ਵਿਆਹ ਤੋਂ ਮਨ੍ਹਾਂ ਕਰਨ 'ਤੇ ਲੜਕੇ ਨੇ ਲੜਕੀ ਨਾਲ ਕੀਤਾ ਸ਼ਰਮਨਾਕ ਕਾਰਾ
Published : Nov 28, 2018, 3:23 pm IST
Updated : Nov 28, 2018, 3:23 pm IST
SHARE ARTICLE
Shameful act done by the boy on refusing marriage by girl
Shameful act done by the boy on refusing marriage by girl

ਵਿਆਹ ਤੋਂ ਮਨ੍ਹਾ ਕਰਨ ‘ਤੇ ਨੌਜਵਾਨ ਨੇ ਖ਼ਤਰਨਾਕ ਵਾਰਦਾਤ ਨੂੰ ਅੰਜਾਮ ਦਿਤਾ। ਮੁਟਿਆਰ ਨੂੰ ਮਿਲਣ ਲਈ ਨੌਜਵਾਨ ਪਹਿਲਾਂ...

ਖੰਨਾ (ਸਸਸ) : ਵਿਆਹ ਤੋਂ ਮਨ੍ਹਾ ਕਰਨ ‘ਤੇ ਨੌਜਵਾਨ ਨੇ ਖ਼ਤਰਨਾਕ ਵਾਰਦਾਤ ਨੂੰ ਅੰਜਾਮ ਦਿਤਾ। ਮੁਟਿਆਰ ਨੂੰ ਮਿਲਣ ਲਈ ਨੌਜਵਾਨ ਪਹਿਲਾਂ ਘਰ ਗਿਆ ਅਤੇ ਉਥੇ ਹੀ ਉਸ ਨੇ ਵਿਆਹ ਦੀ ਗੱਲ ਕੀਤੀ ਪਰ ਮੁਟਿਆਰ ਨੇ ਇਸ ‘ਤੇ ਮਨ੍ਹਾ ਕਰ ਦਿਤਾ। ਮਨ੍ਹਾ ਕਰਨ ‘ਤੇ ਉਸ ਨੇ ਮੁਟਿਆਰ ਨਾਲ ਕੁਕਰਮ ਕੀਤਾ ਅਤੇ ਫਿਰ ਸਰੀਰ ਦੇ ਹੇਠਲੇ ਹਿੱਸੇ ‘ਤੇ ਤੇਜ਼ਾਬ ਸੁੱਟ ਦਿਤਾ। ਉਥੇ ਹੀ ਇਸ ਝੜਪ ਵਿਚ ਤੇਜ਼ਾਬ ਦੀ ਬੋਤਲ ਨੌਜਵਾਨ ਉਤੇ ਵੀ ਪਲਟ ਗਈ।

ਮਾਮਲਾ ਪੰਜਾਬ ਦੇ ਖੰਨੇ ਦਾ ਹੈ। ਦੋਵਾਂ ਨੂੰ ਖੰਨਾ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਿਥੋਂ ਨੌਜਵਾਨ ਨੂੰ ਪਟਿਆਲਾ ਅਤੇ ਮੁਟਿਆਰ ਨੂੰ ਚੰਡੀਗੜ੍ਹ ਪੀਜੀਆਈ ਰੈਫ਼ਰ ਕਰ ਦਿਤਾ ਗਿਆ ਹੈ। ਸਿਟੀ-1 ਪੁਲਿਸ ਨੇ ਮੁਟਿਆਰ ਦੀ ਸ਼ਿਕਾਇਤ ‘ਤੇ ਨੌਜਵਾਨ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਮੁਟਿਆਰ ਨੇ ਦੱਸਿਆ ਕਿ ਪੜ੍ਹਾਈ ਪੂਰੀ ਕਰ ਕੇ ਉਹ ਘਰ ਹੀ ਰਹਿੰਦੀ ਹੈ।

ਮੰਗਲਵਾਰ ਨੂੰ ਉਸ ਦੀ ਮਾਂ ਕਿਸੇ ਕੰਮ ਦੇ ਸਿਲਸਿਲੇ ਵਿਚ ਬਾਹਰ ਗਈ ਸੀ। ਇਸ ਦੌਰਾਨ ਉਨ੍ਹਾਂ ਦੀ ਪਹਿਚਾਣ ਵਾਲੇ ਸਾਹਿਲ ਖ਼ਾਨ ਨੇ ਉਸ ਨਾਲ ਜ਼ਰੂਰੀ ਗੱਲ ਕਰਨ ਲਈ ਮਿਲਣ ਨੂੰ ਕਿਹਾ। ਕਰੀਬ 11 ਵਜੇ ਸਵੇਰੇ ਉਹ ਘਰ ਆ ਗਿਆ। ਇਸ ਤੋਂ ਬਾਅਦ ਸਾਹਿਲ ਉਸ ਨਾਲ ਵਿਆਹ ਦੀ ਗੱਲ ਕਰਨ ਲੱਗਾ। ਮਨ੍ਹਾ ਕਰਨ ‘ਤੇ ਦੋਸ਼ੀ ਨੇ ਉਸ ਦੇ ਨਾਲ ਕੁਕਰਮ ਕੀਤਾ। ਉਸ ਤੋਂ ਬਾਅਦ ਉਸ ਨੂੰ ਪਾਣੀ ਲੈਣ ਰਸੋਈ ਵਿਚ ਭੇਜ ਦਿਤਾ।

ਜਦੋਂ ਉਹ ਰਸੋਈ ਵਿਚੋਂ ਪਾਣੀ ਲੈ ਕੇ ਪਹੁੰਚੀ ਤਾਂ ਸਾਹਿਲ ਖ਼ਾਨ ਨੇ ਉਸ ਦੇ ਸਰੀਰ ਦੇ ਹੇਠਲੇ ਹਿੱਸੇ ‘ਤੇ ਤੇਜ਼ਾਬ ਪਾ ਦਿਤਾ। ਉਸ ਨੇ ਸਾਹਿਲ ਨੂੰ ਧੱਕਾ ਦਿਤਾ। ਸਾਹਿਲ ਹੇਠਾਂ ਡਿੱਗ ਗਿਆ ਅਤੇ ਉਸ ਦੀ ਬੋਤਲ ਦਾ ਤੇਜ਼ਾਬ ਉਸ ਦੇ ਉਤੇ ਵੀ ਡਿੱਗ ਗਿਆ। ਇਸ ਵਿਚ ਉਹ ਉਸ ਨੂੰ ਧਮਕੀਆਂ ਦੇਣ ਲਗਾ ਕਿ ਉਹ ਕਿਸੇ ਦੇ ਨਾਲ ਉਸ ਦਾ ਵਿਆਹ ਨਹੀਂ ਹੋਣ ਦੇਵੇਗਾ ਅਤੇ ਉਸ ਦੀ ਫੋਟੋ ਸੋਸ਼ਲ ਮੀਡੀਆ ‘ਤੇ ਪਾ ਕੇ ਉਸ ਨੂੰ ਬਦਨਾਮ ਕਰ ਦੇਵੇਗਾ।

ਇਸ ਵਿਚ ਮੁਟਿਆਰ ਨੇ ਫ਼ੋਨ ਉਤੇ ਅਪਣੀ ਮਾਂ ਨੂੰ ਘਟਨਾ ਦੀ ਜਾਣਕਾਰੀ ਦਿਤੀ। ਮੁਟਿਆਰ ਨੂੰ ਖੰਨਾ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ। ਹਾਲਾਂਕਿ ਹਾਲਤ ਵਿਗੜਦੀ ਵੇਖ ਡਾਕਟਰ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿਤਾ ਹੈ। ਜ਼ਖ਼ਮੀ ਨੌਜਵਾਨ ਨੂੰ ਪਟਿਆਲਾ ਰੈਫ਼ਰ ਕਰ ਦਿਤਾ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement