
ਮੰਗਲਵਾਰ ਨੂੰ ਲੁਧਿਆਣਾ ਸ਼ਹਿਰ ਦਾ ਤਾਪਮਾਨ 14.2 ਡਿਗਰੀ ਦਰਜ ਕੀਤਾ ਗਿਆ ਸੀ।
ਲੁਧਿਆਣਾ: ਪਹਾੜਾਂ ਤੇ ਹੋ ਰਹੀ ਬਰਫ਼ਬਾਰੀ ਦੇ ਚਲਦੇ ਮੈਦਾਨੀ ਏਰੀਏ ਵਿਚ ਸੀਤ ਲਹਿਰ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਮੰਗਲਵਾਰ ਨੂੰ ਤਾਪਮਾਨ ਨੇ 45 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਮੰਗਲਵਾਰ ਨੂੰ ਲੁਧਿਆਣਾ ਸ਼ਹਿਰ ਦਾ ਤਾਪਮਾਨ 14.2 ਡਿਗਰੀ ਦਰਜ ਕੀਤਾ ਗਿਆ ਸੀ।
Photoਇਸ ਤੋਂ ਪਹਿਲਾਂ ਸਾਲ 1974 ਵਿਚ ਇੰਨਾ ਘਟ ਤਾਪਮਾਨ ਰਿਕਾਰਡ ਦਰਜ ਕੀਤਾ ਗਿਆ ਸੀ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਮਾਹਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਸ਼ੀਤ ਲਹਿਰ ਦਾ ਪ੍ਰਕੋਪ ਇਸ ਤਰ੍ਹਾਂ ਹੀ ਜਾਰੀ ਰਹੇਗਾ। ਇਸ ਨਾਲ ਨਿਊਨਤਮ ਅਤੇ ਵਧ ਤਾਪਮਾਨ ਵਿਚ ਇਸ ਤਰ੍ਹਾਂ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।
Photo ਪੀਏਯੂ ਮੌਸਮ ਵਿਭਾਗ ਤੋਂ ਡਾਕਟਰ ਪ੍ਰਭਜੀਤ ਕੌਰ ਨੇ ਦਸਿਆ ਕਿ ਸਾਲ 2019 ਵਿਚ 16 ਦਸੰਬਰ ਨੂੰ ਵਧ ਤਾਪਮਾਨ 12.4 ਡਿਗਰੀ ਅਤੇ 17 ਦਸੰਬਰ ਨੂੰ 14.2 ਡਿਗਰੀ ਦਰਜ ਕੀਤਾ ਗਿਆ ਸੀ। ਸਾਲ 1973 ਵਿਚ 16 ਦਸੰਬਰ ਨੂੰ ਵਧ ਤਾਪਮਾਨ 10.8 ਡਿਗਰੀ ਅਤੇ 17 ਦਸੰਬਰ ਨੂੰ 13.5 ਡਿਗਰੀ ਰਿਹਾ ਸੀ। ਇਸ ਤਰ੍ਹਾਂ ਸਾਲ 1974 ਵਿਚ 16 ਦਸੰਬਰ ਨੂੰ 18.0 ਡਿਗਰੀ ਅਤੇ 17 ਦਸੰਬਰ ਨੂੰ 14.5 ਡਿਗਰੀ ਰਿਹਾ ਸੀ।
Photo ਜਦਕਿ ਸਾਲ 2014 ਵਿਚ 16 ਦਸੰਬਰ ਨੂੰ 17.2 ਡਿਗਰੀ ਤੇ 17 ਦਸੰਬਰ ਨੂੰ 14.8 ਡਿਗਰੀ ਦਰਜ ਕੀਤਾ ਗਿਆ ਸੀ। ਇਸ ਤਰ੍ਹਾਂ ਇਹਨਾਂ ਦੋ ਦਿਨਾਂ ਵਿਚ ਲਗਭਗ 45 ਸਾਲ ਦਾ ਰਿਕਾਰਡ ਟੁੱਟਿਆ ਹੈ। ਹੁਣ 18 ਦਸੰਬਰ ਨੂੰ ਵਧ ਤੋਂ ਵਧ ਤਾਪਮਾਨ 14.4 ਡਿਗਰੀ ਅਤੇ ਨਿਊਨਤਮ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ ਹੈ।
Photoਡਾਕਟਰ ਪ੍ਰਭਜੋਤ ਕੌਰ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਸ਼ੀਤ ਲਹਿਰ ਦਾ ਪ੍ਰਕੋਪ ਇਸ ਤਰ੍ਹਾਂ ਜਾਰੀ ਰਹੇਗਾ। ਕੁੱਝ ਦਿਨ ਬਾਅਦ ਵੈਸਟਰਨ ਡਿਸਟਰਬੈਂਸ ਬਣਿਆ ਰਿਹਾ ਹੈ। ਇਸ ਨਾਲ ਪੰਜਾਬ ਵਿਚ ਬਰਸਾਤ ਹੋਣ ਦੀ ਸੰਭਾਵਨਾ ਤਾਂ ਘਟ ਹੈ ਪਰ ਸ਼ੀਤ ਲਹਿਰ ਦਾ ਪ੍ਰਕੋਪ ਜਾਰੀ ਰਹੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।