ਟੈਂਪੂ ਟਰੈਵਲਰ ਤੇ ਟਰੈਕਟਰ ਟਰਾਲੀ ਦੀ ਭਿਆਨਕ ਟੱਕਰ ’ਚ 2 ਦੀ ਮੌਤ, ਕਈ ਜ਼ਖ਼ਮੀ
Published : Mar 20, 2019, 7:46 pm IST
Updated : Mar 20, 2019, 7:46 pm IST
SHARE ARTICLE
Accident
Accident

ਬਨੂੜ ਦੇ ਬਾਬਾ ਬੰਦਾ ਸਿੰਘ ਬਹਾਦਰ ਰਸਤੇ ਉਤੇ ਸਥਿਤ ਪਿੰਡ ਬਾਸਮਾ ਦੇ ਨਜ਼ਦੀਕ ਅੰਬਾਲਾ ਤੋਂ ਭਰੀ ਆ ਰਹੀ ਸ਼ਰਧਾਲੂਆਂ...

ਬਨੂੜ : ਬਨੂੜ ਦੇ ਬਾਬਾ ਬੰਦਾ ਸਿੰਘ ਬਹਾਦਰ ਰਸਤੇ ਉਤੇ ਸਥਿਤ ਪਿੰਡ ਬਾਸਮਾ ਦੇ ਨਜ਼ਦੀਕ ਅੰਬਾਲਾ ਤੋਂ ਭਰੀ ਆ ਰਹੀ ਸ਼ਰਧਾਲੂਆਂ ਦੀ ਟਰੈਕਟਰ ਟਰਾਲੀ ਨੂੰ ਓਸੇ ਪਾਸੋਂ ਆ ਰਹੇ ਟੈਂਪੂ ਟਰੈਵਲਰ ਨੇ ਟੱਕਰ ਮਾਰ ਦਿਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਹੀ ਵਾਹਨ ਸੜਕ ਕੰਡੇ ਖਾਈ ਵਿਚ ਉਲਟ ਗਏ। ਟਰਾਲੀ ਸਵਾਰ ਦੋ ਆਦਮੀਆਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦੋਂ ਕਿ ਦਰਜਨ ਦੇ ਲਗਭੱਗ ਵਿਅਕਤੀ ਜ਼ਖ਼ਮੀ ਹੋ ਗਏ।

Accident on Tarantaran RoadAccident

ਟਰਾਲੀ ਵਿਚ ਸਵਾਰ ਵਿਅਕਤੀ ਕਰਨਾਲ ਹਰਿਆਣਾ ਤੋਂ ਸਬੰਧਤ ਸਨ ਅਤੇ ਹਿਮਾਚਲ ਪ੍ਰਦੇਸ਼ ਸਥਿਤ ਪੀਰ ਨਿਗਾਹਾ ਵਿਚ ਮੱਥਾ ਟੇਕਣ ਅਤੇ ਲੰਗਰ ਦੀ ਸੇਵਾ ਲੈ ਕੇ ਜਾ ਰਹੇ ਸਨ। ਮਿਲੀ ਜਾਣਕਾਰੀ ਦੇ ਮੁਤਾਬਕ ਬੀਤੀ ਰਾਤ 2 ਵਜੇ ਦੇ ਲਗਭੱਗ ਸ਼ਰਧਾਲੂਆਂ ਦੀ ਭਰੀ ਟਰੈਕਟਰ ਟਰਾਲੀ ਜਦੋਂ ਪਿੰਡ ਬਾਸਮਾ ਦੇ ਕੋਲ ਪਹੁੰਚੀ ਤਾਂ ਪਿੱਛੋਂ ਆ ਰਹੇ ਟੈਂਪੂ ਟਰੈਵਲਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ। ਇਕ ਰਾਹਗੀਰ ਨੇ ਥਾਣੇ ਵਿਚ ਫ਼ੋਨ ਕਰਕੇ ਦੁਰਘਟਨਾ ਸਬੰਧੀ ਜਾਣਕਾਰੀ ਦਿਤੀ।

ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਐਂਬੁਲੈਂਸ ਨੂੰ ਬੁਲਾਇਆ ਗਿਆ। ਦੋਵਾਂ ਵਾਹਨਾਂ ਵਿਚ ਵੱਡੀ ਗਿਣਤੀ ਵਿਚ ਲੋਕ ਸਵਾਰ ਸਨ। ਜਖ਼ਮੀਆਂ ਨੂੰ ਵਾਹਨਾਂ ਤੋਂ ਬਾਹਰ ਕੱਢ ਕੇ ਚੰਡੀਗੜ ਦੇ ਸੈਕਟਰ-32 ਸਥਿਤ ਹਸਪਤਾਲ ਪਹੁੰਚਾਇਆ ਗਿਆ। ਜਿਨ੍ਹਾਂ ਦੀ ਮੌਤ ਹੋਈ ਉਨ੍ਹਾਂ ਵਿਚ ਸੁਨੀਲ ਕੁਮਾਰ ਅਤੇ ਰਮੇਸ਼ ਕੁਮਾਰ ਸ਼ਾਮਿਲ ਸਨ। ਥਾਣਾ ਮੁਖੀ ਦੇ ਮੁਤਾਬਕ ਮਾਮਲੇ ਦੀ ਜਾਂਚ ਤੋਂ ਬਾਅਦ ਜੋ ਦੋਸ਼ੀ ਪਾਇਆ ਗਿਆ ਉਸ ਚਾਲਕ ਦੇ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement