
ਆਂਡਿਆਂ ਨਾਲ ਹੋਲੀ ਖੇਡਣੀ ਪਵੇਗੀ ਮਹਿੰਗੀ...
ਚੰਡੀਗੜ੍ਹ : ਹੋਲੀ ਦੇ ਤਿਉਹਾਰ ‘ਤੇ ਕਿਸੇ ਨੇ ਆਂਡੇ ਮਾਰੇ ਤਾਂ ਚੰਡੀਗੜ੍ਹ ਪੁਲਿਸ ਉਸ ਦੇ ਵਿਰੁੱਧ ਤੁਰੰਤ ਕਾਰਵਾਈ ਕਰੇਗੀ। ਇਸ ਦੌਰਾਨ ਗੇੜੀ ਰੂਟ, ਸੁਖਨਾ ਝੀਲ, ਕਾਲਜ ਤੇ ਪੀਯੂ ਵਿਚ ਆਂਡੇ ਮਾਰ ਕੇ ਨੌਜਵਾਨ ਹੋਲੀ ਖੇਡਦੇ ਹਨ।
Chandigarh Holi
ਆਂਡੇ ਮਾਰਨ ਨਾਲ ਜ਼ਖ਼ਮੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਚੰਡੀਗੜ੍ਹ ਪੁਲਿਸ ਨੇ ਹੋਲੀ ਦੇ ਤਿਉਹਾਰ ਉੱਤੇ ਸੁਰੱਖਿਆ ਵਜੋਂ ਸ਼ਹਿਰ ਵਿਚ 860 ਪੁਲਿਸ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ ‘ਤੇ ਤਾਇਨਾਤ ਕੀਤਾ ਹੈ।
Chandigarh Police
ਇਸ ਤੋਂ ਇਲਾਵਾ ਪੁਲਿਸ ਰੇਸ ਡਰਾਇਵਿੰਗ ਅਤੇ ਛੇੜਛਾੜ ਕਰਨ ਵਾਲਿਆਂ ਉੱਤੇ ਵੀ ਸਖ਼ਤ ਨਜ਼ਰ ਰੱਖੇਗੀ। ਇਸ ਲਈ ਸਿਵਲ ਡਰੈੱਸ ਵਿਚ ਮਹਿਲਾ ਪੁਲਿਸ ਕਰਮਚਾਰੀ ਤਾਇਨਾਤ ਕੀਤੀਆਂ ਜਾਣਗੀਆਂ। ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਅਤੇ ਹੜਦੰਗ ਮਚਾਉਣ ਵਾਲਿਆਂ ਨੂੰ ਫੜ੍ਹਨ ਲਈ ਟ੍ਰੈਫਿਕ ਪੁਲਿਸ ਸੈਕਟਰਾਂ ਅਤੇ ਮਾਰਕਿਟ ਦੇ ਬਾਹਰ ਨਾਕੇ ਲਾਵੇਗੀ।
Chandigarh Holi
ਇਸ ਤਿਉਹਾਰ ‘ਤੇ 6 ਡੀਐਸਪੀਜ਼ ਸਮੇਤ 860 ਪੁਲਿਸ ਮੁਲਾਜ਼ਮ ਡਿਊਟੀ ਉੱਤੇ ਤਾਇਨਾਤ ਕੀਤਾ ਜਾਣਗੇ। ਇਨ੍ਹਾਂ ਵਿਚੋਂ 26 ਥਾਣਾ ਮੁਖੀ ਤੇ ਇੰਸਪੈਕਟਰ, 672 ਐਸਆਈ ਅਤੇ ਏਐਸਆਈ 156 ਮਹਿਲਾ ਪੁਲਿਸ ਮੁਲਾਜ਼ਮ ਤਾਇਨਾਤ ਹੋਣਗੀਆਂ।
Chandigarh Holi
ਤਿਉਹਾਰ ‘ਤੇ ਚੰਡੀਗੜ੍ਹ ਪੁਲਿਸ ਪੂਰੇ ਸ਼ਹਿਰ ਵਿਚ ਨਾਕੇਬੰਦੀ ਕਰਕੇ ਹੜਦੰਗ ਕਰਨ ਵਾਲਿਆਂ ਉੱਤੇ ਸ਼ਿਕੰਜਾ ਕਸੇਗੀ। ਟ੍ਰੈਫ਼ਿਕ ਤੇ ਥਾਣਾ ਪੁਲਿਸ ਕੁੱਲ 64 ਨਾਕੇ ਸਵੇਰੇ 9 ਵਜੇ ਲਗਾਵੇਗੀ। ਸ਼ਾਰਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੇ ਵਿਰੁੱਧ ਵਾਹਨ ਵੀ ਜ਼ਬਤ ਕੀਤੇ ਜਾਣਗੇ।