
ਸ਼ਰਾਬ ਪੀਂਦਿਆਂ ਦੋਹਾਂ ਵਿਚਾਲੇ ਹੋਈ ਸੀ ਬਹਿਸ
ਫਰੀਦਕੋਟ: ਫਰੀਦਕੋਟ ਦੇ ਕਸਬਾ ਸਾਦਿਕ ਵਿਚ ਦੋ ਦੋਸਤਾਂ ਦੀ ਮਾਮੂਲੀ ਤਕਰਾਰ ਨੇ ਖੂਨੀ ਰੂਪ ਧਾਰਨ ਕਰ ਲਿਆ। ਇਕ ਦੋਸਤ ਨੇ ਡੰਡੇ ਮਾਰ ਕੇ ਦੂਜੇ ਦੋਸਤ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ।
ਇਹ ਵੀ ਪੜ੍ਹੋ:ਫਗਵਾੜਾ 'ਚ ਸੜਕੀ ਹਾਦਸੇ 'ਚ ਏਐਸਆਈ ਦੀ ਹੋਈ ਮੌਤ, ਖੜ੍ਹੀ ਕੰਬਾਈਨ ਨਾਲ ਟਕਰਾਇਆ ਮੋਟਰਸਾਈਕਲ
ਮ੍ਰਿਤਕ ਦੀ ਪਹਿਚਾਣ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਾਨ ਸਿੰਘ ਵਾਲਾ ਵਾਸੀ ਕਰੀਬ 80 ਸਾਲਾ ਬਹਾਲ ਸਿੰਘ ਵਜੋਂ ਹੋਈ ਹੈ, ਪੁਲਿਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ:ਰੋਹਿਤ ਸ਼ਰਮਾ ਨੂੰ ਹਾਈਵੇ 'ਤੇ 200 ਦੀ ਰਫ਼ਤਾਰ ਨਾਲ ਕਾਰ ਚਲਾਉਣੀ ਪਈ ਮਹਿੰਗੀ, ਹੋਏ ਤਿੰਨ ਚਲਾਨ
ਮਿਲੀ ਜਾਣਕਾਰੀ ਅਨੁਸਾਰ ਦੋਵੇਂ ਵਿਅਕਤੀ ਪੱਕੇ ਦੋਸਤ ਸਨ ਤੇ ਸ਼ਰਾਬ ਪੀਂਦਿਆਂ ਦੋਹਾਂ ਵਿਚ ਮਾਮੂਲੀ ਬਹਿਸ ਹੋ ਗਈ। ਇਸ ਦੌਰਾਨ 75 ਸਾਲਾ ਹਮੀਰ ਸਿੰਘ ਨਾਮੀਂ ਸ਼ਖਸ ਨੇ ਆਪਣੇ ਦੋਸਤ ਬਹਾਲ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ।