ਮਾਨਸਾ ਵਾਸੀ ਸੋਮਾ ਰਾਣੀ ਦੀ ਚਮਕੀ ਕਿਸਮਤ, ਨਿਕਲਿਆ 2.50 ਕਰੋੜ ਦਾ ਡੀਅਰ ਵਿਸਾਖੀ ਬੰਪਰ

By : KOMALJEET

Published : May 20, 2023, 1:36 pm IST
Updated : May 20, 2023, 1:36 pm IST
SHARE ARTICLE
Soma Rani
Soma Rani

ਕਿਹਾ, ਮੈਂ ਕਦੇ ਸੁਪਨੇ ਵਿਚ ਨਹੀਂ ਸੋਚਿਆ ਸੀ ਕਿ ਕਰੋੜਪਤੀ ਬਣ ਜਾਵਾਂਗੀ 

ਮਾਨਸਾ : ਕਹਿੰਦੇ ਹਨ ਕਿ ਰੱਬ ਜਦੋਂ ਵੀ ਦਿੰਦਾ ਹੈ, ਛੱਪਰ ਪਾੜ ਕੇ ਦਿੰਦਾ ਹੈ। ਸੋਮਾ ਰਾਣੀ ਲਈ ਇਹ ਕਹਾਵਤ ਉਸ ਵੇਲੇ ਸੱਚ ਸਾਬਤ ਹੋਈ ਜਦੋਂ ਉਸ ਦੀ ਢਾਈ ਕਰੋੜ ਰੁਪਏ ਦੀ ਲਾਟਰੀ ਨਿਕਲੀ। 

ਨਾਗਾਲੈਂਡ ਸਟੇਟ ਡੀਅਰ ਵਿਸਾਖੀ ਬੰਪਰ ਦਾ ਡਰਾਅ ਕਢਿਆ ਗਿਆ ਹੈ ਤੇ 2.50 ਕਰੋੜ ਦਾ ਪਹਿਲਾ ਇਨਾਮ ਟਿਕਟ ਨੰਬਰ ਏ- 912699 ਚੁਣਿਆ ਗਿਆ ਸੀ। ਇਸ ਬਾਰੇ ਐਕਸਕਲੂਸਿਵ ਡਿਸਟਰੀਬਿਊਟਰ ਵਰਿੰਦਰ ਖੱਤਰੀ ਨੇ ਦਸਿਆ ਕਿ ਇਸ ਡਰਾਅ ਦੀ ਜੇਤੂ ਮਾਨਸਾ ਦੀ ਵਸਨੀਕ ਸੋਮਾ ਰਾਣੀ ਹੈ।

ਇਹ ਵੀ ਪੜ੍ਹੋ:  ਲੁੱਟ ਦੀ ਨੀਅਤ ਨਾਲ ਘਰ 'ਚ ਦਾਖ਼ਲ ਹੋਏ ਸ਼ਖ਼ਸ ਨੇ ਕੀਤਾ ਬਜ਼ੁਰਗ ਦਾ ਕਤਲ

ਸੋਮਾ ਰਾਣੀ ਨੇ ਦਸਿਆ ਕਿ ਉਨ੍ਹਾਂ ਨੇ ਵਾਹਿਗੁਰੂ ਲਾਟਰੀਜ਼ ਦੇ ਵਿਕਰੇਤਾ ਭਨੋਟ ਇੰਟਰਪ੍ਰਾਈਜ਼, ਲੁਧਿਆਣਾ ਤੋਂ ਇਹ ਟਿਕਟ ਖ੍ਰੀਦੀ ਸੀ। ਸੋਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਹ ਕਰੋੜਪਤੀ ਬਣ ਜਾਵੇਗੀ।

ਵਧੇਰੇ ਜਾਣਕਾਰੀ ਦਿੰਦਿਆਂ ਵਰਿੰਦਰ ਖਤ੍ਰੀ ਨੇ ਦੱਸਿਆ ਕਿ ਹਰ ਬੰਪਰ ਵਿਚ ਪਹਿਲਾ ਇਨਾਮ ਵਿਕੀਆਂ ਹੋਈਆਂ ਟਿਕਟਾਂ 'ਚੋਂ ਨਿਕਲਦਾ ਹੈ। ਉਨ੍ਹਾਂ ਦਸਿਆ ਕਿ ਪਿਛਲੇ ਦਿਨ ਜਦੋਂ ਸੋਮਾ ਰਾਣੀ ਟਿਕਟ ’ਤੇ ਦਾਅਵਾ ਕਰਨ ਲਈ ਸਪੈਸ਼ਲ ਡਿਸਟਰੀਬਿਊਟਰਜ਼ ਦੇ ਦਫ਼ਤਰ ਪਹੁੰਚੇ ਤਾਂ ਉਥੇ ਹੋਈ ਮੀਟਿੰਗ ਵਿਚ ਉਨ੍ਹਾਂ ਦਸਿਆ ਕਿ ਇਸ ਲਾਟਰੀ ਨੇ ਉਨ੍ਹਾਂ ਦੀ ਕਿਸਮਤ ਬਦਲ ਦਿਤੀ ਹੈ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement