ਪੂਰੇ ਸੂਬੇ ’ਚ ਚਲੇਗੀ ਬਿਜਲੀ ਦੇ ਕੱਟੇ ਕਨੈਕਸ਼ਨ ਜੋੜਨ ਦੀ ਮੁਹਿੰਮ : ਆਪ
Published : Feb 20, 2019, 7:36 pm IST
Updated : Feb 20, 2019, 7:36 pm IST
SHARE ARTICLE
Bijli Andolan
Bijli Andolan

ਸਰਕਾਰ ਨੂੰ ਦਿਤੀ ਅਪਣੇ ਵਿਰੁਧ ਮੁਕੱਦਮੇ ਦਰਜ ਕਰਨ ਦੀ ਚੁਣੌਤੀ, ਪੂਰੇ ਸੂਬੇ ਵਿਚ ਚਲੇਗੀ ਬਿਜਲੀ ਦੇ ਕੱਟੇ ਕਨੈਕਸ਼ਨ ਜੋੜਨ ਦੀ ਮੁਹਿੰਮ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਵਿੱਚ ਚਲਾਏ ਜਾ ਰਹੇ ਬਿਜਲੀ ਅੰਦੋਲਨ ਤਹਿਤ ਹੁਣ ਪਾਵਰ ਕਾਮ ਦੁਆਰਾ ਕੱਟੇ ਬਿਜਲੀ ਕੁਨੈਕਸ਼ਨ ਫਿਰ ਤੋਂ ਜੋੜਨ ਦੀ ਮੁਹਿੰਮ ਸ਼ੁਰੂ ਕਰ ਦਿਤੀ ਹੈ। ਜਿਸ ਅਧੀਨ 'ਆਪ' ਦੇ ਵਲੰਟੀਅਰਾਂ ਵਲੋਂ ਜਬਰੀ ਕੱਟੇ ਕੁਨੈਕਸ਼ਨ ਫਿਰ ਤੋਂ ਜੋੜਨ ਦਾ ਕੰਮ ਸ਼ੁਰੂ ਕਰ ਦਿਤਾ ਹੈ। 'ਆਪ' ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਮੁਹਿੰਮ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲਾਂ ਜਿੱਥੇ ਬਿਜਲੀ ਅੰਦੋਲਨ ਤਹਿਤ ਸਿਰਫ਼ ਮਹਿੰਗੇ ਬਿਜਲੀ ਬਿੱਲਾਂ ਦਾ ਹੀ ਨੋਟਿਸ ਲਿਆ ਜਾ ਰਿਹਾ ਸੀ

ਉੱਥੇ ਹੁਣ ਪਾਵਰ ਕਾਮ ਵੱਲੋਂ ਬਿਜਲੀ ਖਪਤਕਾਰਾਂ ਦੇ ਘਰਾਂ ਦੇ ਕੱਟੇ ਕੁਨੈਕਸ਼ਨਾਂ ਦਾ ਮੁੱਦਾ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਕੱਟੇ ਕੁਨੈਕਸ਼ਨ ਫਿਰ ਤੋਂ ਜੋੜਨ ਦਾ ਕੰਮ ਵੀ ਸ਼ੁਰੂ ਕਰ ਦਿਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਆਪ ਦਾ ਬਿਜਲੀ ਅੰਦੋਲਨ ਸੂਬੇ ਭਰ ਵਿਚ ਅਪਣੇ ਪੈਰ ਪਸਾਰ ਰਿਹਾ ਹੈ। ਜਿਸ ਦੇ ਅਸਰ ਦਾ ਅੰਦਾਜ਼ਾ ਪਿਛਲੇ ਦਿਨੀਂ ਪਾਵਰ ਕਾਮ ਵਲੋਂ ਬਿਜਲੀ ਬਿੱਲਾਂ ਵਿਚ ਕਟੌਤੀ ਤੋਂ ਲਗਾਇਆ ਜਾ ਸਕਦਾ ਹੈ ਪਰ ਜਿੱਥੇ ਪਹਿਲਾਂ ਪਾਵਰ ਕਾਮ ਵਲੋਂ ਹਜ਼ਾਰਾਂ ਰੁਪਏ ਬਿਜਲੀ ਦੇ ਬਿੱਲ ਭੇਜ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ, ਉੱਥੇ ਬਿੱਲ ਭਰਨ ਦੇ ਅਸਮਰਥ ਲੋਕਾਂ ਦਾ ਕੁਨੈਕਸ਼ਨ ਵੀ ਕੱਟ ਰਹੀ ਹੈ।

ਉਨ੍ਹਾਂ ਕਿਹਾ ਕਿ 'ਆਪ' ਆਮ ਲੋਕਾਂ ਨਾਲ ਹੁੰਦੀ ਇਸ ਧੱਕੇਸ਼ਾਹੀ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਅੰਦੋਲਨ ਨੂੰ ਹੋਰ ਵੀ ਵੱਡਾ ਕਰੇਗੀ। ਉਨ੍ਹਾਂ ਪਾਵਰ ਕਾਮ ਵਲੋਂ ਘਟਾਏ ਬਿਜਲੀ ਬਿੱਲਾਂ ਬਾਰੇ ਕਿਹਾ ਕਿ ਇਹ ਕਦਮ ਲੋਕਾਂ ਵਿਚ ਵਧਦੇ ਗੁੱਸੇ ਨੂੰ ਦੇਖ ਕੇ ਚੁੱਕਿਆ ਗਿਆ ਹੈ ਪਰ ਕੁਨੈਕਸ਼ਨ ਕੱਟਣ 'ਤੇ ਲੋਕਾਂ ਤੋਂ ਜਬਰੀ ਵਸੂਲੀ ਕਰਨਾ ਇਸ ਮੁੱਦੇ ਉੱਪਰ ਪਾਵਰ ਕਾਮ ਤੇ ਸਰਕਾਰ ਦੋਨੋਂ ਚੁੱਪ ਹਨ। ਮਾਨ ਨੇ ਕਿਹਾ ਕਿ ਬਿਜਲੀ ਅੰਦੋਲਨ ਦੇ ਦੌਰਾਨ ਸੂਬੇ ਭਰ ਵਿਚ ਆਮ ਆਦਮੀ ਪਾਰਟੀ ਦੇ ਆਗੂ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਸਮੇਤ ਵਿਧਾਇਕਾਂ ਅਤੇ ਹੋਰ ਆਗੂਆਂ ਨੇ ਸੂਬੇ ਦੇ ਵੱਖ-ਵੱਖ ਥਾਵਾਂ 'ਤੇ ਕੱਟੇ ਹੋਏ ਬਿਜਲੀ ਦੇ ਕਨੈਕਸ਼ਨ ਜੋੜੇ ਹਨ। ਉਨ੍ਹਾਂ ਕਿਹਾ ਕਿ ਉੁਨ੍ਹਾਂ ਦੁਆਰਾ ਸੰਗਰੂਰ ਦੇ ਜਾਗੋਵਾਲ ਪਿੰਡ ਤੋਂ ਕਨੈਕਸ਼ਨ ਜੋੜਨ ਦੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਤਪਾ ਮੰਡੀ, ਭਦੌੜ, ਸਾਦਿਕ, ਧਰਮਕੋਟ, ਮੋਗਾ ਆਦਿ ਸਾਥਾਨਾਂ 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੁਆਰਾ ਕਨੈਕਸ਼ਨ ਜੋੜਨ ਦੀ ਕਾਰਵਾਈ ਕੀਤੀ ਗਈ ਹੈ।

ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕੀ ਜੇਕਰ ਸਰਕਾਰ ਇਸ ਮੁੱਦੇ ਉੱਪਰ ਕੋਈ ਠੋਸ ਕਦਮ ਨਹੀਂ ਚੁੱਕਦੀ ਤਾਂ ਉਹ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨਗੇ ਅਤੇ ਜਦੋਂ ਤੱਕ ਸਰਕਾਰ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ ਲਈ ਠੋਸ ਨੀਤੀ ਨਹੀਂ ਲਿਆਉਂਦੀ ਤਦ ਤੱਕ ਇਹ ਅੰਦੋਲਨ ਜਾਰੀ ਰਹੇਗਾ। ਪੰਜਾਬ ਸਰਕਾਰ ਨੂੰ ਚੁਣੌਤੀ ਦਿੰਦਿਆਂ ਮਾਨ ਨੇ ਕਿਹਾ ਕਿ ਉਹ ਗਰੀਬ ਲੋਕਾਂ ਦੇ ਹੱਕ ਦੀ ਆਵਾਜ਼ ਚੁੱਕਦੇ ਰਹਿਣਗੇ ਅਤੇ ਜੇਕਰ ਸਰਕਾਰ ਉਨ੍ਹਾਂ ਵਿਰੁਧ ਮੁਕੱਦਮਾ ਦਰਜ ਕਰਨਾ ਚਾਹੁੰਦੀ ਹੈ ਤਾਂ ਉਹ ਇਸ ਲਈ ਤਿਆਰ ਹਨ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਹੋਰ ਆਗੂ ਗਰੀਬ ਲੋਕਾਂ ਦੇ ਨਾਲ ਖੜਨਗੇ ਅਤੇ ਉਨ੍ਹਾਂ ਦੇ ਕੱਟੇ ਹੋਏ ਕਨੈਕਸ਼ਨ ਅਪਣੇ ਹੱਥਾਂ ਨਾਲ ਜੋੜਨਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement