
ਮੁਲਾਜ਼ਮਾਂ ਨੂੰ ਮਿਲਣ ਵਾਲੇ 500 ਰੁਪਏ 'ਚ ਕਟੌਤੀ ਦੀ ਯੋਜਨਾ ਹੋ ਰਹੀ ਹੈ ਤਿਆਰ ਪਰ ਮੰਤਰੀ ਨੂੰ ਮਿਲਣ ਵਾਲੇ 15000 ਰੁਪਏ ਭੱਤੇ 'ਚ ਕਟੌਤੀ 'ਤੇ ਵਿਚਾਰ ਨਹੀਂ
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਸੰਕਟ ਦੇ ਚਲਦੇ ਪੰਜਾਬ ਖ਼ਰਚਿਆਂ 'ਚ ਕਟੌਤੀ ਦੀ ਯੋਜਨਾ ਤਹਿਤ ਮੁਲਾਜ਼ਮਾਂ ਦੇ ਮੋਬਾਈਲ ਭੱਤੇ 'ਤੇ ਕੱਟ ਲਾਉਣ ਦੀ ਤਿਆਰੀ ਵਿਚ ਹੈ ਪਰ ਮੰਤਰੀਆਂ ਦੇ ਇਸ ਭੱਤੇ 'ਤੇ ਸਰਕਾਰ ਦੀ ਮੇਹਰਬਾਨੀ ਬਰਕਰਾਰ ਹੈ। ਮੰਤਰੀਆਂ ਨੂੰ ਮੋਬਾਈਲ ਭੱਤਾ ਮਿਲਦਾ ਰਹੇਗਾ। ਜਾਣਕਾਰੀ ਅਨੁਸਾਰ ਭੱਤੇ ਵਿਚ ਕਟੌਤੀ ਤੋਂ ਬਾਅਦ ਸਰਕਾਰ ਮੁਲਜ਼ਮਾਂ ਦੇ ਮੋਬਾਈਲ ਫ਼ੋਨ ਖ਼ੁਦ ਰੀਚਾਰਜ ਕਰਵਾਏਗੀ।
Mobile
ਵਿੱਤ ਵਿਭਾਗ ਇਸ ਸਬੰਧ ਵਿਚ ਮੋਬਾਈਲ ਕੰਪਨੀਆਂ ਨਾਲ ਗੱਲਬਾਤ ਕਰ ਰਿਹਾ ਹੈ। ਇਸ ਯੋਜਨਾ ਸਬੰਧੀ ਪ੍ਰਸਤਾਵ ਤਿਆਰ ਕਰ ਕੇ ਮਨਜ਼ੂਰੀ ਲਈ ਅਗਲੀ ਮੰਤਰੀ ਮੰਗਲ ਦੀ ਮੀਟਿੰਗ ਵਿਚ ਲਿਆਂਦਾ ਜਾਵੇਗਾ। ਵਿੱਤ ਵਿਭਾਗ ਜੋ ਪ੍ਰਸਤਾਵ ਤਿਆਰ ਕਰ ਰਿਹਾ ਹੈ, ਉਸ ਮੁਤਾਬਕ ਨਿਜੀ ਕੰਪਨੀ ਤੋਂ ਘੱਟ ਰੇਟ ਵਾਲਾ ਪਲਾਟ ਲਿਆ ਜਾਵੇਗਾ।
Mobile
ਇਹ ਯੋਜਨਾ ਲਾਗੂ ਹੁੰਦੀ ਹੈ ਤਾਂ ਮੁਲਾਜ਼ਮਾਂ ਦਾ ਮੋਬਾਈਲ ਦਾ ਪੱਲਿਓਂ ਖਰਚਾ ਵਧ ਜਾਵੇਗਾ ਕਿਉਂਕਿ ਅੱਜ ਕੱਲ੍ਹ ਸਰਕਾਰੀ ਕੰਮਾਂ ਲਈ ਵੀ ਵਟਸਐਪ ਤੇ ਮੋਬਾਈਲ ਦਾ ਇਸਤੇਮਾਲ ਕੀਤਾ ਜਾ ਲੱਗਾ ਹੈ। ਜ਼ਿਕਰਯੋਗ ਹੈ ਕਿ ਮੰਤਰੀਆਂ ਨੂੰ ਦਿਤਾ ਜਾਣ ਵਾਲਾ 15000 ਰੁਪਏ ਪ੍ਰਤੀ ਮਹੀਨਾ ਮੋਬਾਈਲ ਭੱਤਾ ਜਾਰੀ ਰੱਖਿਆ ਜਾਵੇਗਾ।
mobile
ਭੱਤੇ ਵਿਚ ਕਟੌਤੀ ਹੋਈ ਤਾਂ ਕੰਮ ਠੱਪ ਕਰ ਦਿਆਂਗੇ: ਸੁਖਚੈਨ- ਪੰਜਾਬ ਸਰਕਾਰ ਵਲੋਂ ਬਣਾਈ ਜਾ ਰਹੀ ਮੋਬਾਈਲ ਭੱਤੇ ਵਿਚ ਕਟੌਤੀ ਦੀ ਯੋਜਨਾ ਦਾ ਮੁਲਾਜ਼ਮ ਮੰਚ ਪੰਜਾਬ ਤੇ ਸਕੱਤਰੇਤ ਸਟਾਫ਼ ਐਸੋਸੀਏਸ਼ਨ ਨੇ ਜ਼ੋਰਦਾਰ ਵਿਰੋਧ ਕੀਤਾ ਹੈ। ਮੰਚ ਦੇ ਸੂਬਾ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਸਰਕਾਰ ਸੱਚ ਮੁੱਚ ਖਰਚੇ ਨੂੰ ਸਹੀ ਕਰਨਾ ਚਾਹੁੰਦੀ ਹੈ ਤਾਂ ਸੱਭ ਤੋਂ ਪਹਿਲਾਂ ਮੰਤਰੀਆਂ ਦਾ ਭੱਤਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ 500 ਰੁਪਏ ਤਕ ਇਹ ਭੱਤਾ ਮਿਲਦਾ ਹੈ ਜਦ ਕਿ ਮੰਤਰੀਆਂ ਨੂੰ 15000 ਰੁਪਏ। ਖਹਿਰਾ ਨੇ ਕਿਹਾ ਕਿ ਤਜਵੀਜ਼ ਪਾਸ ਹੋਈ ਤਾ ਮੁਲਾਜ਼ਮ ਪੰਜਾਬ ਤੇ ਚੰਡੀਗੜ੍ਹ ਸਕੱਤਰੇਤ ਦਾ ਕੰਮ ਠੱਪ ਕਰ ਦੇਣਗੇ।
mobile
ਮੁਲਾਜ਼ਮਾਂ ਨੂੰ ਮਿਲ ਰਹੇ ਭੱਤੇ ਵਿਚ ਕਟੌਤੀ ਦੀ ਤਜਵੀਜ਼
ਗਰੁੱਪ ਮੌਜੂਦਾ ਭੱਤਾ ਨਵੀਂ ਤਜਵੀਜ਼ ਪਲਾਨ
ਏ 500 250 250
ਬੀ 300 175 125
ਸੀ 250 150 100
ਡੀ 250 150 100
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।