ ਨਵੀਨ ਭੱਲਾ ਦੀ ਸ਼ਿਮਲਾ ਵਿਚ ਢਿੱਗਾਂ ਡਿੱਗਣ ਕਾਰਨ ਮੌਤ ਹੋ ਗਈ। ਉਹ ਉਥੇ ਇਕ ਫੈਕਟਰੀ ਵਿਚ ਕੰਮ ਕਰਦਾ ਸੀ। ਅਚਾਨਕ ਪਏ ਮੀਂਹ ਕਾਰਨ ਪਹਾੜ ਨੇੜੇ ਬਣੀ ਫੈਕਟਰੀ 'ਤੇ ਢਿੱਗਾਂ ਡਿੱਗ ਗਈਆਂ ਅਤੇ ਨਵੀਨ ਭੱਲਾ ਦੀ ਮਲਬੇ ਹੇਠ ਦੱਬਣ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ: ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ; ਸੁਸਾਈਡ ਨੋਟ ’ਚ ਲੜਕੀ ਅਤੇ ਉਸ ਦੇ ਭਰਾਵਾਂ ’ਤੇ ਲਗਾਏ ਇਲਜ਼ਾਮ
ਪਿੰਡ ਦੇ ਸਰਪੰਚ ਮੁਤਾਬਕ ਮ੍ਰਿਤਕ ਨਵੀਨ ਭੱਲਾ ਦੀ ਉਮਰ 46 ਸਾਲ ਸੀ ਅਤੇ ਉਹ ਪਿਛਲੇ ਕੁੱਝ ਸਮੇਂ ਤੋਂ ਸ਼ਿਮਲਾ 'ਚ ਰਹਿ ਰਿਹਾ ਸੀ। ਉਹ ਅਪਣੇ ਪ੍ਰਵਾਰ ਦਾ ਗੁਜ਼ਾਰਾ ਚਲਾਉਣ ਲਈ ਕਰੀਬ 9 ਸਾਲਾਂ ਤੋਂ ਇਕ ਫੈਕਟਰੀ ਵਿਚ ਕੰਮ ਕਰ ਰਿਹਾ ਸੀ ਅਤੇ ਪੂਰੇ ਪ੍ਰਵਾਰ ਦੀ ਜ਼ਿੰਮੇਵਾਰੀ ਉਸ ਦੇ ਸਿਰ 'ਤੇ ਸੀ। ਉਸ ਦੇ ਪ੍ਰਵਾਰ ਵਿਚ 4 ਮੈਂਬਰ ਹਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਉਣ ਮਗਰੋਂ ਚਰਨ ਕੌਰ ਨੇ ਸਾਂਝੀ ਕੀਤੀ ਪੋਸਟ
ਸਰਪੰਚ ਮੁਤਾਬਕ ਨਵੀਨ ਅਪਣੇ ਪਿਛੇ 2 ਬੱਚੇ, ਪਤਨੀ ਅਤੇ ਮਾਂ ਨੂੰ ਛੱਡ ਗਿਆ ਹੈ। ਉਸ ਦੇ ਪਿਤਾ ਦੀ 3 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਕਾਰਨ ਉਸ ਦੀ ਕਮਾਈ ਨਾਲ ਹੀ ਪ੍ਰਵਾਰ ਦਾ ਗੁਜ਼ਾਰਾ ਚਲਦਾ ਸੀ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਪੀੜਤ ਪ੍ਰਵਾਰ ਦੀ ਆਰਥਕ ਮਦਦ ਕਰਨ ਦੀ ਅਪੀਲ ਕੀਤੀ ਹੈ।
                    
                