
ਇਕੱਲਾ ਲਾੜਾ ਮੋਟਰਸਾਈਕਲ ’ਤੇ ਅਪਣੀ ਲਾੜੀ ਨੂੰ ਵਿਆਹ ਕੇ ਲੈ ਆਇਆ ਮੋਗਾ ਪੁਲਿਸ ਨੇ ਕੀਤਾ ਕੇਕ ਕੱਟ ਕੇ ਸਨਮਾਨ। ਮਿਲੀ ਜਾਣਕਾਰੀ ਅਨੁਸਾਰ
ਮੋਗਾ, 19 ਅਪ੍ਰੈਲ (ਅਮਜਦ ਖ਼ਾਨ) : ਇਕੱਲਾ ਲਾੜਾ ਮੋਟਰਸਾਈਕਲ ’ਤੇ ਅਪਣੀ ਲਾੜੀ ਨੂੰ ਵਿਆਹ ਕੇ ਲੈ ਆਇਆ ਮੋਗਾ ਪੁਲਿਸ ਨੇ ਕੀਤਾ ਕੇਕ ਕੱਟ ਕੇ ਸਨਮਾਨ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਰਾਜੇਆਣਾ ਦੇ ਵਸਨੀਕ ਕ੍ਰਿਸ਼ਨ ਸਿੰਘ ਦਾ ਅੱਜ ਵਿਆਹ ਸੀ ਜਿਸ ਨੇ ਪਾਸ ਲੈਣ ਲਈ ਦਫ਼ਤਰ ਉਪ ਕਪਤਾਨ ਪੁਲਿਸ ਬਾਘਾਪੁਰਾਣਾ ਵਿਖੇ ਸੰਪਰਕ ਕੀਤਾ। ਉਸ ਨੂੰ ਕੋਵਿਡ 19 ਕਾਰਨ ਬੰਦ ਬਾਰੇ ਦਸਿਆ ਗਿਆ।
File photo
ਕ੍ਰਿਸ਼ਨ ਸਿੰਘ ਇਕੱਲੇ ਮੋਟਰ ਸਾਈਕਲ ਉਪਰ ਜਾ ਕੇ ਪਿੰਡ ਸਹਿਜਾਦੀ (ਫ਼ਿਰੋਜ਼ਪੁਰ) ਤੋਂ ਅਪਣੀ ਲਾੜੀ ਨੂੰ ਵਿਆਹ ਕੇ ਲਿਆਇਆ। ਮੋਗਾ ਪੁਲਿਸ ਵਲੋਂ ਇਸ ਨਵੀਂ ਵਿਆਹੀ ਜੋੜੀ ਦਾ ਸਵਾਗਤ ਬਾਘਾਪੁਰਾਣਾ ਦੇ ਮੇਨ ਚੌਂਕ ਵਿਖੇ ਕੇਕ ਕੱਟ ਕੇ ਸਨਮਾਨ ਕੀਤਾ ਗਿਆ। ਉਥੇ ਪਿੰਡ ਵਾਸੀਆਂ ਨੇ ਇਸ ਲਾੜੇ ਦੀ ਸ਼ਲਾਘਾ ਕੀਤੀ।