ਸੁਖਬੀਰ ਨੇ ਸੋਢੀ ਤੇ ਵੜਿੰਗ ਦੀ ਉਡਾਈ ਖਿੱਲੀ
Published : Oct 19, 2019, 12:07 pm IST
Updated : Oct 19, 2019, 2:28 pm IST
SHARE ARTICLE
Sukhbir, Sodhi and Wing
Sukhbir, Sodhi and Wing

ਚੋਣ ਪ੍ਰਚਾਰ ਦੌਰਾਨ ਦੋਵੇਂ ਆਗੂਆਂ ’ਤੇ ਕਸੇ ਤੰਜ

ਜਲਾਲਾਬਾਦ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਦੇ ਮੰਤਰੀ ਰਾਣਾ ਸੋਢੀ ਤੇ ਰਾਜਾ ਵੜਿੰਗ ਦੀ ਜਮ ਕੇ ਖਿੱਲੀ ਉਡਾਈ ਹੈ। ਦਰਅਸਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਜਲਾਲਾਬਾਦ ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ। ਜਿਥੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਦੀ ਗੱਡੀ ਵਿੱਚ ਥਾਂ ਨਾ ਮਿਲਣ ਦੇ ਮਾਮਲੇ ਵਿੱਚ ਦੋਵੇਂ ਆਗੂਆਂ ਤੇ ਖੂਬ ਤੰਜ ਕਸੇ ਹਨ।

Sukhbir Singh Badal Sukhbir Singh Badal

ਮੈਂ ਕਿਤੇ ਵੀ ਜਾਵਾਂ ਤਾਂ ਜਲਾਲਾਬਾਦ ਦੀ ਮਿਸਾਲ ਦਿੰਦਾ ਹਾਂ ਕਿ ਮੇਰੀ ਹਰ ਚੋਣ ਨੂੰ ਮੇਰੇ ਇਸ ਪਰਿਵਾਰ ਦੇ ਲੋਕ ਆਪ ਲੜਦੇ ਹਨ, ਅਤੇ ਪਰਿਵਾਰ ਵਰਗਾ ਹਲਕਾ ਪਾ ਕੇ ਉਹ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ। ਹਾਜ਼ਰ ਇਕੱਠ ਦੇ ਚਿਹਰੇ ਪੜ੍ਹ ਕੇ ਯਕੀਨ ਨਾਲ ਕਹਿੰਦਾ ਹਾਂ ਕਿ 21 ਤਰੀਕ ਦੀਆਂ ਚੋਣਾਂ 'ਚ ਮੇਰਾ ਇਹ ਪਰਿਵਾਰ ਇੱਕ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਨੂੰ ਪਾ ਕੇ ਸਾਡੀ ਅਟੁੱਟ ਸਾਂਝ ਦਾ ਸਬੂਤ ਮੁੜ ਦੇਵੇਗਾ।

Sukhbir Singh Badal Sukhbir Singh Badal

ਉਹਨਾਂ ਨੂੰ 30 ਸਾਲ ਹੋ ਗਏ ਹਨ ਸਿਆਸਤ ਵਿਚ ਆਇਆਂ ਨੂੰ। ਉਹਨਾਂ ਕਿਹਾ ਕਿ ਜਲਾਲਾਬਾਦ ਵਿਚ ਗਲੀਆਂ, ਨਾਲੀਆਂ, ਸੜਕਾਂ ਆਦਿ ਕੋਈ ਪ੍ਰਬੰਧ ਨਹੀਂ ਸੀ। ਇਸ ਤੋਂ ਇਲਾਵਾ ਬਿਜਲੀ ਦਾ ਹਾਲ ਵੀ ਬੁਰਾ ਹੀ ਸੀ। ਪੀਣ ਵਾਲੇ ਪਾਣੀ ਦਾ ਕੋਈ ਚੰਗਾ ਪ੍ਰਬੰਧ ਨਹੀਂ ਸੀ। ਸ਼ਹਿਰ ਵਿਚ ਸੀਵਰੇਜ ਵੀ ਨਹੀਂ ਸੀ। ਗੈਸ ਕਨੈਕਸ਼ਨ ਲਗਵਾਏ ਗਏ ਤੇ ਹਸਪਤਾਲਾਂ ਦਾ ਪ੍ਰਬੰਧ ਕਰਵਾਇਆ ਗਿਆ। ਉਹਨਾਂ ਕਿਹਾ ਕਿ ਉਹਨਾਂ ਨੇ ਲੜਕੀਆਂ ਲਈ ਸਕੂਲ, ਕਾਲਜਾਂ ਦਾ ਪ੍ਰਬੰਧ ਕਰਵਾਇਆ ਹੈ।

ਜ਼ਿਕਰਯੋਗ ਹੈ ਕਿ 16 ਅਕਤੂਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਗੱਡੀ ਵਿੱਚ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸੋਢੀ ਤੇ ਗਿਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਨਹੀਂ ਬੈਠਣ ਦਿੱਤਾ ਗਿਆ। ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਦੋਵਾਂ ਆਗੂਆਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement